ਸਰਕਾਰ ਨੇ ਚੁੱਕਿਆ ਅਹਿਮ ਕਦਮ - ਹੁਣ Aadhaar Card ਦਿਖਾਉਣ 'ਤੇ ਮਿਲੇਗਾ 35 ਰੁਪਏ ਕਿਲੋ ਪਿਆਜ਼, ਇਸ ਮੰਡੀ 'ਚ ਮਿਲ ਰਿਹਾ ਹੈ ਸਸਤਾ ਪਿਆਜ਼
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਪੰਜਾਬ 'ਚ ਪਿਆਜ਼ ਦੀਆਂ ਕੀਮਤਾਂ ਇਸ ਸਮੇਂ ਅਸਮਾਨ ਨੂੰ ਛੂਹ ਰਹੀਆਂ ਹਨ। ਇਸ ਦੇ ਮੱਦੇਨਜ਼ਰ ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਸਰਕਾਰ ਨੇ ਲੋਕਾਂ ਨੂੰ ਸਸਤੇ ਭਾਅ 'ਤੇ ਪਿਆਜ਼ ਮੁਹੱਈਆ ਕਰਵਾਉਣ ਲਈ ਅਹਿਮ ਕਦਮ ਚੁੱਕੇ ਹਨ। ਜਲੰਧਰ 'ਚ ਅੱਜ ਭਾਵ ਮੰਗਲਵਾਰ ਨੂੰ ਸਰਕਾਰ ਸਿਰਫ 35 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਪਿਆਜ਼ ਦੇਵੇਗੀ।
ਪਿਆਜ਼ ਦੀਆਂ ਕੀਮਤਾਂ 'ਚ ਲਗਾਤਾਰ ਹੋ ਰਹੇ ਵਾਧੇ ਦਰਮਿਆਨ ਲੋਕਾਂ ਨੂੰ ਅੱਜ ਤੋਂ ਸਿਰਫ 35 ਰੁਪਏ ਪ੍ਰਤੀ ਕਿਲੋ ਪਿਆਜ਼ ਮਿਲੇਗਾ। ਸਸਤੇ ਭਾਅ ’ਤੇ ਪਿਆਜ਼ ਦੀ ਇਹ ਸਪਲਾਈ ਖਪਤਕਾਰ ਮਾਮਲੇ ਵਿਭਾਗ ਵੱਲੋਂ ਮਕਸੂਦਾਂ ਸਬਜ਼ੀ ਮੰਡੀ ਦੀ ਦੁਕਾਨ ਨੰਬਰ 78 ਤੋਂ 8 ਅਕਤੂਬਰ ਦਿਨ ਮੰਗਲਵਾਰ ਨੂੰ ਦਿੱਤੀ ਜਾਵੇਗੀ। ਇਹ ਸਪਲਾਈ ਸਵੇਰੇ 9 ਵਜੇ ਤੋਂ ਸ਼ੁਰੂ ਹੋਵੇਗੀ ਅਤੇ ਪਿਆਜ਼ ਦਾ ਸਟਾਕ ਖਤਮ ਹੋਣ ਤੱਕ ਜਾਰੀ ਰਹੇਗੀ।
35 ਰੁਪਏ ਪ੍ਰਤੀ ਕਿਲੋ ਪਿਆਜ਼ ਲੈਣ ਲਈ ਲੋਕਾਂ ਨੂੰ ਆਪਣਾ ਆਧਾਰ ਕਾਰਡ ਦਿਖਾਉਣਾ ਹੋਵੇਗਾ। ਇੱਕ ਵਿਅਕਤੀ 35 ਰੁਪਏ ਪ੍ਰਤੀ ਕਿਲੋ ਦੀ ਦਰ ਨਾਲ ਵੱਧ ਤੋਂ ਵੱਧ 4 ਕਿਲੋ ਪਿਆਜ਼ ਪ੍ਰਾਪਤ ਕਰ ਸਕਦਾ ਹੈ। ਵਪਾਰੀਆਂ ਅਨੁਸਾਰ ਪਿਆਜ਼ ਦੀ ਜ਼ਿਆਦਾਤਰ ਫ਼ਸਲ ਨਾਸਿਕ ਅਤੇ ਰਾਜਸਥਾਨ ਤੋਂ ਆਈ ਹੈ। ਪਰ ਹੁਣ ਉੱਥੇ ਫ਼ਸਲ ਉੱਗਣੀ ਬੰਦ ਹੋ ਗਈ ਹੈ। ਇਸ ਕਾਰਨ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਅਫਗਾਨਿਸਤਾਨ ਤੋਂ ਪਿਆਜ਼ ਆਉਣ ਤੋਂ ਬਾਅਦ ਹੀ ਕੀਮਤਾਂ ਘਟਣਗੀਆਂ।
Now You Will Get 35 Rupees Per Kg Onion On Showing Aadhaar Card