4 ਸਾਲ ਦੇ ਮਾਸੂਮ ਬੱਚੇ ਦੇ ਉਪਰੋਂ ਲੰਘ ਗਈ ਬੱਸ, ਘਰ ਦੇ ਬਾਹਰ ਐਕਟਿਵਾ 'ਤੇ ਖੇਡ ਰਿਹਾ ਸੀ ਮਾਸੂਮ
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਸ਼ਹਿਰ ਦੇ ਹੈਬੋਵਾਲ ਇਲਾਕੇ ਵਿਚ ਉਸ ਸਮੇਂ ਸਨਸਨੀ ਫੈਲ ਗਈ ਜਦੋਂ ਇਕ 4 ਸਾਲਾ ਬੱਚੇ ਨੂੰ ਇਕ ਤੇਜ਼ ਰਫ਼ਤਾਰ ਪ੍ਰਾਈਵੇਟ ਬੱਸ ਨੇ ਕੁਚਲ ਦਿੱਤਾ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ।
ਮ੍ਰਿਤਕ ਦੀ ਪਛਾਣ ਰਿਸ਼ਭ (4) ਵਜੋਂ ਹੋਈ ਹੈ। ਬੁੱਧਵਾਰ ਸ਼ਾਮ ਨੂੰ ਉਹ ਬਲਾਕ ਰੋਡ 'ਤੇ ਆਪਣੇ ਰਿਸ਼ਤੇਦਾਰ ਦੇ ਘਰ ਆਈ ਹੋਈ ਸੀ। ਜਿੱਥੇ ਉਸਦਾ ਲੜਕਾ ਰਿਸ਼ਭ ਐਕਟਿਵਾ 'ਤੇ ਬੈਠਾ ਘਰ ਦੇ ਬਾਹਰ ਖੇਡ ਰਿਹਾ ਸੀ। ਇਸੇ ਦੌਰਾਨ ਪਿੱਛੇ ਤੋਂ ਇੱਕ ਤੇਜ਼ ਰਫ਼ਤਾਰ ਬੱਸ ਆ ਗਈ ਜੋ ਐਕਟਿਵਾ ਨੂੰ ਟੱਕਰ ਮਾਰ ਕੇ ਉਸ ਦੇ ਉੱਪਰੋਂ ਲੰਘ ਗਈ।
ਇਸ ਘਟਨਾ ਤੋਂ ਬਾਅਦ ਮਾਂ ਦਾ ਬੁਰਾ ਹਾਲ ਹੈ। ਉਸ ਦਾ ਕਹਿਣਾ ਹੈ ਕਿ ਵਿਆਹ ਦੇ 3 ਸਾਲ ਬਾਅਦ ਅਰਦਾਸ ਕਰਨ ਤੋਂ ਬਾਅਦ ਉਸ ਨੂੰ ਪੁੱਤਰ ਮਿਲਿਆ, ਜਿਸ ਦਾ ਜਨਮ ਦਿਨ ਕੁਝ ਹੀ ਦਿਨਾਂ ਬਾਅਦ ਸੀ। ਫਿਲਹਾਲ ਪੁਲਸ ਨੇ ਮ੍ਰਿਤਕ ਲੜਕੇ ਦੇ ਪਰਿਵਾਰ ਵਾਲਿਆਂ ਦੇ ਬਿਆਨਾਂ 'ਤੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
A Bus Ran Over A 4 year old Innocent Child Who Was Playing On Activa Outside The House