ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

US Presidential Elections- ਅਮਰੀਕਾ 'ਚ ਵੋਟਾਂ ਦੀ ਗਿਣਤੀ ਜਾਰੀ, ਹੈਰਿਸ ਤੋਂ ਟਰੰਪ ਨਿਕਲੇ ਅੱਗੇ

US Presidential Elections- ਅਮਰੀਕਾ 'ਚ ਵੋਟਾਂ ਦੀ ਗਿਣਤੀ ਜਾਰੀ,  ਹ


Admin / International

ਲਾਈਵ ਪੰਜਾਬੀ ਟੀਵੀ ਬਿਊਰੋ : ਅਮਰੀਕਾ ਵਿਚ ਹੋਈਆਂ ਰਾਸ਼ਟਰਪਤੀ ਚੋਣਾਂ ਲਈ ਵੋਟਾਂ ਦੀ ਗਿਣਤੀ ਜਾਰੀ ਹੈ ਅਤੇ ਨਤੀਜੇ ਹੌਲੀ-ਹੌਲੀ ਆ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਹੁਣ ਤੱਕ 28 ਸੂਬਿਆਂ ਦੇ ਨਤੀਜਿਆਂ 'ਚ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਅਤੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਨੇ 19 ਸੂਬਿਆਂ 'ਚ ਜਿੱਤ ਦਰਜ ਕੀਤੀ ਹੈ, ਜਦਕਿ ਡੈਮੋਕ੍ਰੇਟਿਕ ਪਾਰਟੀ ਦੀ ਕਮਲਾ ਹੈਰਿਸ ਨੇ 09 ਸੂਬਿਆਂ 'ਚ ਜਿੱਤ ਦਰਜ ਕੀਤੀ ਹੈ।


ਹੁਣ ਤੱਕ ਨਤੀਜਿਆਂ ਵਿਚ ਕੋਈ ਵੱਡਾ ਬਦਲਾਅ ਨਹੀਂ ਦੇਖਿਆ ਗਿਆ ਹੈ। ਡੈਮੋਕਰੇਟਸ ਦੇ ਵਫ਼ਾਦਾਰ ਬਲੂ ਸਟੇਟ ਨੇ ਕਮਲਾ ਹੈਰਿਸ ਨੂੰ ਜਿੱਤ ਦਿਵਾਈ ਹੈ, ਜਦੋਂ ਕਿ ਟਰੰਪ ਰਿਪਬਲਿਕਨ ਪਾਰਟੀ ਦੇ ਵਫ਼ਾਦਾਰ ਰੈੱਡ ਸਟੇਟ ਵਿੱਚ ਜਿੱਤ ਰਹੇ ਹਨ।


ਵਰਨਣਯੋਗ ਹੈ ਕਿ 07 ਸਵਿੰਗ ਰਾਜਾਂ ਪੈਨਸਿਲਵੇਨੀਆ, ਮਿਸ਼ੀਗਨ, ਵਿਸਕਾਨਸਿਨ, ਜਾਰਜੀਆ, ਨੇਵਾਡਾ, ਐਰੀਜ਼ੋਨਾ ਅਤੇ ਉੱਤਰੀ ਕੈਰੋਲੀਨਾ ਦੇ ਨਤੀਜੇ ਆਉਣ ਤੱਕ ਕੋਈ ਵੀ ਪਾਰਟੀ ਜਿੱਤ ਦਾ ਦਾਅਵਾ ਨਹੀਂ ਕਰ ਸਕਦੀ। ਸਵਿੰਗ ਰਾਜ ਉਹ ਰਾਜ ਹਨ ਜਿੱਥੇ ਦੋਵਾਂ ਪਾਰਟੀਆਂ ਵਿਚਕਾਰ ਵੋਟ ਦਾ ਅੰਤਰ ਬਹੁਤ ਘੱਟ ਹੈ।


ਕੁਝ ਰਾਜਾਂ ਵਿਚ ਵੋਟਿੰਗ ਖਤਮ ਹੋਣ ਵਿਚ ਅਜੇ ਸਮਾਂ ਹੈ। ਅਮਰੀਕਾ ਦੇ 50 ਰਾਜਾਂ ਵਿਚ 538 ਇਲੈਕਟੋਰਲ ਵੋਟਾਂ ਯਾਨੀ ਸੀਟਾਂ ਲਈ ਵੋਟਿੰਗ ਮੰਗਲਵਾਰ ਨੂੰ ਭਾਰਤੀ ਸਮੇਂ ਅਨੁਸਾਰ ਸ਼ਾਮ 4 ਵਜੇ ਸ਼ੁਰੂ ਹੋਈ। ਅੱਜ ਸਵੇਰੇ 10 ਵਜੇ ਤੱਕ ਸਾਰੇ ਰਾਜਾਂ ਵਿਚ ਵੋਟਿੰਗ ਖਤਮ ਹੋ ਜਾਵੇਗੀ।


ਜ਼ਿਕਰਯੋਗ ਹੈ ਕਿ ਰਾਸ਼ਟਰਪਤੀ ਚੋਣਾਂ ਦੇ ਨਾਲ ਹੀ ਹੋਣ ਜਾ ਰਹੀਆਂ ਸੰਸਦੀ ਚੋਣਾਂ 'ਚ ਟਰੰਪ ਦੀ ਪਾਰਟੀ ਰਿਪਬਲਿਕਨ ਨੂੰ ਲੀਡ ਮਿਲੀ ਹੈ। ਰਾਸ਼ਟਰਪਤੀ ਅਹੁਦੇ ਲਈ ਰਿਪਬਲਿਕਨ ਪਾਰਟੀ ਦੇ ਉਮੀਦਵਾਰ ਟਰੰਪ ਅਤੇ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਹੈਰਿਸ ਵਿਚਾਲੇ ਸਖਤ ਮੁਕਾਬਲਾ ਹੈ।


ਜੇਕਰ ਕਮਲਾ ਹੈਰਿਸ ਚੋਣ ਜਿੱਤ ਜਾਂਦੀ ਹੈ ਤਾਂ ਅਮਰੀਕਾ ਦੇ 230 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਕੋਈ ਔਰਤ ਰਾਸ਼ਟਰਪਤੀ ਬਣੇਗੀ। ਜੇਕਰ ਟਰੰਪ ਜਿੱਤ ਜਾਂਦੇ ਹਨ ਤਾਂ ਉਹ 4 ਸਾਲ ਬਾਅਦ ਵ੍ਹਾਈਟ ਹਾਊਸ ਪਰਤਣਗੇ। ਹੈਰਿਸ ਇਸ ਸਮੇਂ ਅਮਰੀਕਾ ਦੇ ਉਪ ਰਾਸ਼ਟਰਪਤੀ ਹਨ, ਜਦਕਿ ਟਰੰਪ 2017 ਤੋਂ 2021 ਤੱਕ ਰਾਸ਼ਟਰਪਤੀ ਰਹੇ।

Counting Of Votes Continues In America Trump Has Gained The Lead


Popular Posts
Just Now