ਇਨੋਵਾ ਗੱਡੀ ਤੇ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ, ਹਾਦਸੇ 'ਚ MLA ਜਗਦੀਪ ਕੰਬੋਜ ਗੋਲਡੀ ਦੀ ਭੈਣ ਦੀ ਮੌਤ, Jalalabad 'ਚ ਸੋਗ ਦੀ ਲਹਿਰ
Admin / Punjab
ਲਾਈਵ ਪੰਜਾਬੀ ਟੀਵੀ ਬਿਊਰੋ : ਅੱਜ ਸ੍ਰੀ ਮੁਕਤਸਰ ਸਾਹਿਬ ਬਠਿੰਡਾ ਰੋਡ ’ਤੇ ਪੈਂਦੇ ਪਿੰਡ ਦੋਦਾ ਵਿਖੇ ਅੱਜ ਸਵੇਰੇ ਤੜਕਸਾਰ ਇਨੋਵਾ ਗੱਡੀ ਤੇ ਟਰਾਲੇ ਵਿਚਕਾਰ ਹੋਈ ਭਿਆਨਕ ਟੱਕਰ ਵਿਚ ਇਕ ਦੀ ਮੌਤ ਹੋਣ ਦੀ ਖਬਰ ਮਿਲੀ ਹੈ। ਇਸ ਹਾਸਦੇ 'ਚ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੀ ਕੰਜਨ ਭੈਣ ਤੇ ਪਿੰਡ ਚੱਕ ਜੰਡ ਵਾਲਾ ਊਰਫ ਮੌਲਵੀਵਾਲਾ ਤੋਂ ਸਰਪੰਚ ਅਮਰੀਕ ਕੰਬੋਜ ਦੀ ਧਰਮ ਪਤਨੀ ਨਿਸ਼ੂ ਕੰਬੋਜ ਦੀ ਦਰਦਨਾਕ ਮੌਤ ਹੋ ਗਈ ਹੈ। ਇਸ ਨਾਲ ਜਲਾਲਾਬਾਦ ’ਚ ਸੋਗ ਦੀ ਲਹਿਰ ਦੌੜ ਗਈ।
ਜਾਣਕਾਰੀ ਮੁਤਾਬਕ ਅੱਜ ਮ੍ਰਿਤਕ ਨਿਸ਼ੂ ਕੰਬੋਜ ਵਰਨਾ ਗੱਡੀ ’ਤੇ ਸਵਾਰ ਹੋ ਕੇ ਇਲਾਜ ਲਈ ਬਠਿੰਡਾ ਵਿਖੇ ਦਾਖਲ ਇੱਕ ਰਿਸ਼ਤੇਦਾਰ ਦਾ ਪਤਾ ਲੈਣ ਲਈ ਜਾ ਰਹੇ ਸੀ ਤਾਂ ਰਸਤੇ ’ਚ ਦਰਦਨਾਕ ਹਾਦਸਾ ਵਾਪਰ ਗਿਆ । ਪ੍ਰਾਪਤ ਜਾਣਕਾਰੀ ਦੇ ਅਨੁਸਾਰ ਮ੍ਰਿਤਕ ਮਹਿਲਾ ਨਿਸ਼ੂ ਕੰਬੋਜ 3 ਬੱਚਿਆਂ ਦੀ ਮਾਤਾ ਹਨ ਅਤੇ ਅੱਜ ਪਰਿਵਾਰ ’ਤੇ ਦੁੱਖਾਂ ਦਾ ਪਹਾੜ ਟੁੱਟ ਚੁੱਕਿਆ ਹੈ। ਇਸ ਘਟਨਾਂ ਦੀ ਜਾਣਕਾਰੀ ਮਿਲਣ 'ਤੇ ਸਬੰਧਿਤ ਥਾਣੇ ਦੀ ਪੁਲਿਸ ਨੇ ਮੌਕੇ ’ਤੇ ਪੁੱਜ ਕੇ ਜਾਂਚ ਸ਼ਰੂ ਕਰ ਦਿੱਤੀ ਹੈ।
Terrible Collision Between Innova Vehicle And Trailer MLA Jagdeep Kamboj Goldy s Sister Dies In Accident Wave Of Mourning In Jalalabad