ਮੁੜ ਧਮਾਕੇ ਨਾਲ ਕੰਬਿਆ Punjab, Amritsar ਦੇ ਖੰਡਵਾਲਾ ਸਥਿਤ ਮੰਦਰ 'ਤੇ ਹਮਲਾ, ਦੋ ਨੌਜਵਾਨਾਂ ਨੇ ਸੁੱਟਿਆ ਗ੍ਰੇਨੇਡ, ਸੀਸੀਟੀਵੀ 'ਚ ਹੋਏ ਕੈਦ
Admin / Punjab
ਅੰਮ੍ਰਿਤਸਰ, ਮਾਨਵ : ਅੰਮ੍ਰਿਤਸਰ 'ਚ ਇਕ ਵਾਰ ਫਿਰ ਗ੍ਰੇਨੇਡ ਹਮਲਾ ਹੋਇਆ ਹੈ ਅਤੇ ਇਸ ਵਾਰ ਖੰਡਵਾਲਾ ਵਿਚ ਸਥਿਤ ਇਕ ਮੰਦਰ ਨੂੰ ਨਿਸ਼ਾਨਾ ਬਣਾਇਆ ਗਿਆ। ਠਾਕੁਰਦੁਆਰ ਮੰਦਰ 'ਚ ਦੇਰ ਰਾਤ 12.30 ਵਜੇ 2 ਨੌਜਵਾਨਾਂ ਨੇ ਗ੍ਰੇਨੇਡ ਨਾਲ ਹਮਲਾ ਕੀਤਾ ਹੈ। ਇਸ ਦੀ ਸੀਸੀਟੀਵੀ ਵੀ ਸਾਹਮਣੇ ਆਈ ਹੈ। ਮੰਦਰ ਦੇ ਪੁਜਾਰੀ ਮੁਤਾਬਕ ਦੇਰ ਰਾਤ ਗੁਆਂਢੀਆਂ ਨੇ ਉਨ੍ਹਾਂ ਨੂੰ ਇਸ ਬਾਰੇ ਵਿਚ ਦੱਸਿਆ ਕਿ ਮੰਦਰ ਦੀ ਛੱਤ 'ਤੇ ਗ੍ਰੇਨੇਡ ਸੁੱਟਿਆ ਗਿਆ, ਜਿਸ ਵਿਚ ਕੰਧ ਡਿੱਗ ਗਈ। ਜਦੋਂ ਉਨ੍ਹਾਂ ਨੇ ਸੀਸੀਟੀਵੀ ਚੈੱਕ ਕੀਤਾ ਤਾਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਾ।
ਪੁਲਿਸ ਨੇ ਸੀਸੀਟੀਵੀ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮੁੱਢਲੀ ਜਾਂਚ ਤੋਂ ਪਤਾ ਚੱਲਿਆ ਹੈ ਕਿ ਦੋਵੇਂ ਨੌਜਵਾਨ ਮੋਟਰਸਾਈਕਲ 'ਤੇ ਆਏ ਸਨ ਅਤੇ ਉਨ੍ਹਾਂ ਦੇ ਹੱਥਾਂ ਵਿਚ ਝੰਡਾ ਸੀ। ਉਹ ਕੁਝ ਦੇਰ ਮੰਦਰ ਦੇ ਬਾਹਰ ਖੜ੍ਹੇ ਰਹੇ ਅਤੇ ਫਿਰ ਮੰਦਰ ਵੱਲ ਕੋਈ ਸੁੱਟੀ।
ਜਿਵੇਂ ਹੀ ਉਹ ਉੱਥੋਂ ਭੱਜੇ, ਮੰਦਰ ਵਿਚ ਇਕ ਜ਼ੋਰਦਾਰ ਧਮਾਕਾ ਹੋਇਆ। ਇਹ ਘਟਨਾ ਦੇਰ ਰਾਤ ਲਗਭਗ 12:35 ਵਜੇ ਵਾਪਰੀ। ਹਮਲੇ ਤੋਂ ਬਾਅਦ ਪੂਰੇ ਇਲਾਕੇ ਵਿਚ ਦਹਿਸ਼ਤ ਦਾ ਮਾਹੌਲ ਬਣ ਗਿਆ। ਉਸ ਸਮੇਂ ਮੰਦਰ ਦਾ ਪੁਜਾਰੀ ਵੀ ਅੰਦਰ ਸੌਂ ਰਿਹਾ ਸੀ, ਪਰ ਖੁਸ਼ਕਿਸਮਤੀ ਨਾਲ ਉਹ ਵਾਲ-ਵਾਲ ਬਚ ਗਏ।
ਇਕ ਹੋਰ ਗੱਲ ਆਈ ਸਾਹਮਣੇ
ਮੰਦਰ ਧਮਾਕੇ ਦੇ ਮਾਮਲੇ 'ਚ ਇਕ ਹੋਰ ਗੱਲ ਸਾਹਮਣੇ ਆਈ ਹੈ ਕਿ ਜਿਸ ਮੰਦਰ 'ਤੇ ਹਮਲਾ ਕੀਤਾ ਗਿਆ, ਉਨ੍ਹਾਂ ਦੇ ਬਿਲਕੁਲ ਨੇੜੇ ਸ਼ਿਵ ਸੈਨਾ ਦਾ ਦਫਤਰ ਵੀ ਹੈ। ਘਟਨਾ ਦੇ ਹਾਲਾਤ ਮੁਤਾਬਕ ਸ਼ਿਵ ਸੈਨਾ ਦਫਤਰ ਦੇ ਬੋਰਡ 'ਤੇ ਸ਼ਿਵ ਸੈਨਾ ਬਾਲ ਠਾਕਰੇ ਲਿਖਿਆ ਹੋਇਆ ਸੀ ਜਦੋਂਕਿ ਮੰਦਰ ਦੇ ਬੋਰਡ 'ਤੇ ਠਾਕੁਰ ਲਿਖਿਆ ਹੋਇਆ ਸੀ। ਇਸ ਤੋਂ ਇਹ ਲੱਗਦਾ ਹੈ ਕਿ ਉਨ੍ਹਾਂ ਨੇ ਬਾਲ ਠਾਕਰੇ ਦੇ ਦਫਤਰ 'ਤੇ ਹਮਲਾ ਕਰਨ ਦੀ ਯੋਜਨਾ ਬਣਾਈ ਸੀ ਪਰ ਕਿਉਂਕਿ ਮੰਦਰ ਅਤੇ ਸ਼ਿਵ ਸੈਨਾ ਦਾ ਦਫਤਰ ਦੀ ਬਾਹਰੋਂ ਦਿੱਖ ਇਕੋ ਜਿਹੀ ਹੋਣ ਕਾਰਨ ਉਨ੍ਹਾਂ ਨੇ ਮੰਦਿਰ 'ਤੇ ਗ੍ਰੇਨੇਡ ਸੁੱਟ ਦਿੱਤਾ। ਮੋਗਾ 'ਚ ਹੋਏ ਸ਼ਿਵ ਸੈਨਾ ਆਗਊ ਦਾ ਵੀ ਇਸ ਨਾਲ ਸਬੰਧ ਜੁੜਦਾ ਹੈ। ਸੁਖਦੇਵ ਸਿੰਘ ਸੰਧੂ ਸ਼ਿਵ ਸੈਨਾ ਬਾਲ ਠਾਕਰੇ ਦੇ ਸੂਬਾ ਉਪ ਪ੍ਰਧਾਨ ਹਨ।
Punjab Shaken By Explosion Again Attack On Temple In Khandwala Amritsar Two Youths Throw Grenade Captured On CCTV