ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਕਪੂਰਥਲਾ ਦੇ ਪਿੰਡ ਡਡਵਿੰਡੀ ਵਿਖੇ ਘਰ 'ਚ ਖੜ੍ਹੀ ਸਕੂਟਰੀ ਚ ਧ.ਮਾ.ਕਾ

ਕਪੂਰਥਲਾ ਦੇ ਪਿੰਡ ਡਡਵਿੰਡੀ ਵਿਖੇ ਘਰ 'ਚ ਖੜ੍ਹੀ ਸਕੂਟਰੀ ਚ ਧ.ਮਾ.ਕਾ


ਕਪੂਰਥਲਾ, 17 ਅਪ੍ਰੈਲ 2025: ਕਪੂਰਥਲਾ ਦੇ ਪਿੰਡ ਡਡਵਿੰਡੀ 'ਚ ਘਰ 'ਚ ਖੜੀ ਸਕੂਟਰੀ 'ਚ ਬਲਾਸਟ ਹੋਣ ਦੀ ਖ਼ਬਰ ਸਾਹਮਣੇ ਆਈ ਹੈ | ਇਸ ਘਟਨਾ ਨਾਲ ਹੋਰ ਵਾਹਨਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ | ਮਿਲੀ ਜਾਣਕਾਰੀ ਮੁਤਾਬਕ ਤੜਕਸਾਰ ਘਰ 'ਚ ਸੁੱਤੇ ਪਰਿਵਾਰ ਨੇ ਧਮਾਕਾ ਸੁਣਿਆ ਤੇ ਜਦੋਂ ਉੱਠ ਦੇਖਿਆ ਤਾਂ ਦੋ ਸਕੂਟਰੀ ਨੂੰ ਅੱਗ ਲੱਗੀ ਹੋਈ ਸੀ |

ਇਸ ਘਟਨਾ 'ਚ ਸਕੂਟਰੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ, ਜਸਵਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ  ਸਕੂਟਰੀ ਦੋ ਸਾਲ ਪਹਿਲਾਂ ਖਰੀਦੀ ਸੀ ਅਤੇ ਉਨ੍ਹਾਂ ਦੇ ਬੱਚੇ ਹੀ ਇਸਦੀ ਦੀ ਜ਼ਿਆਦਾ ਵਰਤੋਂ ਕਰਦੇ ਸਨ | ਸਕੂਟਰੀ 'ਚ ਧਮਾਕੇ ਦੀ ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ 'ਚ ਕੈਦ ਹੋ ਗਈ |

ਦੱਸਿਆ ਜਾ ਰਿਹਾ ਹੈ ਕਿ ਧਮਾਕਾ ਬੈਟਰੀ ਵਾਲੀ ਸਕੂਟਰੀ ਦੇ ਫੱਟਣ ਨਾਲ ਹੋਇਆ ਹੈ। ਜਸਵਿੰਦਰ ਸਿੰਘ ਮੁਤਾਬਕ ਰਾਹਤ ਵਾਲੀ ਗੱਲ ਹੈ ਕਿ ਘਟਨਾ ਵੇਲੇ ਪਰਿਵਾਰ ਦਾ ਕੋਈ ਮੈਂਬਰ ਸਕੂਟਰੀ ਦੇ ਨਜ਼ਦੀਕ ਨਹੀਂ ਸੀ | ਜਿਸ ਕਾਰਨ ਅਣਸੁਖਾਵੀ ਘਟਨਾ ਤੋਂ ਬਚਾਅ ਰਿਹਾ | ਜਸਵਿੰਦਰ ਸਿੰਘ ਮੁਤਾਬਕ ਉਨ੍ਹਾਂ ਨੇ ਪਹਿਲਾਂ ਇਸ ਬੈਟਰੀ ਵਾਲੀ ਸਕੂਟਰੀ ਦੀ ੲੰਜੇਸੀ ਲਈ ਸੀ ਪਰ ਅਜਿਹੀ ਜ਼ਿਆਦਾ ਸ਼ਿਕਾਇਤਾਂ ਹੋਣ ਕਰਕੇ ਉਹਨਾਂ ਕੰਮ ਛੱਡ ਦਿੱਤਾ ਸੀ। 

ਜਸਵਿੰਦਰ ਸਿੰਘ ਮੁਤਾਬਕ ਸਰਕਾਰਾਂ ਅਤੇ ਕੰਪਨੀਆਂ ਇਨ੍ਹਾਂ ਵਾਹਨਾਂ ਨੂੰ ਪ੍ਰਮੋਟ ਕਰ ਰਹੇ ਹਨ ਪਰ ਇਹ ਵਾਹਨਾਂ ਡੀਜ਼ਲ ਪੈਟਰੋਲ 'ਤੇ ਚੱਲਣ ਵਾਲੇ ਵਾਹਨਾਂ ਮੁਕਾਬਲਾ ਜ਼ਿਆਦਾ ਖ਼ਤਰਨਾਕ ਸਾਬਤ ਹੋ ਰਹੇ ਹਨ। ਇਨ੍ਹਾਂ ਬੈਟਰੀ ਵਾਲੇ ਵਾਹਨਾਂ ਬਾਰੇ ਹੁਣ ਸਵਾਲ ਖੜ੍ਹੇ ਹੋ ਰਹੇ ਹਨ ਕਿ ਗਰਮੀਆਂ 'ਚ ਇਹ ਵਾਹਨ ਕਿੰਨੇ ਸੁਰੱਖਿਅਤ ਹਨ ? ਕੀ ਇਹ ਵੱਧ ਤਾਪਮਾਨ ਵਾਲੇ ਦੇਸ਼ਾਂ 'ਚ ਇਹ ਬੈਟਰੀ ਵਾਲੇ ਵਾਹਨਾਂ ਕਾਮਯਾਬ ਹਨ ?

Explosion in scooty parked in house in village dadwindi of kapurthala


Popular Posts
Just Now