ਐਡਵੋਕੇਟ ਸੁਕੇਤ ਗੁਪਤਾ ਬਣੇ ਕਪੂਰਥਲਾ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ
ਕਪੂਰਥਲਾ,5ਜੂਨ 2025: ਕਪੂਰਥਲਾ ਦੇ ਪੱਤਰਕਾਰਾਂ ਦੀ ਮੁੱਖ ਐਸੋਸੀਏਸ਼ਨ ਕਪੂਰਥਲਾ ਵਰਕਿੰਗ ਜਰਨਲਿਸਟ ਐਸ਼ੋਸੀਏਸ਼ਨ(ਰਜਿ.) ਦੀ ਅਹਿਮ ਮੀਟਿੰਗ ਪ੍ਰਧਾਨ ਅਰੁਣ ਖੋਸਲਾ ਦੀ ਰਹਿਨੁਮਾਈ ਹੇਠ ਪ੍ਰੈੱਸ ਕਲੱਬ ਦੇ ਦਫਤਰ ਵਿਖੇ ਹੋਈ। ਇਸ ਮੀਟਿੰਗ 'ਚ ਸਰਪ੍ਰਸਤ ਪ੍ਰਵੀਨ ਸਿੰਘ ਵਾਲੀਆ, ਸਰਪ੍ਰਸਤ ਬੀਐਨ ਗੁਪਤਾ, ਸਰਪ੍ਰਸਤ ਕੁਲਦੀਪ ਪਾਠਕ ਵਿਸ਼ੇਸ਼ ਤੌਰ ਤੇ ਹਾਜਰ ਹੋਏ। ਇਸ ਮੌਕੇ ਸੱਭ ਤੋਂ ਪਹਿਲਾਂ ਅਰੁਣ ਖੋਸਲਾ ਨੇ ਨਿਜੀ ਰੁਝੇਵਿਆਂ ਦੇ ਚਲਦਿਆਂ ਪ੍ਰਧਾਨਗੀ ਤੋਂ ਅਸਤੀਫਾ ਦੇ ਦਿੱਤਾ। ਇਸ ਤੋਂ ਬਾਅਦ ਸਰਪ੍ਰਸਤ ਪ੍ਰਵੀਨ ਸਿੰਘ ਵਾਲੀਆ ਵਲੋਂ ਮੀਟਿੰਗ ਦੀ ਕਾਰਵਾਈ ਨੂੰ ਅੱਗੇ ਤੋਰਦਿਆਂ ਸਰਬਸੰਮਤੀ ਨਾਲ ਐਡਵੋਕੇਟ ਸੁਕੇਤ ਗੁਪਤਾ ਦਾ ਨਾਂਅ ਪ੍ਰਧਾਨ ਲਈ ਪੇਸ਼ ਕੀਤਾ ਗਿਆ, ਜਿਸ ਤੇ ਅਰੁਣ ਖੋਸਲਾ ਤੇ ਜਗਜੀਤ ਸਿੰਘ ਧੰਜੂ ਤੇ ਕੁਲਦੀਪ ਸ਼ਰਮਾ ਵੱਲੋਂ ਵੀ ਹਾਂ ਮਿਲਾਈ ਗਈ। ਜਿਸ ਤੇ ਮੌਜੂਦ ਸਭ ਪੱਤਰਕਾਰ ਸਾਥੀਆਂ ਨੇ ਸਹਿਮਤੀ ਜਿਤਾਈ। ਇਸ ਮੋਕੇ ਸੁਕੇਤ ਗੁਪਤਾ ਨੇ ਕਿਹਾ ਉਹ ਐਸ਼ੋਸੀਏਸ਼ਨ ਦਾ ਵਜੂਦ ਉੱਚਾ ਚੁੱਕਣ ਲਈ ਹਰ ਸੰਭਵ ਕੋਸ਼ਿਸ਼ ਕਰਨਗੇ ਤੇ ਕਪੂਰਥਲਾ ਪ੍ਰੈੱਸ ਕਲੱਬ ਦੀ ਹਾਲਤ ‘ਚ ਸੁਧਾਰ ਲਈ ਵੀ ਵਚਨਬੱਧ ਹਨ ਤੇ ਅਗਲੇ ਕੁਝ ਸਮੇਂ ਤੱਕ ਇਮਾਰਤ ਤੇ ਪਾਰਕ ਨੂੰ ਦਾ ਸੁੰਦਰੀਕਰਨ ਵੀ ਕਰਨਗੇ। ਪ੍ਰਧਾਨ ਬਣਦਿਆਂ ਹੀ ਐਡਵੋਕੇਟ ਸੁਕੇਤ ਗੁਪਤਾ ਨੇ ਪ੍ਰੈੱਸ ਕਲੱਬ ਦੇ ਸੁਧਾਰ ਲਈ ਇਕ ਲੱਖ ਰੁਪਏ ਦੇਣ ਦੀ ਘੋਸ਼ਣਾ ਕੀਤੀ।
ਨਵਨਿਯੁਕਤ ਪ੍ਰਧਾਨ ਨੇ ਕਿਹਾ ਕਿ ਐਸੋਸੀਏਸ਼ਨ ਦੇ ਦਰਵਾਜ਼ੇ ਸਾਰੇ ਪੱਤਰਕਾਰਾਂ ਲਈ ਖੁਲ੍ਹੇ ਹਨ। ਜਲਦ ਹੀ ਕਲੱਬ ਵਲੋਂ ਮੈਂਬਰਸ਼ਿਪ ਅਭਿਆਨ ਦੀ ਸ਼ੁਰੂਆਤ ਕੀਤੀ ਜਾਵੇਗੀ, ਜਿਸ ਵਿੱਚ ਮੈਂਬਰ ਬਣਨ ਲਈ ਕੋਈ ਵੀ ਐਕਟਿਵ ਪੱਤਰਕਾਰ ਮੈਂਬਰਸ਼ਿਪ ਹਾਸਲ ਕਰ ਸਕਦਾ ਹੈ। ਉਨ੍ਹਾਂ ਨੇ ਇਕ ਹੋਰ ਘੋਸ਼ਣਾ ਕਰਦਿਆਂ ਕਿਹਾ ਕਿ ਕਲੱਬ ਦੇ ਮੈਂਬਰਾਂ ਦੀ ਇਕ ਮਹੀਨੇ ਦੇ ਅੰਦਰ ਅੰਦਰ ਇੰਸ਼ੋਰੈਂਸ ਕਰਵਾਈ ਜਾਵੇਗੀ। ਐਸੋਸੀਏਸ਼ਨ ਦੀ ਨਵੀਂ ਕਾਰਜਕਾਰਣੀ ਦਾ ਐਲਾਨ ਜਲਦ ਕੀਤਾ ਜਾਵੇਗਾ। ਇਸ ਮੋਕੇ ਜਗਜੀਤ ਸਿੰਘ ਧੰਜੂ ਨੇ ਦੱਸਿਆ ਕਿ ਸੁਕੇਤ ਗੁਪਤਾ 1998 ਤੋ ਪੱਤਰਕਾਰੀ ਵਿੱਚ ਹਨ ਤੇ ਇਸ ਦੌਰਾਨ ਉਹਨਾਂ ਕਈ ਅਖ਼ਬਾਰ ਤੇ ਟੀਵੀ ਚੈਨਲ ਨਾਲ ਕੰਮ ਕੀਤਾ ਹੈ ਤੇ ਹੁਣ ਉਹ ਆਜ ਤੱਕ ਅਤੇ ਆਲ ਇਡੀਆ ਰੇਡੀਓ ਲਈ ਕੰਮ ਕਰਦੇ ਹਨ ਤੇ ਉਹ ਪ੍ਰੈਫਸਨਲ ਤੋਰ ਤੇ ਕਪੂਰਥਲਾ ਵਿੱਚ ਵਕੀਲ ਹਨ ਉਹਨਾਂ ਦੱਸਿਆ ਕਿ ਸੁਕੇਤ ਗੁਪਤਾ ਸਮਾਜਿਕ ਮੁੱਦਿਆਂ ਨੂੰ ਪੱਤਰਕਾਰੀ ਤੇ ਵਕੀਲ ਦੇ ਤੌਰ ਤੇ ਚੁੱਕਦੇ ਆ ਰਹੇ ਹਨ। ਜਗਜੀਤ ਧੰਜੂ ਮੁਤਾਬਕ ਸੁਕੇਤ ਗੁਪਤਾ ਇਸ ਤੋਂ ਪਹਿਲਾ ਹਿਊਮਨ ਰਾਈਟਸ ਪ੍ਰੈਸ ਕਲੱਬ ਦੇ ਪੰਜਾਬ ਪ੍ਰਧਾਨ ਹਨ ਤੇ ਇਸ ਸੰਸਥਾ ਰਾਹੀਂ ਅਲੱਗ ਅਲੱਗ ਕਾਰਜ ਕਰਦੇ ਆ ਰਹੇ ਹਨ। ਉਹਨਾਂ ਮੁਤਾਬਿਕ ਸੁਕੇਤ ਗੁਪਤਾ ਦੇ ਕਪੂਰਥਲਾ ਵਰਕਿੰਗ ਜਰਨਲਿਸਟ ਐਸੋਸੀਏਸ਼ਨ ਦੇ ਪ੍ਰਧਾਨ ਬਣਨ ਨਾਲ ਕਪੂਰਥਲਾ ਵਿੱਚ ਪੱਤਰਕਾਰਾ ਦਾ ਮਨੋਬਲ ਵੱਧੇਗਾ। ਇਸ ਮੌਕੇ ਮਨਮੋਹਨ ਸਿੰਘ ਬਾਜਵਾ ਨੇ ਨਵੇਂ ਪ੍ਰਧਾਨ ਨੂੰ ਹਾਰ ਪਾ ਕੇ ਵਧਾਈ ਦਿੱਤੀ। ਇਸ ਮੌਕੇ ਸੀਨੀਅਰ ਪੱਤਰਕਾਰ ਬੀ.ਐਨ ਗੁਪਤਾ, ਜਗਜੀਤ ਸਿੰਘ ਧੰਜੂ, ਰਵੀ ਪਾਠਕ, ਆਸ਼ੀਸ਼ ਪੁਰੀ, ਮਹੇਸ਼ ਕੁਮਾਰ, ਕੁਲਬੀਰ ਸਿੰਘ ਮਿੰਟੁ, ਗੋਪਾਲ ਕ੍ਰਿਸ਼ਨ, ਬਰਿੰਦਰ ਚਾਨਾ ਆਦਿ ਹਾਜਰ ਸਨ।
Advocate Suket Gupta Became The President Of The Kapurthala Working Journalists Association