ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਮੰਤਰੀ ਚੀਮਾ ਨੇ ਕੀਤਾ ਵੱਡਾ ਐਲਾਨ ‘ਨਸ਼ਾ ਛੱਡਣ ਵਾਲਿਆਂ ਦੇ ਇਲਾਜ ਲਈ 200 ਸਾਈਕੋਲੋਜਿਸਟ ਕੀਤੇ ਜਾਣਗੇ ਭਰਤੀ

ਮੰਤਰੀ ਚੀਮਾ ਨੇ ਕੀਤਾ ਵੱਡਾ ਐਲਾਨ ‘ਨਸ਼ਾ ਛੱਡਣ ਵਾਲਿਆਂ ਦੇ ਇਲਾਜ ਲਈ 200


ਚੰਡੀਗੜ੍ਹ ,09ਜੂਨ 2025: ਹਾਈ ਪਾਵਰ ਕਮੇਟੀ ਦੀ ਮੀਟਿੰਗ ਮਗਰੋਂ ਮੰਤਰੀ ਹਰਪਾਲ ਚੀਮਾ ਨੇ ਕਈ ਵੱਡੇ ਐਲਾਨ ਕੀਤੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖਿਲਾਫ ਚਲਾਈ ਜਾ ਰਹੀ ਮੁਹਿੰਮ ਤਹਿਤ ਹੁਣ ਨਸ਼ਾ ਛੱਡਣ ਵਾਲਿਆਂ ਨੂੰ ਸਹੀ ਇਲਾਜ ਦੇਣ ਲਈ 200 ਸਾਈਕੋਲੋਜਿਸਟ ਦੀ ਭਰਤੀ ਕਰੇਗੀ। ਸਭ ਤੋਂ ਪਹਿਲਾਂ ਸਰਕਾਰ ਲੋੜ ਨੂੰ ਦੇਖਦੇਹੋਏ 200 ਸਾਈਕੋਲੋਜਿਸਟ ਦੀ ਅਸਥਾਈ ਭਰਤੀ ਕਰੇਗੀ ਪਰ 6 ਮਹੀਨਿਆਂ ਅੰਦਰ ਇਹ ਭਰਤੀ ਸਥਾਈ ਤੌਰ ਤੋਂ ਕਰ ਦਿੱਤੀ ਜਾਵੇਗੀ।

ਨਸ਼ਿਆਂ ਖਿਲਾਫ ਜੰਗ ਦੀ ਨਿਗਰਾਨੀ ਲਈ ਗਠਿਤ ਹਾਈ ਪਾਵਰ ਕਮੇਟੀ ਦੀ ਬੈਠਕ ਵਿਚ ਇਹ ਫੈਸਲਾ ਲਿਆ ਗਿਆ। ਇਹ ਜਾਣਕਾਰੀ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਪੰਜਾਬ ਭਵਨ ਵਿਚ ਪ੍ਰੈੱਸ ਕਾਨਫਰੰਸ ਵਿਚ ਦਿੱਤੀ। ਨਾਲ ਹੀ ਸਪੱਸ਼ਟ ਕੀਤਾ ਕਿ ਹਸਪਤਾਲ ਵਿਚ ਆਉਣ ਵਾਲੇ ਨਸ਼ੇ ਦੇ ਆਦੀ ਲੋਕਾਂ ਨੂੰ ਮਰੀਜ਼ਾਂ ਦੀ ਤਰ੍ਹਾਂ ਮੰਨਿਆ ਜਾਵੇਗਾ।

ਮੀਟਿੰਗ ਡੇਢ ਘੰਟੇ ਤੱਕ ਚੱਲੀ। ਇਸ ਮੌਕੇ ਚੀਮਾ ਨੇ ਕਿਹਾ ਕਿ ਮਜੀਠਾ ਵਿਚ ਜ਼ਹਿਰੀਲੀ ਸ਼ਰਾਬ ਨਾਲ ਮਈ ਮਹੀਨੇ ਵਿਚ 25 ਤੋਂ ਵਧ ਲੋਕਾਂ ਦੀ ਮੌਤ ਹੋ ਗਈ ਸੀ। ਪੁਲਿਸ ਜਲਦ ਹੀ ਚਾਲਾਨ ਪੇਸ਼ ਕਰਨ ਵਾਲੀ ਹੈ। ਮਾਹਿਰਾਂ ਦੀ ਟੀਮ ਚਾਲਾਨ ਤਿਆਰ ਕਰ ਰਹੀ ਹੈ। ਕੁਝ ਰਿਪੋਰਟ ਦਾ ਇੰਤਜ਼ਾਰ ਕੀਤਾ ਜਾ ਰਿਹਾ ਹੈ। ਅਦਾਲਤ ਵਿਚ ਕੇਸ ਇਸ ਤਰੀਕੇ ਨਾਲ ਪੇਸ਼ ਕਰਨਗੇ ਕਿ ਮੁਲਜ਼ਮਾਂ ਨੂੰ ਸਖਤ ਸਜ਼ਾ ਦਿਵਾਉਣਗੇ। ਨਸ਼ਾ ਛਡਾਊ ਕੇਂਦਰਾਂ ‘ਚ 1000 ਬੈੱਡ ਅਪਗ੍ਰੇਡ ਕੀਤੇ ਜਾਣਗੇ । 1000 ਹੋਰ ਬੈੱਡਾਂ ਦਾ ਪ੍ਰਾਈਵੇਟ ਨਰਸਿੰਗ ਸੈਂਟਰਾਂ ਤੇ ਡੀ-ਅਡੀਕਸ਼ਨ ਸੈਂਟਰਾਂ ‘ਚ ਪ੍ਰਬੰਧ ਕੀਤਾ ਜਾਵੇਗਾ। ਡਾਕਟਰ, ਸਟਾਫ਼, ਕੌਂਸਲਰ ਵੀ ਭਰਤੀ ਕੀਤੇ ਜਾਣਗੇ ।




read more: ਨਸ਼ਾ ਛੱਡਣ ਵਾਲਿਆਂ ਦੇ ਇਲਾਜ ਲਈ 200 ਸਾਈਕੋਲੋਜਿਸਟ ਕੀਤੇ ਜਾਣਗੇ ਭਰਤੀ 



 




Minister Cheema Made A Big Announcement 200 Psychologists Will Be Recruited For The Treatment Of Those Who Want To Quit Drugs


Popular Posts
Just Now