ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਮੀਂਹ ਨੇ ਕੀਤਾ ਕਹਿਰ, ਸੁੱਤੇ ਪਏ ਪਰਿਵਾਰ 'ਤੇ ਡਿੱਗੀ ਕਮਰੇ ਦੀ ਛੱਤ

ਮੀਂਹ ਨੇ ਕੀਤਾ ਕਹਿਰ, ਸੁੱਤੇ ਪਏ ਪਰਿਵਾਰ 'ਤੇ ਡਿੱਗੀ ਕਮਰੇ ਦੀ ਛੱਤ


ਮੁਕਤਸਰ ,16 ਜੁਲਾਈ 2025 :  ਦੋ ਦਿਨਾਂ ਤੋਂ ਲਗਾਤਾਰ ਪੈ ਰਹੀ ਬਾਰਿਸ਼ ਨੇ ਸ੍ਰੀ ਮੁਕਤਸਰ ਸਾਹਿਬ 'ਚ ਇੱਕ ਗਰੀਬ ਪਰਿਵਾਰ ਦੀ ਜ਼ਿੰਦਗੀ ਨੂੰ ਹਿਲਾ ਕੇ ਰੱਖ ਦਿੱਤਾ ਹੈ। ਗੋਨਿਆਨਾ ਰੋਡ 'ਤੇ ਇੱਕ ਘਰ ਦੀ ਕਮਰੇ ਦੇ ਘਰ ਦੀ ਛੱਤ ਅਚਾਨਕ ਤੜਕਸਾਰ ਡਿੱਗ ਪਈ, ਜਿਸ ਕਾਰਨ ਪੂਰਾ ਪਰਿਵਾਰ ਮਲ੍ਹਬੇ ਹੇਠ ਦੱਬ ਗਿਆ।
ਇਹ ਹਾਦਸਾ ਅੱਜ ਤੜਕ ਕਰੀਬ 5 ਵਜੇ ਵਾਪਰਿਆ, ਜਦ ਗੋਨਿਆਨਾ ਰੋਡ 'ਤੇ ਇਕ ਗਰੀਬ ਪਰਿਵਾਰ, ਜੋ ਕਿ ਦਿਹਾੜੀ-ਮਜ਼ਦੂਰੀ ਕਰਕੇ ਆਪਣਾ ਪੇਟ ਪਾਲ ਰਿਹਾ ਸੀ, ਆਪਣੇ ਇਕੋ ਕਮਰੇ ਵਾਲੇ ਘਰ ਵਿੱਚ ਆਪਣੇ ਪਰਿਵਾਰ ਸਮੇਤ ਸੁੱਤਾ ਹੋਇਆ ਸੀ। ਅਚਾਨਕ ਛੱਤ ਡਿੱਗ ਪਈ ਤੇ ਘਰ ਦੇ ਮਾਲਕ, ਉਸ ਦੀ ਘਰਵਾਲੀ ਅਤੇ ਦੋ ਬੱਚੇ ਉਸ ਛੱਤ ਹੇਠਾਂ ਦੱਬ ਗਏ। ਗਲੀ ਦੇ ਆਸ-ਪਾਸ ਦੇ ਲੋਕ ਜਦ ਤੱਕ ਉਥੇ ਪੁੱਜੇ, ਤਦ ਤੱਕ ਉਹਨਾਂ ਦੀ ਹਾਲਤ ਡਰਾਵਨੀ ਹੋ ਚੁੱਕੀ ਸੀ। ਗਾਵਾਂਡ ਦੇ ਲੋਕਾਂ ਨੇ ਬੜੀ ਮੁਸ਼ਕਲ ਨਾਲ ਛੱਤ ਹੇਠੋਂ ਕੱਢਿਆ।
ਸਭ ਤੋਂ ਵੱਡੀ ਗੱਲ ਇਹ ਰਹੀ ਕਿ ਕਿਸੇ ਦੀ ਜਾਨ ਨਹੀਂ ਗਈ, ਪਰ ਪਰਿਵਾਰ ਨੂੰ ਸੱਟਾਂ ਲੱਗੀਆਂ ਹਨ। ਪਰ ਜਿੰਨਾ ਭਾਰੀ ਨੁਕਸਾਨ ਹੋਇਆ ਹੈ, ਉਹ ਕਿਸੇ ਜਾਨੀ ਨੁਕਸਾਨ ਤੋਂ ਘੱਟ ਨਹੀਂ। ਉਹ ਕਹਿੰਦੇ ਹਨ ਕਿ ਉਹ ਸਿਰਫ ਇੱਕ ਕਮਰੇ 'ਚ ਹੀ ਰਹਿੰਦੇ ਸਨ ਤੇ ਉਨ੍ਹਾਂ ਦਾ ਸਾਰਾ ਸਮਾਨ – ਸਜ਼ਾ-ਸਮਾਨ, ਰਜਾਈਆਂ, ਬਿਸਤਰ, ਕੱਪੜੇ, ਕੂਲਰ, ਫਰਿਜ਼,ਸਭ ਕੁਝ ਛੱਤ ਹੇਠਾਂ ਆ ਕੇ ਤਬਾਹ ਹੋ ਗਿਆ।
ਉਹਨਾਂ ਨੇ ਦੱਸਿਆ ਕਿ ਦਿਹਾੜੀ ਕਰਕੇ ਘਰ ਚਲਾਉਣ ਵਾਲੇ ਇਸ ਹਾਦਸੇ ਤੋਂ ਬਾਅਦ ਹੁਣ ਉਹਨਾਂ ਕੋਲ ਨਾ ਛੱਤ ਰਹੀ, ਨਾ ਹੀ ਰੋਟੀ ਬਣਾਉਣ ਦੀ ਥਾਂ। ਇਸ ਘਰ ਦੀ ਛੱਤ ਮੁੜ ਲਾਉਣ ਲਈ ਉਨ੍ਹਾਂ ਕੋਲ ਕੋਈ ਸਾਧਨ ਨਹੀਂ। ਉਨ੍ਹਾਂ ਨੇ ਪ੍ਰਸ਼ਾਸਨ ਤੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮਾਲੀ ਮਦਦ ਜਰੂਰ ਕੀਤੀ ਜਾਵੇ, ਤਾਂ ਜੋ ਘਰ ਦੀ ਛੱਤ ਹੇਠਾਂ ਪਰਿਵਾਰ ਦੀ ਜ਼ਿੰਦਗੀ ਮੁੜ ਬਣ ਸਕੇ।
Read More :

The rain caused havoc the ceiling of the room fell on the family that was sleeping


Popular Posts
Just Now