ਯਾਤਰੀ ਦੇ ਪਾਵਰ ਬੈਂਕ ਤੋਂ ਧੂੰਆਂ ਨਿਕਲਣ ਕਾਰਨ ਇੰਡੀਗੋ ਫਲਾਈਟ ਹੈਦਰਾਬਾਦ ਵੱਲ ਡਾਇਵਰਟ ਹੋਈ IND Vs WI: ਭਾਰਤ ਨੇ ਤੀਜੇ ਟੀ-20 ਵਿੱਚ ਵੈਸਟਇੰਡੀਜ਼ ਨੂੰ 14 ਦੌੜਾਂ ਨਾਲ ਹਰਾਇਆ, ਸੀਰੀਜ਼ ਵਿੱਚ ਕੀਤੀ ਵਾਪਸੀ ਭਾਰਤੀਆਂ ਲਈ ਟਰੰਪ ਪ੍ਰਸ਼ਾਸਨ ਦੇ ਦੋ ਵੱਡੇ ਸੰਦੇਸ਼! ਸਤਿਆ ਨਡੇਲਾ ਦਾ ਸਨਮਾਨ ਅਤੇ H-1B 'ਤੇ ਸਖ਼ਤੀ ਪੰਜਾਬ ਕਾਂਗਰਸ ਦੀ ਕਮਾਨ ਪਰਗਟ ਸਿੰਘ ਨੇ ਸੰਭਾਲੀ; ਦੇਸ਼ ਵਿੱਚ ਬੇਹੱਦ ਖਤਰਨਾਕ ਅਤੇ ਗੰਭੀਰ ਸਥਿਤੀ ਪੈਦਾ ਕਰਨ ਦਾ ਪ੍ਰਯਾਸ ਕੀਤਾ ਜਾ ਰਿਹਾ ਹੈ ASI ਦੀ ਗੋਲੀ ਮਾਰ ਕੇ ਹੱਤਿਆ ਨੇਪਾਲ ਦੇ ਗੋਰਖਾ ਜ਼ਿਲ੍ਹੇ ਵਿੱਚ ਅਚਾਨਕ ਹੜ੍ਹ; ਹੁਣ ਤੱਕ 80 ਲੋਕ ਬਚਾਏ ਗਏ, 5 ਲਾਪਤਾ ਰਿਆਧ ਹਵਾਈ ਅੱਡੇ 'ਤੇ ਹਮਲੇ ਵਿੱਚ 11 ਭਾਰਤੀ ਜ਼ਖ਼ਮੀ; ਭਾਰਤੀ ਦੂਤਾਵਾਸ ਸਾਊਦੀ ਅਧਿਕਾਰੀਆਂ ਨਾਲ ਤਾਲਮੇਲ ਵਿੱਚ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 12-10-2026 05:15 AM ਮੀਂਹ ਨੇ ਮੰਡੀਆਂ ’ਚ ਭਿੱਜਾਈ ਕਣਕ, ਮੰਡੀ ਦੇ ਹਾਲਾਤ ਦੇਖ ਕੇ ਆ ਜਾਵੇਗਾ ਰੋਣਾ!

Youtuber Armaan Malik ਤੇ ਦੋਹਾਂ ਪਤਨੀਆਂ ਦੀਆਂ ਵਧੀਆਂ ਮੁਸ਼ਕਿਲਾਂ ! ਜਾਣੋ ਪੂਰਾ ਮਾਮਲਾ

Youtuber Armaan Malik ਤੇ ਦੋਹਾਂ ਪਤਨੀਆਂ ਦੀਆਂ ਵਧੀਆਂ ਮੁਸ਼ਕਿਲਾਂ !


ਪਟਿਆਲਾ , 26 ਜੁਲਾਈ 2025 , ( ਨਵਦੀਪ ਕੌਰ ਰਜ਼ਾਦਾ ) : ਮਸ਼ਹੂਰ ਯੂਟਿਊਬਰ ਅਰਮਾਨ ਮਲਿਕ ਅਤੇ ਉਸਦੀਆਂ ਦੋਵੇਂ ਪਤਨੀਆਂ ਪਾਇਲ ਅਤੇ ਕ੍ਰਿਤਿਕਾ ਮਲਿਕ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਦਰਅਸਲ ਪਟਿਆਲਾ ਕੋਰਟ ਨੇ ਅਸ਼ਲੀਲ ਕੱਪੜੇ ਪਾ ਕੇ ਕਾਲੀ ਮਾਤਾ ਦਾ ਭੇਸ ਧਾਰਨ ਕਰਨ ਦਾ ਨੋਟਿਸ ਲਿਆ ਹੈ। ਇਸ ਤੋਂ ਇਲਾਵਾ ਮਾਮਲੇ ’ਚ ਪੁਲਿਸ ਨੂੰ ਡਿਟੇਲ ਰਿਪੋਰਟ ਪੇਸ਼ ਕਰਨ ਦੇ ਵੀ ਹੁਕਮ ਦਿੱਤੇ ਹਨ। 
ਮਿਲੀ ਜਾਣਕਾਰੀ ਮੁਤਾਬਿਕ ਅਰਮਾਨ ਮਲਿਕ, ਪਾਇਲ ਮਲਿਕ ਤੇ ਕ੍ਰਿਤਿਕਾ ਮਲਿਕ ਦੇ ਖਿਲਾਫ ਦਵਿੰਦਰ ਰਾਜਪੂਤ ਨੇ ਤਿੰਨਾਂ ਖਿਲਾਫ ਪਟੀਸ਼ਨ ਦਾਇਰ ਕੀਤੀ ਸੀ। ਐਡਵੋਕੇਟ ਦਵਿੰਦਰ ਰਾਜਪੂਤ ਵੱਲੋਂ ਕੋਰਟ ’ਚ ਇਨਸਾਫ ਦੀ ਗੁਹਾਰ ਲਗਾਈ ਗਈ। ਨਾਲ ਹੀ ਉਨ੍ਹਾਂ ਨੇ ਕਿਹਾ ਕਿ ਅੱਜ ਮੁੜ ਤੋਂ ਅਦਾਲਤ ’ਚ ਸੱਚਾਈ ਦੀ ਜਿੱਤ ਹਾਸਿਲ ਹੋਈ ਹੈ। ਪਾਇਲ ਮਲਿਕ, ਅਰਮਾਨ ਮਲਿਕ, ਕ੍ਰਿਤਿਕਾ ਮਲਿਕ ਖਿਲਾਫ ਸਾਰੇ ਸਬੂਤ ਮਾਨਯੋਗ ਅਦਾਲਤ ਵਿੱਚ ਪੇਸ਼ ਕੀਤੇ ਗਏ ਅਤੇ ਜੱਜ ਨੇ ਪਟਿਆਲਾ ਪੁਲਿਸ ਨੂੰ ਇੱਕ ਡਿਟੇਲ ਰਿਪੋਰਟ ਪੇਸ਼ ਕਰਨ ਦੇ ਹੁਕਮ ਦਿੱਤੇ।
ਉੱਥੇ ਹੀ ਜੇਕਰ ਮਾਮਲੇ ਦੀ ਗੱਲ ਕੀਤੀ ਜਾਵੇ ਤਾਂ ਇਹ ਮਾਮਲਾ ਪਾਇਲ ਮਲਿਕ ਵੱਲੋਂ ਅਸ਼ਲੀਲ ਕੱਪੜੇ ਪਾ ਕੇ ਮਾਂ ਕਾਲੀ ਦਾ ਰੂਪ ਧਾਰਨ ਕਰਨ, ਅਰਮਾਨ ਮਲਿਕ ਵੱਲੋਂ ਹਨੂੰਮਾਨ ਜੀ ਦਾ ਰੂਪ ਧਾਰਨ ਕਰਨ, ਅਰਮਾਨ ਮਲਿਕ ਦੇ ਤਿੰਨ ਵਿਆਹਾਂ ਦੀ ਸਥਿਤੀ ਬਣਾਉਣ ਅਤੇ ਸੋਸ਼ਲ ਮੀਡੀਆ 'ਤੇ ਨਗਨਤਾ ਸਮੱਗਰੀ ਪੋਸਟ ਕਰਨ ਨਾਲ ਸਬੰਧਤ ਹੈ।
ਬਿੱਗ ਬੌਸ ਓਟੀਟੀ ਸੀਜ਼ਨ 3 ਵਿੱਚ ਨਜ਼ਰ ਆਈ ਪਾਇਲ ਮਲਿਕ ਨੇ ਪਟਿਆਲਾ ਦੇ ਕਾਲੀ ਮਾਤਾ ਮੰਦਰ ਪਹੁੰਚ ਕੇ ਮੁਆਫ਼ੀ ਮੰਗੀ। ਪਾਇਲ ਨੇ ਹਾਲ ਹੀ ਵਿੱਚ ਮਾਂ ਕਾਲੀ ਦੇ ਰੂਪ ਵਿੱਚ ਇੱਕ ਵੀਡੀਓ ਬਣਾਈ ਸੀ, ਜਿਸ ਨਾਲ ਸ਼ਿਵ ਸੈਨਾ ਦੇ ਹਿੰਦੂਆਂ ਨੂੰ ਗੁੱਸਾ ਆਇਆ ਸੀ। 
Read More : 






Youtuber armaan malik and his two wives major troubles know the full matter


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now