ਬਾਡੀ ਬਿਲਡਰ Varinder Singh Ghuman ਦੀ ਅੱਜ ਹੋਵੇਗੀ ਅੰਤਿਮ ਅਰਦਾਸ
Punjab
ਬਾਡੀ ਬਿਲਡਰ Varinder Singh Ghuman ਦੀ ਅੱਜ ਹੋਵੇਗੀ ਅੰਤਿਮ ਅਰਦਾਸ
ਜਲੰਧਰ, 23 ਅਕਤੂਬਰ, 2025 : ਬਾਡੀ ਬਿਲਡਰ ਵਰਿੰਦਰ ਸਿੰਘ ਘੁੰਮਣ ਦੀ ਅੱਜ (ਵੀਰਵਾਰ) ਜਲੰਧਰ ਵਿੱਚ ਭੋਗ ਸਮਾਗਮ ਅਤੇ 'ਅੰਤਿਮ ਅਰਦਾਸ' ਹੈ। ਇਹ ਪ੍ਰੋਗਰਾਮ ਮਾਡਲ ਹਾਊਸ ਸਥਿਤ ਗੁਰਦੁਆਰਾ ਸਾਹਿਬ ਵਿਖੇ ਰੱਖਿਆ ਗਿਆ ਹੈ। ਇਸ ਮੌਕੇ 'ਤੇ ਪਰਿਵਾਰ, ਦੋਸਤ ਅਤੇ ਸਾਥੀ ਕਲਾਕਾਰ ਸਵਰਗੀ ਵਰਿੰਦਰ ਸਿੰਘ ਘੁੰਮਣ ਨੂੰ ਸ਼ਰਧਾਂਜਲੀ ਭੇਟ ਕਰਨਗੇ।
ਜ਼ਿਕਰਯੋਗ ਹੈ ਕਿ ਵਰਿੰਦਰ ਸਿੰਘ ਘੁੰਮਣ ਦੀ 9 ਅਕਤੂਬਰ, 2025 ਨੂੰ ਇੱਕ ਹਸਪਤਾਲ ਵਿੱਚ ਦਿਲ ਦਾ ਦੌਰਾ (Heart Attack) ਪੈਣ ਨਾਲ ਮੌਤ ਹੋ ਗਈ ਸੀ। ਉਨ੍ਹਾਂ ਦੀ ਮੌਤ 'ਤੇ ਪਰਿਵਾਰ ਨੇ ਗੰਭੀਰ ਸਵਾਲ ਚੁੱਕੇ ਹਨ ਅਤੇ ਇਨਸਾਫ਼ ਦੀ ਮੰਗ ਕੀਤੀ ਹੈ। ਪਰਿਵਾਰ ਦਾ ਸਿੱਧਾ ਦੋਸ਼ ਹੈ ਕਿ ਘੁੰਮਣ ਦੀ ਮੌਤ ਹਸਪਤਾਲ ਦੀ ਲਾਪਰਵਾਹੀ (medical negligence) ਕਾਰਨ ਹੋਈ ਹੈ।
Bodybuilder Varinder Singh Ghuman s Last Rites Will Be Performed Today