ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਪੰਜਾਬ ਵਿੱਚ ਤੇਜ਼ੀ ਨਾਲ ਵਧ ਰਹੇ ਪਰਾਲੀ ਸਾੜਨ ਦੇ ਮਾਮਲੇ — 500 ਤੋਂ ਵੱਧ ਰਿਕਾਰਡ ਤੋੜ ਕੇਸ!

ਪੰਜਾਬ ਵਿੱਚ ਤੇਜ਼ੀ ਨਾਲ ਵਧ ਰਹੇ ਪਰਾਲੀ ਸਾੜਨ ਦੇ ਮਾਮਲੇ — 500 ਤੋਂ ਵੱ


Punjab

ਪੰਜਾਬ ਵਿੱਚ ਤੇਜ਼ੀ ਨਾਲ ਵਧ ਰਹੇ ਪਰਾਲੀ ਸਾੜਨ ਦੇ ਮਾਮਲੇ — 500 ਤੋਂ ਵੱਧ ਰਿਕਾਰਡ ਤੋੜ ਕੇਸ!

ਚੰਡੀਗੜ੍ਹ, 24 ਅਕਤੂਬਰ 2025 : ਸਰਕਾਰੀ ਅਪੀਲਾਂ, ਜੁਰਮਾਨਿਆਂ ਅਤੇ ਸਖ਼ਤ ਨਿਗਰਾਨੀ ਦੇ ਬਾਵਜੂਦ ਪੰਜਾਬ ਵਿੱਚ ਪਰਾਲੀ ਸਾੜਨ ਦੀ ਅੱਗ ਰੁਕਣ ਦਾ ਨਾਮ ਨਹੀਂ ਲੈ ਰਹੀ। ਹੁਣ ਤੱਕ ਦੇ ਅੰਕੜੇ ਚੰਕਾ ਦੇਣ ਵਾਲੇ ਹਨ — ਮੌਜੂਦਾ ਸੀਜ਼ਨ ਵਿੱਚ ਸੂਬੇ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ 512 ਤਕ ਪਰਾਲੀ ਸਾੜਨ ਦੇ ਨਵੇਂ ਮਾਮਲੇ ਸਾਹਮਣੇ ਆ ਚੁੱਕੇ ਹਨ।

24 ਘੰਟਿਆਂ ਵਿੱਚ 28 ਤਾਜ਼ੇ ਮਾਮਲੇ — ਅੰਮ੍ਰਿਤਸਰ ਤੇ ਤਰਨਤਾਰਨ ਫਿਰ ਸਰਤਾਜ!

ਵੀਰਵਾਰ ਨੂੰ ਇੱਕ ਹੀ ਦਿਨ ਵਿੱਚ ਕੁੱਲ 28 ਮਾਮਲੇ ਦਰਜ ਕੀਤੇ ਗਏ ਜਿਸ ਨਾਲ ਪ੍ਰਸ਼ਾਸਨ ਵੀ ਚੌਕਸ ਹੋ ਗਿਆ ਹੈ।

  • ਅੰਮ੍ਰਿਤਸਰ 7 ਮਾਮਲਿਆਂ ਨਾਲ ਸਭ ਤੋ ਅੱਗੇ, ਜਦਕਿ ਤਰਨਤਾਰਨ 5 ਕੇਸਾਂ ਨਾਲ ਦੂਜੇ ਸਥਾਨ ‘ਤੇ।

  • ਸੰਗਰੂਰ ਵਿੱਚ 4, ਜਦਕਿ ਫਿਰੋਜ਼ਪੁਰ ਅਤੇ ਮਾਨਸਾ ਵਿੱਚ ਤਿੰਨ-ਤਿੰਨ ਮਾਮਲੇ ਸਾਹਮਣੇ ਆਏ।

  • ਗੁਰਦਾਸਪੁਰ ਤੇ ਮੋਗਾ 2-2 ਮਾਮਲਿਆਂ ਨਾਲ ਪ੍ਰਭਾਵਿਤ ਰਹੇ, ਜਦਕਿ ਕਪੂਰਥਲਾ ਅਤੇ ਪਟਿਆਲਾ ਵਿੱਚ ਇੱਕ-ਇੱਕ ਘਟਨਾ ਦਰਜ ਹੋਈ।

ਇਹ ਤਸਵੀਰ ਸੁਬੇ ਵਿੱਚ ਵਾਤਾਵਰਣ ਪ੍ਰਬੰਧਨ ਲਈ ਵੱਡੇ ਚੁਣੌਤੀ ਭਰੇ ਸੰਕੇਤ ਦੇ ਰਹੀ ਹੈ।

PPCB ਨੇ ਕੱਢਿਆ ਐਕਸ਼ਨ — ਜੁਰਮਾਨਿਆਂ ਦੀ ਬਾਰਿਸ਼

ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (PPCB) ਨੇ ਹੁਣ ਤੱਕ 226 ਕੇਸਾਂ ਵਿੱਚ ਕੁੱਲ ₹11.45 ਲੱਖ ਦਾ ਵਾਤਾਵਰਣ ਜੁਰਮਾਨਾ ਲਗਾਇਆ ਹੈ, ਜਿਸ ਵਿੱਚੋਂ ₹7.40 ਲੱਖ ਪਹਿਲਾਂ ਹੀ ਵਸੂਲ ਕੀਤੇ ਜਾ ਚੁੱਕੇ ਹਨ। ਬਾਕੀ ਦੇ ਰਿਕਵਰੀ ਆਰਡਰ ਜਾਰੀ ਹਨ।

ਹੁਣ ਪੁਲਿਸ ਦਾ ਸਖ਼ਤ ਰੁਖ — 184 FIR ਤੇ 187 'Red Entry'

ਜੁਰਮਾਨੇ ਹੀ ਨਹੀਂ, ਹੁਣ ਪੁਲਿਸ ਅਤੇ ਮਾਲ ਵਿਭਾਗ ਵੀ ਮੈਦਾਨ ਵਿੱਚ ਉਤਰ ਆਏ ਹਨ।

  • 184 FIR ਹੁਣ ਤੱਕ ਦਰਜ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ ਸਭ ਤੋਂ ਵੱਧ ਤਰਨਤਾਰਨ (61) ਅਤੇ ਅੰਮ੍ਰਿਤਸਰ (53) ਸ਼ਾਮਲ ਹਨ।

  • ਇਸ ਤੋਂ ਇਲਾਵਾ 187 ਕਿਸਾਨਾਂ ਦੇ ਜ਼ਮੀਨੀ ਰਿਕਾਰਡ ਵਿੱਚ 'Red Entry' ਦਰਜ ਹੋ ਗਈ ਹੈ — ਇਹ ਉਹ ਕਾਰਵਾਈ ਹੈ ਜਿਸ ਨਾਲ ਕਿਸਾਨ ਆਪਣੇ ਖੇਤ ਬਦਲੇ ਕੋਈ ਕਰਜ਼ਾ ਨਹੀਂ ਲੈ ਸਕਦਾ ਅਤੇ ਨਾ ਹੀ ਜ਼ਮੀਨ ਵੇਚ ਸਕਦਾ ਹੈ।

ਸਰਕਾਰ ਦਾ ਜਵਾਬ — “ਸਖ਼ਤੀ ਵੀ ਤੇ ਸਹਾਇਤਾ ਵੀ”

Entertainment/LPTV Bureau/Panjab

Just Now