Punjab Weather Update- ਠੰਢ ਨੇ ਦਿੱਤੀ ਦਸਤਕ ਪਰ ਹਵਾ ਹੋਈ ਜ਼ਹਿਰੀਲੀ, ਰੂਪਨਗਰ ਦਾ AQI ਪਾਰ ਗਿਆ ਸੀਮਾ! ਜਾਣੋ ਤੁਹਾਡੇ ਸ਼ਹਿਰ ਦਾ ਹਾਲ
Punjab
Punjab Weather Update: ਠੰਢ ਨੇ ਦਿੱਤੀ ਦਸਤਕ ਪਰ ਹਵਾ ਹੋਈ ਜ਼ਹਿਰੀਲੀ, ਰੂਪਨਗਰ ਦਾ AQI ਪਾਰ ਗਿਆ ਸੀਮਾ! ਜਾਣੋ ਤੁਹਾਡੇ ਸ਼ਹਿਰ ਦਾ ਹਾਲ
ਚੰਡੀਗੜ੍ਹ, 27 ਅਕਤੂਬਰ 2025 : ਪੰਜਾਬ ਵਿੱਚ ਸਰਦੀਆਂ ਨੇ ਹੌਲੀ-ਹੌਲੀ ਆਪਣੀ ਮੌਜੂਦਗੀ ਦਰਜ ਕਰਵਾ ਦਿੱਤੀ ਹੈ। ਸਵੇਰ ਤੇ ਰਾਤ ਹੁਣ ਹੱਡੀਆਂ ਚੁੱਭਣ ਲੱਗੀ ਹੈ, ਪਰ ਇਸਦੇ ਨਾਲ ਹੀ ਹਵਾ ਦੀ ਗੁਣਵੱਤਾ ਖ਼ਤਰਨਾਕ ਪੱਧਰ 'ਤੇ ਪਹੁੰਚ ਗਈ ਹੈ। ਮੌਸਮ ਵਿਭਾਗ ਅਨੁਸਾਰ ਅਗਲੇ ਕੁਝ ਦਿਨਾਂ ਵਿੱਚ ਤਾਪਮਾਨ ਵਿੱਚ ਹੋਰ ਗਿਰਾਵਟ ਆਵੇਗੀ, ਜਦਕਿ ਪ੍ਰਦੂਸ਼ਣ ਦਾ ਸੰਕਟ ਬਣਿਆ ਰਹੇਗਾ।
ਮੌਸਮ ਅੱਜ ਕਿਵੇਂ ਰਹੇਗਾ?
ਤਾਪਮਾਨ ਵਿੱਚ ਹੋਰ ਕਮੀ: ਪਿਛਲੇ 24 ਘੰਟਿਆਂ ਦੌਰਾਨ 0.1 ਡਿਗਰੀ ਦੀ ਗਿਰਾਵਟ ਤੋਂ ਬਾਅਦ ਅੱਜ ਤਾਪਮਾਨ ਲਗਭਗ 2 ਡਿਗਰੀ ਸੈਲਸੀਅਸ ਹੋਰ ਡਿੱਗਣ ਦੀ ਸੰਭਾਵਨਾ ਹੈ।
ਸਵੇਰ ਤੇ ਰਾਤ ਠੰਢੀਆਂ, ਦਿਨ ਹਲਕਾ ਗਰਮ: ਦਿਨ ਵਿੱਚ ਸੂਰਜ ਨਿਕਲਣ ਨਾਲ ਥੋੜ੍ਹੀ ਗਰਮੀ ਮਹਿਸੂਸ ਹੋਵੇਗੀ ਪਰ ਸਵੇਰ ਤੇ ਰਾਤ ਦੇ ਸਮੇਂ ਠੰਢ ਦਾ ਅਹਿਸਾਸ ਸਾਫ਼ ਹੋਏਗਾ।
ਬਾਰਿਸ਼ ਨਹੀਂ: ਮੌਸਮ ਪੂਰੀ ਤਰ੍ਹਾਂ ਖੁਸ਼ਕ ਰਹੇਗਾ ਅਤੇ ਵਰਖਾ ਦੀ ਕੋਈ ਸੰਭਾਵਨਾ ਨਹੀਂ ਹੈ।
ਹਵਾ ਵਿੱਚ ਵੱਧ ਰਿਹਾ ਜ਼ਹਿਰ — ਰੂਪਨਗਰ ਸਭ ਤੋਂ ਪ੍ਰਦੂਸ਼ਿਤ
ਠੰਢ ਚੜ੍ਹਦੇ ਹੀ ਪ੍ਰਦੂਸ਼ਣ ਦੀ ਸਮੱਸਿਆ ਨੇ ਲੋਕਾਂ ਨੂੰ ਘੇਰ ਲਿਆ ਹੈ। ਹਵਾ ਵਿੱਚ ਟਿਕੇ ਧੂੜ ਤੇ ਧੂੰਏ ਦੇ ਕਣ ਹੇਠਾਂ ਹੀ ਫਸੇ ਰਹਿੰਦੇ ਹਨ ਜਿਸ ਕਰਕੇ ਸਾਸ਼ ਲੈਣਾ ਮੁਸ਼ਕਲ ਹੋ ਰਿਹਾ ਹੈ।
ਰੂਪਨਗਰ ਦਾ ਹਾਲ ਬਦਤਰ: ਕੇਂਦਰੀ ਪ੍ਰਦੂਸ਼ਣ ਨਿਯੰਤਰਣ ਬੋਰਡ (CPCB) ਦੇ ਅੰਕੜਿਆਂ ਮੁਤਾਬਕ ਰੂਪਨਗਰ ਦਾ AQI 500 ਤੱਕ ਪਹੁੰਚ ਗਿਆ ਹੈ, ਜੋ ‘Severe Plus’ ਸ਼੍ਰੇਣੀ ਵਿੱਚ ਆਉਂਦਾ ਹੈ। ਇਹ ਪੱਧਰ ਸਿਹਤ ਲਈ ਬਹੁਤ ਖ਼ਤਰਨਾਕ ਮੰਨਿਆ ਜਾਂਦਾ ਹੈ।
ਜਲੰਧਰ ਵੀ ਗੰਭੀਰ ਪੱਧਰ 'ਤੇ: ਜਲੰਧਰ ਦਾ AQI 439 ਦਰਜ ਹੋਇਆ ਹੈ ਜੋ 'Severe' ਸ਼੍ਰੇਣੀ ਵਿੱਚ ਹੈ।
ਲੁਧਿਆਣਾ ਤੇ ਬਠਿੰਡਾ: ਇਨ੍ਹਾਂ ਸ਼ਹਿਰਾਂ ਵਿੱਚ ਹਵਾ ਦੀ ਗੁਣਵੱਤਾ ‘Poor’ ਰੇਟਿੰਗ ਨਾਲ 200 ਤੋਂ ਉੱਪਰ ਬਣੀ ਹੋਈ ਹੈ।
ਪੰਜਾਬ ਦਾ ਐਤਵਾਰ ਔਸਤ: ਰਾਜ ਦਾ ਔਸਤ AQI 156 (‘Moderate’) ਰਿਹਾ, ਪਰ ਚੌਕਾਉਣ ਵਾਲੀ ਗੱਲ ਹੈ ਕਿ ਹਰ ਮੁੱਖ ਸ਼ਹਿਰ ਦਾ ਪੜਾਅ 100 ਤੋਂ ਉੱਪਰ ਗਿਆ ਹੈ।
ਕਿਉਂ ਵਧਦਾ ਹੈ ਪ੍ਰਦੂਸ਼ਣ ਸਰਦੀਆਂ ਵਿੱਚ?
Punjab Weather Update AQI