ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਟ੍ਰਾਈਸਿਟੀ ਵਿੱਚ ਕੈਬ ਚਾਲਕਾਂ ਦੀ ਹੜਤਾਲ, ਯਾਤਰੀ ਪਰਸ਼ਾਨ – ਘੱਟ ਕਿਰਾਏ ਤੇ ਗੈਰਕਾਨੂੰਨੀ ਸੇਵਾਵਾਂ 'ਤੇ ਵਿਰੋਧ

ਟ੍ਰਾਈਸਿਟੀ ਵਿੱਚ ਕੈਬ ਚਾਲਕਾਂ ਦੀ ਹੜਤਾਲ, ਯਾਤਰੀ ਪਰਸ਼ਾਨ – ਘੱਟ ਕਿਰਾਏ


Punjab

ਟ੍ਰਾਈਸਿਟੀ ਵਿੱਚ ਕੈਬ ਚਾਲਕਾਂ ਦੀ ਹੜਤਾਲ, ਯਾਤਰੀ ਪਰਸ਼ਾਨ – ਘੱਟ ਕਿਰਾਏ ਤੇ ਗੈਰਕਾਨੂੰਨੀ ਸੇਵਾਵਾਂ 'ਤੇ ਵਿਰੋਧ


ਚੰਡੀਗੜ੍ਹ, 4 ਨਵੰਬਰ 2025 : ਚੰਡੀਗੜ੍ਹ, ਮੋਹਾਲੀ ਤੇ ਪੰਚਕੂਲਾ ਵਿੱਚ ਅੱਜ ਕੈਬ ਡਰਾਈਵਰਾਂ ਨੇ ਹੜਤਾਲ ਦਾ ਐਲਾਨ ਕਰ ਦਿੱਤਾ ਹੈ, ਜਿਸ ਕਾਰਨ ਸਵੇਰੇ ਤੋਂ ਹੀ ਯਾਤਰੀਆਂ ਨੂੰ ਕਾਫ਼ੀ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਂਕੜੇ ਕੈਬ ਚਾਲਕ ਸੈਕਟਰ-17 ਗਰਾਊਂਡ 'ਚ ਇਕੱਠੇ ਹੋਏ ਤੇ ਪ੍ਰਸ਼ਾਸਨ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।

ਕੈਬ ਚਾਲਕਾਂ ਦਾ ਰੋਸ – ਘੱਟ ਕਿਰਾਏ ਤੇ ਨੀਤੀਆਂ ਦਾ ਵਿਰੋਧ
ਟ੍ਰਾਈਸਿਟੀ ਕੈਬ ਯੂਨੀਅਨ ਦੇ ਪ੍ਰਧਾਨ ਅਮਨਦੀਪ ਸਿੰਘ ਨੇ ਦੱਸਿਆ ਕਿ ਚਾਲਕਾਂ ਦੀ ਨਾਰਾਜ਼ਗੀ ਦੇ ਕਈ ਕਾਰਨ ਹਨ।

  • ਉਨ੍ਹਾਂ ਦਾ ਕਹਿਣਾ ਹੈ ਕਿ ਸ਼ਹਿਰ ਵਿੱਚ ਨਿੱਜੀ ‘ਵ੍ਹਾਈਟ ਪਲੇਟ’ ਵਾਹਨ ਐਪਸ ਰਾਹੀਂ ਗੈਰਕਾਨੂੰਨੀ ਤੌਰ 'ਤੇ ਟੈਕਸੀ ਸੇਵਾਵਾਂ ਦੇ ਰਹੇ ਹਨ, ਜਿਸ ਨਾਲ ਲਾਈਸੰਸ ਪ੍ਰਾਪਤ ਡਰਾਈਵਰਾਂ ਦਾ ਘਾਟਾ ਹੋ ਰਿਹਾ ਹੈ।

  • ਦੂਜਾ ਮੁੱਦਾ ਕਿਰਾਏ ਦਾ ਹੈ। ਪ੍ਰਸ਼ਾਸਨ ਵੱਲੋਂ ₹15 ਪ੍ਰਤੀ ਕਿਲੋਮੀਟਰ ਦਾ ਕਿਰਾਇਆ ਤੈਅ ਕੀਤਾ ਗਿਆ ਹੈ, ਜੋ ਮੌਜੂਦਾ ਮਹਿੰਗਾਈ ਦੇ ਸਮੇਂ ਵਿਚ ਬਹੁਤ ਘੱਟ ਮੰਨਿਆ ਜਾ ਰਿਹਾ ਹੈ।

  • ਉੱਛੇ ਪੈਟਰੋਲ-ਡੀਜ਼ਲ ਦਰਾਂ ਅਤੇ ਵਧ ਰਹੇ ਗ੍ਰਿਹਸਥੀ ਖਰਚਿਆਂ ਦੇ ਕਾਰਨ ਡਰਾਈਵਰਾਂ ਲਈ ਵਾਹਨ ਚਲਾਉਣਾ ਘਾਟੇ ਦਾ ਸੌਦਾ ਬਣ ਗਿਆ ਹੈ।

  • ਨਾਲ ਹੀ 2026 ਲਈ ਤਿਆਰ ਕੀਤੀ ਗਈ ਨਵੀਂ ਟ੍ਰਾਂਸਪੋਰਟ ਪਾਲਿਸੀ ਅਜੇ ਤੱਕ ਲਾਗੂ ਨਾ ਹੋਣ 'ਤੇ ਵੀ ਉਨ੍ਹਾਂ ਨੇ ਨਾਰਾਜ਼ਗੀ ਜਤਾਈ ਹੈ।

ਮੰਗਾਂ ਪੂਰੀਆਂ ਨਾ ਹੋਈਆਂ ਤਾਂ ਧਰਨਾ ਜਾਰੀ ਰਹੇਗਾ
ਯੂਨੀਅਨ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਸਬ ਤੋਂ ਪਹਿਲਾਂ ਚਿੱਟੀਆਂ ਪਲੇਟਾਂ ਵਾਲੀਆਂ ਗੱਡੀਆਂ 'ਤੇ ਕਾਰਵਾਈ ਕੀਤੀ ਜਾਵੇ ਅਤੇ ਕਿਰਾਏ ਨੂੰ ਵਧਾਉਣ ਬਾਰੇ ਨਵਾਂ ਫੈਸਲਾ ਲੈਣ। ਪ੍ਰਧਾਨ ਅਮਨਦੀਪ ਸਿੰਘ ਨੇ ਕਿਹਾ ਕਿ ਜੇਕਰ ਮੰਗਾਂ ਮੰਨੀਆਂ ਨਾ ਗਈਆਂ, ਤਾਂ ਇਹ ਧਰਨਾ ਅਣਮਿੱਥੇ ਸਮੇਂ ਤੱਕ ਜਾਰੀ ਰਹੇਗਾ।

Cab Drivers Strike In Tricity Passengers Worried Protest Over Low Fares And Illegal Services


Popular Posts
Just Now