Punjab Elections - 'ਕੀ ਸਿਰਫ਼ AAP ਹੀ ਸਹੀ? ਬਾਕੀ ਸਭ ਗਲਤ'? ਕਲੇਰ ਨੇ ਚੋਣ ਪ੍ਰਕਿਰਿਆ 'ਤੇ ਖੜ੍ਹੇ ਕੀਤੇ ਸਵਾਲ
Punjab
Punjab Elections : 'ਕੀ ਸਿਰਫ਼ AAP ਹੀ ਸਹੀ? ਬਾਕੀ ਸਭ ਗਲਤ'? ਕਲੇਰ ਨੇ ਚੋਣ ਪ੍ਰਕਿਰਿਆ 'ਤੇ ਖੜ੍ਹੇ ਕੀਤੇ ਸਵਾਲ
Live Punjabi TV Bureau
ਪੰਜਾਬ ਵਿੱਚ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਲਈ ਨੋਮਿਨੇਸ਼ਨ ਪੱਤਰਾਂ ਦੀ ਜਾਂਚ ਪ੍ਰਕਿਰਿਆ ਪੂਰੀ ਹੋ ਗਈ ਹੈ। ਇਸ ਦੌਰਾਨ ਕਈ ਜ਼ਿਲ੍ਹਿਆਂ ਵਿੱਚ ਵੱਡੇ ਪੱਧਰ 'ਤੇ ਉਮੀਦਵਾਰਾਂ ਦੇ ਪੱਤਰ ਰੱਦ ਹੋ ਜਾਣ ਨਾਲ ਸਿਆਸਤ ਗਰਮਾਉਣੀ ਸ਼ੁਰੂ ਹੋ ਚੁੱਕੀ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਦਾ ਦੋਸ਼ ਹੈ ਕਿ ਪ੍ਰਸ਼ਾਸਨ ਵੱਲੋਂ ਸੋਚੀ ਸਮਝੀ ਸਾਜ਼ਿਸ਼ ਤਹਿਤ ਵਿਰੋਧੀ ਪਾਰਟੀਆਂ ਦੇ ਪੱਤਰ ਰੱਦ ਕੀਤੇ ਗਏ ਹਨ।
“ਕੀ ਸਿਰਫ਼ AAP ਦੇ ਪੱਤਰ ਹੀ ਸਹੀ ਭਰੇ ਗਏ?” — ਕਲੇਰ
ਕਲੇਰ ਦਾ ਕਹਿਣਾ ਹੈ ਕਿ ਤਰਨਤਾਰਨ, ਗੁਰਦਾਸਪੁਰ, ਅੰਮ੍ਰਿਤਸਰ, ਫਿਰੋਜ਼ਪੁਰ ਸਮੇਤ ਕਈ ਜ਼ਿਲ੍ਹਿਆਂ ਵਿੱਚ AAP ਨੂੰ ਛੱਡ ਕੇ ਹੋਰ ਸਾਰੇ ਉਮੀਦਵਾਰਾਂ ਦੇ ਪੱਤਰ ਰੱਦ ਕਰ ਦਿੱਤੇ ਗਏ।
ਉਨ੍ਹਾਂ ਸਵਾਲ ਕੀਤਾ:
"ਕੀ ਇਹ ਸੰਭਵ ਹੈ ਕਿ ਕੇਵਲ AAP ਦੇ ਨੋਮਿਨੇਸ਼ਨ ਹੀ ਠੀਕ ਹੋਣ ਅਤੇ ਬਾਕੀ ਸਭ ਨੇ ਗਲਤੀਆਂ ਕੀਤੀਆਂ?"
ਉਨ੍ਹਾਂ ਚੇਤਾਵਨੀ ਦਿੱਤੀ ਕਿ ਇਹ ਮਾਮਲਾ ਚੋਣ ਕਮਿਸ਼ਨ ਤੋਂ ਲੈ ਕੇ ਹਾਈ ਕੋਰਟ ਤੱਕ ਲੜਿਆ ਜਾਵੇਗਾ। ਕਲੇਰ ਨੇ ਤੰਜ ਕੱਸਿਆ —
"ਜੇ ਇਹੀ ਕਰਨਾ ਸੀ ਤਾਂ ਚੋਣਾਂ ਹੀ ਨਾ ਕਰਵਾਉਂਦੇ, ਸਿੱਧਾ ਆਪ ਦੇ ਉਮੀਦਵਾਰ ਨਾਮਜ਼ਦ ਕਰ ਦਿੰਦੇ!"
Gurdaspur ਦੇ ਕਲਾਨੌਰ ਬਲਾਕ ਵਿੱਚ ਵੱਡੇ ਪੱਧਰ 'ਤੇ ਰੱਦਗੀਆਂ
ਗੁਰਦਾਸਪਰ ਦੇ ਡੇਰਾ ਬਾਬਾ ਨਾਨਕ ਹਲਕੇ ਦੇ ਬਲਾਕ ਕਮੇਟੀ ਕਲਾਨੌਰ ਵਿੱਚ ਸ਼ੁੱਕਰਵਾਰ ਰਾਤ ਜਾਰੀ ਸੂਚੀ ਅਨੁਸਾਰ:
ਕੁੱਲ 19 ਜ਼ੋਨ
ਨੋਮਿਨੇਸ਼ਨ: 68
ਯੋਗ ਮੰਨੇ ਗਏ: 22
ਰੱਦ: 46
ਇਨ੍ਹਾਂ 'ਚੋਂ 17 ਜ਼ੋਨ ਅਜੇਹੇ ਹਨ ਜਿੱਥੇ ਵਿਰੋਧੀਆਂ ਦੇ ਸਾਰੇ ਉਮੀਦਵਾਰ ਬਾਹਰ ਹੋ ਗਏ ਅਤੇ AAP ਦੇ ਬਿਨਾਂ ਮੁਕਾਬਲੇ ਜਿੱਤ ਦੇ ਰਾਹ ਖੁੱਲ ਗਏ। ਇਸ ਕਰਕੇ ਇਲਾਕੇ 'ਚ ਵਿਰੋਧੀ ਪਾਰਟੀਆਂ ਨੇ ਤਿੱਖਾ ਵਿਰੋਧ ਸ਼ੁਰੂ ਕਰ ਦਿੱਤਾ ਹੈ।
ਜ਼ੋਨ ਵਾਇਜ਼ ਸਥਿਤੀ — ਕਿੱਥੇ ਕੌਣ ਬਾਹਰ?
ਜ਼ੋਨ 1–8 — ਜ਼ਿਆਦਾਤਰ ਵਿਰੋਧੀ ਪੱਤਰ ਰੱਦ, AAP ਕਲੀਅਰ
ਜ਼ੋਨ 9 — ਸਭ ਦੇ ਪੱਤਰ ਰੱਦ
ਜ਼ੋਨ 10–16 — AAP ਉਮੀਦਵਾਰ ਪਾਸ, ਹੋਰਾਂ ਦੇ ਵੱਧਤਰ ਪੱਤਰ ਰੱਦ
ਜ਼ੋਨ 17 — ਕਿਸੇ ਵੀ ਪਾਰਟੀ ਦਾ ਉਮੀਦਵਾਰ ਯੋਗ ਨਹੀਂ
ਜ਼ੋਨ 18–19 — AAP ਯੋਗ, ਵਿਰੋਧੀ ਦੇ ਪੱਤਰ ਖਾਰਜ
“AAP ਨੂੰ ਜਿਤਾਉਣ ਲਈ ਖੇਡ ਖੇਡੀ ਗਈ” — ਕਲੇਰ
ਕਲੇਰ ਦਾ ਸਪਸ਼ਟ ਦਾਅਵਾ:
“ਇਹ ਖੇਡ ਸਿਆਸੀ ਆਕਿਆਂ ਦੇ ਇਸ਼ਾਰੇ 'ਤੇ ਹੋਈ ਹੈ... ਵਿਰੋਧ ਨੂੰ ਮੈਦਾਨ ਤੋਂ ਹੀ ਬਾਹਰ ਕਰ ਦਿੱਤਾ ਗਿਆ ਹੈ।”
ਉਨ੍ਹਾਂ ਕਿਹਾ ਕਿ ਇਹ ਲੋਕਤੰਤਰ ਨਾਲ ਚੁਣੌਤੀ ਹੈ ਅਤੇ ਇਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।
ਸ਼ਿਕਾਇਤ ਦੇਣ ਗਏ — ਕਮਿਸ਼ਨ ਦਫ਼ਤਰ ਖਾਲੀ!
ਕਲੇਰ ਮੁਤਾਬਕ — ਜਦੋਂ ਉਹ ਸ਼ਿਕਾਇਤ ਕਰਨ ਸਟੇਟ ਇਲੈਕਸ਼ਨ ਕਮਿਸ਼ਨ ਪਹੁੰਚੇ, ਤਾਂ ਉੱਥੇ ਕੋਈ ਅਧਿਕਾਰੀ ਮੌਜੂਦ ਹੀ ਨਹੀਂ ਸੀ। ਸਿਰਫ਼ ਇੱਕ ਚੌਕੀਦਾਰ ਨੇ ਉਨ੍ਹਾਂ ਨੂੰ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਹ ਖੁੱਲ੍ਹਾ ਸਬੂਤ ਹੈ ਕਿ ਪੂਰਾ ਪ੍ਰਣਾਲੀ ਇੱਕ ਪਾਰਟੀ ਦੇ ਹਿੱਤ 'ਚ ਕੰਮ ਕਰ ਰਹੀ ਹੈ।
Punjab Elections Is Only AAP Right All Others Wrong Clare Raises Questions On Election Process