ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

Punjab Shocking News - ਹੱਥ ਬੰਨ੍ਹ ਕੇ ਜਿਸ ਪਿਓ ਨੇ ਨਹਿਰ 'ਚ ਸੁੱਟਿਆ, ਹੁਣ ਉਸੇ ਨੂੰ ਜੇਲ੍ਹ ਤੋਂ ਬਚਾਉਣ ਪਹੁੰਚੀ ਧੀ!

Punjab Shocking News - ਹੱਥ ਬੰਨ੍ਹ ਕੇ ਜਿਸ ਪਿਓ ਨੇ ਨਹਿਰ 'ਚ ਸੁੱਟਿ


Punjab

Punjab Shocking News : ਹੱਥ ਬੰਨ੍ਹ ਕੇ ਜਿਸ ਪਿਓ ਨੇ ਨਹਿਰ 'ਚ ਸੁੱਟਿਆ, ਹੁਣ ਉਸੇ ਨੂੰ ਜੇਲ੍ਹ ਤੋਂ ਬਚਾਉਣ ਪਹੁੰਚੀ ਧੀ!

ਫਿਰੋਜ਼ਪੁਰ, 7 ਦਸੰਬਰ, 2025: ਫਿਰੋਜ਼ਪੁਰ ਦੇ ਇੱਕ ਪਿੰਡ ਵਿੱਚ ਵਾਪਰੀ ਇੱਕ ਦਿਲ ਦਹਿਲਾ ਦੇਣ ਵਾਲੀ ਘਟਨਾ ਨੇ ਹਰ ਕਿਸੇ ਨੂੰ ਹੈਰਾਨ ਕਰ ਦਿੱਤਾ ਹੈ। ਕਰੀਬ ਤਿੰਨ ਮਹੀਨੇ ਪਹਿਲਾਂ, ਪਿਤਾ ਵੱਲੋਂ ਹੱਥ ਬੰਨ੍ਹ ਕੇ ਨਹਿਰ ਵਿੱਚ ਸੁੱਟ ਦਿੱਤੀ ਗਈ 17 ਸਾਲਾ ਕੁੜੀ ਜੀਊਂਦੀ ਵਾਪਸ ਆ ਗਈ ਹੈ। ਹੈਰਾਨੀ ਦੀ ਗੱਲ ਇਹ ਹੈ ਕਿ ਉਹੀ ਕੁੜੀ, ਜਿਸਦੀ ਜਾਨ ਉਸਦੇ ਪਿਤਾ ਨੇ ਲੈਣ ਦੀ ਕੋਸ਼ਿਸ਼ ਕੀਤੀ ਸੀ, ਹੁਣ ਪਿਤਾ ਨੂੰ ਜੇਲ੍ਹ ਤੋਂ ਛੁਡਾਉਣ ਲਈ ਮੰਗ ਕਰ ਰਹੀ ਹੈ। ਉਸਦਾ ਕਹਿਣਾ ਹੈ ਕਿ ਜੇ ਪਿਤਾ ਜੇਲ੍ਹ ਵਿਚ ਰਹੇ, ਤਾਂ ਉਸਦੀਆਂ ਤਿੰਨ ਛੋਟੀਆਂ ਭੈਣਾਂ ਨੂੰ ਪਾਲਣ ਵਾਲਾ ਕੋਈ ਨਹੀਂ ਬਚੇਗਾ।

ਮੌਤ ਨਾਲ ਮੁਕਾਬਲਾ ਅਤੇ ਜ਼ਿੰਦਗੀ ਦੀ ਜੰਗ

ਲੜਕੀ ਨੇ ਦੱਸਿਆ ਕਿ ਘਟਨਾ ਦੇ ਸਮੇਂ ਉਸਦੇ ਹੱਥ ਪੱਕੇ ਤਰੀਕੇ ਨਾਲ ਬੰਨੇ ਹੋਏ ਸਨ ਅਤੇ ਉਹ ਸਿੱਧੀ ਡੂੰਘੇ ਪਾਣੀ ਵਿੱਚ ਡਿੱਗ ਗਈ। ਜਾਨ ਬਚਾਉਣ ਲਈ ਉਹ ਲਗਾਤਾਰ ਸੰਘਰਸ਼ ਕਰਦੀ ਰਹੀ ਅਤੇ ਉਸਦੇ ਹੱਥ ਬੰਨ੍ਹੀ ਚੁੰਨੀ ਦੀ ਗੰਠ ਖੁਲ੍ਹ ਗਈ। ਪਾਣੀ ਵਿੱਚ ਡੁੱਬਦਿਆਂ ਉਸਦਾ ਸਿਰ ਨਹਿਰ ਦੇ ਅੰਦਰ ਲੱਗੇ ਇੱਕ ਲੋਹੇ ਦੇ ਸਰੀਏ ਨਾਲ ਟਕਰਾਇਆ। ਉਸਨੇ ਤੁਰੰਤ ਤਾਕਤ ਨਾਲ ਉਸਨੂੰ ਫੜ ਲਿਆ। 

ਕਈ ਮਿੰਟਾਂ ਤੱਕ ਉਹ ਸਰੀਏ ਨਾਲ ਚਿੰਬੜੀ ਰਹੀ ਅਤੇ ਹੌਲੀ-ਹੌਲੀ ਕਰਕੇ ਨਹਿਰ ਦੇ ਕਿਨਾਰੇ ਤੱਕ ਪਹੁੰਚ ਗਈ। ਬਾਹਰ ਨਿਕਲ ਕੇ ਉਹ ਪਟੜੀ ਦੇ ਨਾਲ-ਨਾਲ ਤੁਰਦੀ ਰਹੀ, ਠੰਢ ਨਾਲ ਕੰਬਦੀ ਹੋਈ। ਰਸਤੇ ਵਿੱਚ ਇੱਕ ਸਕੂਟੀ ਸਵਾਰ ਮਹਿਲਾ ਮਿਲੀ, ਜਿਸਦੀ ਸਹਾਇਤਾ ਨਾਲ ਉਸਨੇ ਇੱਕ ਜਾਣਕਾਰੇ ਨੂੰ ਫੋਨ ਕੀਤਾ ਅਤੇ ਖੁਦ ਨੂੰ ਸੁਰੱਖਿਅਤ ਸਥਾਨ ਤੱਕ ਪਹੁੰਚਾਇਆ। ਉਹ ਇਹ ਨਹੀਂ ਦੱਸ ਰਹੀ ਕਿ 68 ਦਿਨਾਂ ਤੱਕ ਕਿੱਥੇ ਰਹਿ ਕੇ ਜੀਊਂਦੀ ਰਹੀ।

ਧੀ ਦਾ ਹੈਰਾਨ ਕਰਨ ਵਾਲਾ ਦੋਸ਼ — ਮਾਂ ਨੇ ਪਿਤਾ ਨੂੰ ਭੜਕਾਇਆ

ਕੁੜੀ ਨੇ ਦਾਅਵਾ ਕੀਤਾ ਕਿ ਇਹ ਸਾਜ਼ਿਸ਼ ਸਿਰਫ਼ ਪਿਤਾ ਦੀ ਨਹੀਂ ਸੀ। ਉਸਦਾ ਕਹਿਣਾ ਹੈ ਕਿ ਮਾਂ ਨੇ ਉਸਦੇ ਚਰਿੱਤਰ ‘ਤੇ ਸ਼ੱਕ ਪੈਦਾ ਕਰਕੇ ਪਿਤਾ ਨੂੰ ਭੜਕਾਇਆ ਸੀ। ਪਿਤਾ ਉਸ ਰਾਤ ਨਸ਼ੇ ਵਿੱਚ ਸਨ ਅਤੇ ਗੁੱਸੇ ਵਿੱਚ ਅਕਲ ਖੋ ਬੈਠੇ। ਉਸਨੇ ਇਹ ਵੀ ਕਿਹਾ ਕਿ ਵੀਡੀਓ ਵਿੱਚ ਮਾਂ ਦਾ ਰੋਣਾ ਸਿਰਫ਼ ਦਿਖਾਵਾ ਸੀ ਅਤੇ ਅਸਲ ਕਸੂਰਵਾਰ ਮਾਂ ਹੈ, ਜਿਸ ਨੇ ਪਿਤਾ ਨੂੰ ਗਲਤ ਸਲਾਹ ਦੇ ਕੇ ਇਹ ਜੁਰਮ ਕਰਵਾਇਆ।

“ਮੇਰੇ ਪਿਤਾ ਹੀ ਘਰ ਦਾ ਸਹਾਰਾ, ਜੇਲ੍ਹ ਵਿੱਚ ਰਹੇ ਤਾਂ ਸਾਡੇ ਘਰ ਦਾ ਸਭ ਕੁਝ ਖ਼ਤਮ”

ਕੁੜੀ ਦਾ ਕਹਿਣਾ ਹੈ ਕਿ ਘਰ ਵਿੱਚ ਕਮਾਉਣ ਵਾਲਾ ਸਿਰਫ਼ ਪਿਤਾ ਹੀ ਹੈ। ਉਸਦੀਆਂ ਬਾਕੀ ਤਿੰਨ ਭੈਣਾਂ ਦੀ ਜ਼ਿੰਦਗੀ ਉਸਦੇ ਪਿਤਾ ‘ਤੇ ਨਿਰਭਰ ਕਰਦੀ ਹੈ। ਉਸਨੇ ਸਾਫ਼ ਕਿਹਾ ਕਿ ਉਹ ਅਦਾਲਤ ਜਾ ਕੇ ਪਿਤਾ ਦੀ ਜ਼ਮਾਨਤ ਲਿਆਉਣ ਦੀ ਕੋਸ਼ਿਸ਼ ਕਰੇਗੀ ਕਿਉਂਕਿ ਉਹ ਨਹੀਂ ਚਾਹੁੰਦੀ ਕਿ ਉਸਦੇ ਘਰ ਦੀ ਚੁਲ੍ਹਾ ਬੁੱਝ ਜਾਵੇ।

ਪੁਲਿਸ ਦੀ ਪੱਖੋਂ ਨਵੀਂ ਜਾਂਚ ਦੀ ਤਿਆਰੀ

ਐਸਐਸਪੀ ਭੁਪਿੰਦਰ ਸਿੰਘ ਸਿੱਧੂ ਅਨੁਸਾਰ, ਕੁੜੀ ਅਜੇ ਤੱਕ ਪੁਲਿਸ ਸਾਹਮਣੇ ਹਾਜ਼ਰ ਨਹੀਂ ਹੋਈ, ਪਰ ਮੀਡੀਆ ਰਾਹੀਂ ਦਿੱਤੇ ਗਏ ਬਿਆਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੜ ਜਾਂਚ ਸ਼ੁਰੂ ਕੀਤੀ ਜਾਵੇਗੀ। ਦੱਸ ਦੇਈਏ ਕਿ ਵੀਡੀਓ ਵਾਇਰਲ ਹੋਣ ਤੋਂ ਬਾਅਦ ਕੁੜੀ ਦੇ ਪਿਤਾ ਸੁਰਜੀਤ ਨੂੰ ਗ੍ਰਿਫ਼ਤਾਰ ਕਰਕੇ ਜੇਲ੍ਹ ਭੇਜਿਆ ਗਿਆ ਸੀ। ਹੁਣ ਕੁੜੀ ਦੇ ਵਿਰੋਧੀ ਬਿਆਨਾਂ ਕਰਕੇ ਮਾਮਲਾ ਇੱਕ ਨਵੇਂ ਰੁਖ ਵੱਲ ਵਧ ਰਿਹਾ ਹੈ।

Punjab Shocking News The Father Who Tied His Hands And Threw Him Into The Canal Now His Daughter Has Come To Save Him From Jail


Popular Posts
Just Now