ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਡੀ ਖ਼ਬਰ! ਵਲਟੋਹਾ ਦੀ 10 ਸਾਲਾ ਪਾਬੰਦੀ ਰੱਦ, ਮੁਆਫ਼ੀ ਵੀ ਹੋਈ ਮਨਜ਼ੂਰ
Punjab
ਸ਼੍ਰੀ ਅਕਾਲ ਤਖ਼ਤ ਸਾਹਿਬ ਤੋਂ ਵੱਡੀ ਖ਼ਬਰ! ਵਲਟੋਹਾ ਦੀ 10 ਸਾਲਾ ਪਾਬੰਦੀ ਰੱਦ, ਮੁਆਫ਼ੀ ਵੀ ਹੋਈ ਮਨਜ਼ੂਰ
ਅੰਮ੍ਰਿਤਸਰ, 8 ਦਸੰਬਰ 2025: ਅਕਾਲੀ ਆਗੂ ਵਿਰਸਾ ਸਿੰਘ ਵਲਟੋਹਾ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਹਮਣੇ ਪੇਸ਼ ਹੋ ਕੇ ਅਕਤੂਬਰ 2024 ਵਿਚ ਉਸ ਵੇਲੇ ਦੇ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਖਿਲਾਫ ਕੀਤੀ ਆਪਣੀ ਬਿਆਨਬਾਜ਼ੀ ਲਈ ਮੁਆਫੀ ਮੰਗੀ ਅਤੇ ਭੁੱਲ ਬਖਸ਼ਾਈ ਅਤੇ ਇਸਦੇ ਲਈ ਉਹਨਾਂ ਨੂੰ ਮੁਆਫ਼ ਕਰ ਦਿੱਤਾ ਗਿਆ ਹੈ।
ਕਿਹੜੇ ਦੋਸ਼ਾਂ 'ਤੇ ਮੰਗੀ ਸੀ ਮਾਫ਼ੀ?
ਜਾਣਕਾਰੀ ਮੁਤਾਬਕ, ਵਲਟੋਹਾ ਨੇ ਅਕਤੂਬਰ 2024 ਵਿੱਚ ਉਸ ਵੇਲੇ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਅਤੇ ਹੋਰ ਤਖ਼ਤਾਂ ਦੇ ਜਥੇਦਾਰਾਂ ਬਾਰੇ ਕੁਝ ਵਿਵਾਦਿਤ ਬਿਆਨ ਦਿੱਤੇ ਸਨ। ਇਸ ਤੋਂ ਇਲਾਵਾ ਇੱਕ ਵਾਇਰਲ ਆਡੀਓ ਕਲਿੱਪ ਰਾਹੀਂ ਜਥੇਦਾਰ ਗਿਆਨੀ ਰਘਬੀਰ ਸਿੰਘ ਵਿਰੁੱਧ ਪ੍ਰਚਾਰ ਕਰਨ ਦੇ ਦੋਸ਼ ਵੀ ਸਨ।
ਅੱਜ ਅਕਾਲ ਤਖ਼ਤ ਸਾਹਿਬ ਦੇ ਦਰ 'ਤੇ ਉਹਨਾਂ ਨੇ ਸਭ ਦੋਸ਼ਾਂ ਲਈ ਨਿਮਰਤਾ ਨਾਲ ਮਾਫ਼ੀ ਮੰਗੀ।
ਪਾਬੰਦੀ ਹਟੀ…ਪਰ ਸਜ਼ਾ ਵੀ ਸੁਣਾਈ ਗਈ
ਬੈਠਕ ਮਗਰੋਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗਜ ਨੇ ਐਲਾਨ ਕੀਤਾ ਕਿ ਵਲਟੋਹਾ ਉੱਤੇ ਲਗਾਈ ਗਈ ਰਾਜਨੀਤਿਕ ਪਾਬੰਦੀ ਖਤਮ ਕੀਤੀ ਜਾ ਰਹੀ ਹੈ। ਹਾਲਾਂਕਿ, ਸਮਝੌਤਾ ਪ੍ਰਕਿਰਿਆ ਦੇ ਤਹਿਤ ਉਹਨਾਂ ਨੂੰ ਧਾਰਮਿਕ ਸਜ਼ਾ ‘ਤਨਖਾਹ’ ਦਿੱਤੀ ਗਈ ਹੈ, ਜਿਸਨੂੰ ਪੂਰਾ ਕਰਨਾ ਉਹਨਾਂ ਲਈ ਲਾਜ਼ਮੀ ਹੋਵੇਗਾ।
Big News From Sri Akal Takht Sahib Valtoha s 10 year Ban Lifted Pardon Also Accepted