'Patiala SSP ਨੂੰ ਛੁੱਟੀ 'ਤੇ ਭੇਜ ਕੇ ਸਰਕਾਰ ਨੇ ਮੰਨ ਲਿਆ…' Sunil Jakhar ਦਾ CM Mann 'ਤੇ ਵੱਡਾ ਹਮਲਾ
Punjab
'Patiala SSP ਨੂੰ ਛੁੱਟੀ 'ਤੇ ਭੇਜ ਕੇ ਸਰਕਾਰ ਨੇ ਮੰਨ ਲਿਆ…' Sunil Jakhar ਦਾ CM Mann 'ਤੇ ਵੱਡਾ ਹਮਲਾ
ਚੰਡੀਗੜ੍ਹ, 10 ਦਸੰਬਰ 2025 – ਪੰਜਾਬ ਵਿੱਚ ਚੋਣੀ ਮਾਹੌਲ ਦੇ ਵਿਚਕਾਰ ਪਟਿਆਲਾ ਦੇ ਸੀਨੀਅਰ ਸੂਪਰਿੰਟੇਡੈਂਟ ਆਫ਼ ਪੁਲਿਸ (SSP) ਨੂੰ ਅਚਾਨਕ ਛੁੱਟੀ 'ਤੇ ਭੇਜਣ ਦੇ ਮਾਮਲੇ ਨੇ ਵੱਡੀ ਰਾਜਨੀਤਿਕ ਬਹਿਸ ਛੇੜ ਦਿੱਤੀਹੈ। ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਇਸ ਫ਼ੈਸਲੇ 'ਤੇ ਸਖ਼ਤ ਐਤਰਾਜ਼ ਜਤਾਇਆ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਨੂੰ ਘੇਰਿਆ ਹੈ।
"ਕੋਰਟ ਤੋਂ ਪਹਿਲਾਂ ਕਾਰਵਾਈ – ਨੀਅਤ ਸਵਾਲਾਂ 'ਚ": ਜਾਖੜ
ਜਾਖੜ ਨੇ X (ਟਵਿੱਟਰ) 'ਤੇ ਲਿਖਿਆ ਕਿ ਕੋਰਟ ਵਿੱਚ ਸੁਣਵਾਈ ਤੋਂ ਠੀਕ ਪਹਿਲਾਂ SSP ਨੂੰ ਸਾਈਡ ਕਰਨ ਦਾ ਕਦਮ ਇਸ ਗੱਲ ਦਾ ਸਬੂਤ ਹੈ ਕਿ ਸਰਕਾਰ ਪੁਲਿਸ ਦਾ ਇਸਤੇਮਾਲ ਚੋਣਾਂ ਨੂੰ ਪ੍ਰਭਾਵਿਤ ਕਰਨ ਲਈ ਕਰਨਾ ਚਾਹੁੰਦੀ ਸੀ।
ਉਨ੍ਹਾਂ ਨੇ ਕਿਹਾ, "ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜੀ , ਐਸਐਸਪੀ ਪਟਿਆਲਾ ਨੂੰ ਕੋਰਟ ਵਿਚ ਸੁਣਵਾਈ ਤੋਂ ਪਹਿਲਾਂ ਛੁੱਟੀ ਤੇ ਭੇਜ ਕੇ ਤੁਹਾਡੀ ਸਰਕਾਰ ਨੇ ਮੰਨ ਲਿਆ ਹੈ ਕਿ ਚੋਣਾਂ ਲੁੱਟਣ ਲਈ ਪੁਲਿਸ ਦੀ ਦੁਰਵਰਤੋਂ ਦੀ ਤੁਹਾਡੀ ਨੀਅਤ ਸੀ। ਪਰ ਮੁੱਦਾ ਸਿਰਫ ਐਨਾਂ ਹੀ ਨਹੀਂ ਹੈ। ਪੰਜਾਬ ਦੀ ਸਮਰੱਥ ਪੁਲਿਸ ਫੋਰਸ ਦਾ ਸਿਆਸੀਕਰਨ ਸਭ ਤੋਂ ਵੱਡੇ ਫਿਕਰ ਦੀ ਗੱਲ ਹੈ। ਤਰਨਤਾਰਨ ਚੋਣਾਂ ਵਿਚ ਵੀ ਇਹ ਸਿੱਧ ਹੋ ਚੁੱਕਾ ਹੈ। ਇਹ ਲੋਕਤੰਤਰ ਲਈ ਖਤਰਾ ਹੈ। ਭਾਜਪਾ ਅਜਿਹਾ ਨਹੀਂ ਹੋਣ ਦੇਵੇਗੀ।"
The Government Accepted By Sending Patiala SSP On Leave Sunil Jakhar s Big Attack On CM Mann