ਨਕੋਦਰ ਵਿਖੇ ਲੱਗਾ ਪਹਿਲਾ ਕਿਸਾਨ ਮੇਲਾ ਸਫਲਤਾਪੂਰਵਕ ਸੰਪਨ ਹੋਇਆ
Nakodar
ਨਕੋਦਰ ਵਿਖੇ ਲੱਗਾ ਪਹਿਲਾ ਕਿਸਾਨ ਮੇਲਾ ਸਫਲਤਾਪੂਰਵਕ ਸੰਪਨ ਹੋਇਆ
11ਵਾਂ ਜੇ.ਪੀ.ਜੀ.ਏ ਕਿਸਾਨ ਮੇਲਾ ਵੀ ਇਥੇ ਹੋਵੇਗਾ
ਫਰਾਮਟਰੈਕ ਟਰੈਕਟਰ ਦਾ ਜੇਤੂ ਸੰਤੋਖ ਸਿੰਘ ਰਿਹਾ
ਮੱਕੀ ਦੀ ਥਾਂ ਮੂੰਗਫਲੀ ਦੀ ਖੇਤੀ ਕਰਨ ਲਈ ਪ੍ਰੇਰਿਆ
ਨਕੋਦਰ 10 ਦਸੰਬਰ 2025 : ਦੋ ਦਿਨਾਂ 10ਵਾਂ ਜੇ.ਪੀ.ਜੀ.ਏ ਕਿਸਾਨ ਮੇਲਾ ਸਫਲਤਾਪੂਰਵਕ ਸੰਪਨ ਹੋਇਆ।ਨਕੋਦਰ ਵਿਖੇ ਹੋਏ ਪਹਿਲੀਵਾਰ ਇੰਨੇ੍ਹ ਵੱਡੇ ਕਿਸਾਨ ਮੇਲੇ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਮਾਝਾ, ਮਾਲਵਾ, ਦੋਆਬਾ ਅਤੇ ਹਰਿਆਣਾ ਤੋਂ ਕਿਸਾਨ ਸ਼ਾਮਿਲ ਹੋਏ।ਦੂਸਰੇ ਦਿਨ ਦੇ ਸੈਮੀਨਾਰ ਵਿੱਚ ਮੂੰਗਫਲੀ ਦੀ ਖੇਤੀ ਦੇ ਮਾਹਰ ਮਾਸਟਰ ਜਰਨੈਲ ਸਿੰਘ ਨੇ ਲੋਕਾਂ ਨੂੰ ਆਲੂ ਤੋਂ ਬਾਅਦ ਮੂੰਗਫਲੀ ਦੀ ਖੇਤੀ ਕਰਨ ਦਾ ਸੁਝਾਅ ਦਿੱਤਾ।ਉਨ੍ਹਾਂ ਕਿਹਾ ਕਿ ਬਦਲਦੇ ਵਾਤਾਵਰਣ ਨਾਲ ਸਾਨੂੰ ਆਪਣੀਆਂ ਫਸਲਾਂ ਵੀ ਬਦਲਣੀਆ ਪੈਣਗੀਆਂ ਜੇਕਰ ਅਸੀ ਲਾਹੇਵੰਦ ਖੇਤੀ ਚਹੁੰਦੇ ਹਾਂ। ਡੇਅਰੀ ਪਾਲਨ ਨੂੰ ਕਿਵੇਂ ਸਹਾਇਕ ਧੰਦੇ ਵਜੋਂ ਸਫਲਤਾਪੂਰਕ ਚਲਾਈਏ ਇਸ ਬਾਰੇ ਗਡਵਾਸੂ ਦੇ ਡਾਕਟਰ ਆਰ ਐਸ ਗਰੇਵਾਲ ਨੇ ਕਿਸਾਨਾਂ ਨੂੰ ਲੋੜੀਂਦੀ ਜਾਣਕਾਰੀ ਦਿੱਤੀ।
ਕਿਸਾਨ ਮੇਲੇ ਵਿੱਚ 150 ਤੋਂ ਆਈਆਂ ਕੰਪਨੀਆਂ ਦਾ ਮੇਲਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।ਕਿਸਾਨ ਮੇਲੇ ਵਿੱਚ ਵਧਾਇਕ ਹਰਦੇਵ ਸਿੰਘ ਲਾਡੀ, ਪ੍ਰਗਟ ਸਿੰਘ ਉਚੇਚੇ ਤੌਰ ‘ਤੇ ਸ਼ਾਮਿਲ ਹੋਏ।ਇਸ ਮੌਕੇ ਉਨਾਂ ਕਿਹਾ ਕਿ ਕਿਸਾਨਾਂ ਨੂੰ ਸਮੇਂ ਦੀ ਨਜਾਕਤ ਸਮਝਦਿਆ ਖੇਤੀ ਵਿੱਚ ਵੱਡੇ ਬਦਲਾਅ ਕਰਨ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਹੁਣ ਸਮਾਂ ਸਮਾਰਟ ਫਾਰਮਿੰਗ ਦਾ ਹੈ।ਕੁਦਰਤੀ ਖੇਤੀ ਵੱਲ ਵੀ ਧਿਆਨ ਦੇਣ ਦੀ ਲੋੜ ਹੈ।
ਕਿਸਾਨ ਮੇਲੇ ਦੌਰਾਨ ਕੱਢੇ ਗਏ ਲੱਕੀ ਡਰਾਅ ਵਿੱਚ ਪਹਿਲੇ ਨੰ ‘ਤੇ ਫਰਾਮਟਰੈਕ ਟਰੈਕਟਰ ਦਾ ਜੇਤੂ ਸੰਤੋਖ ਸਿੰਘ ਮੁਹੱਲਾ ਸੋਡਲ ਜਲੰਧਰ ਰਿਹਾ, ਦੂਸਰੇ ਨੰ ‘ਤੇ ਸ਼ਕਤੀਮਾਨ ਰੋਟਾਵੇਟਰ ਦਾ ਜੇਤੂ ਮਨਜਿੰਦਰ ਸਿੰਘ ਨਕੋਦਰ ਅਤੇ ਤੀਸਰੇ ਨੰ ‘ਤੇ ਖਿੰਡਾ ਬੂਮ ਸਪਰੇਅ ਦਾ ਜੇਤੂ ਜਸਕਰਨਜੀਤ ਸਿੰਘ ਬਿੱਲੀ ਵੜੈਚ ਰਿਹਾ।
ਇਸ ਮੌਕੇ ਇਨਾਮਾ ਦੀ ਵੰਡ ਪ੍ਰਧਾਨ ਗੁਰਰਾਜ ਸਿੰਘ ਨਿੱਝਰ ਅਤੇ ਵਧਾਇਕ ਹਰਦੇਵ ਸਿੰਘ ਲਾਡੀ ਦੀ ਅਗਵਾਈ ਵਿੱਚ ਸਮੂਹ ਮੇਲਾ ਕਮੇਟੀ ਵੱਲੋਂ ਕੀਤੀ ਗਈ।ਉਨ੍ਹਾਂ ਕਿਹਾ ਕਿ ਹਰ ਸਾਲ ਕਿਸਾਨ ਮੇਲਾ ਹੁਣ ਨਕੋਦਰ ਦੀ ਦਾਣਾ ਮੰਡੀ ਵਿੱਚ ਹੀ ਹੋਵੇਗਾ।ਸਮਾਂ ਆਉਣ ਵਾਲੀ ਮੀਟਿੰਗ ਵਿੱਚ ਨਿਰਧਾਰਿਤ ਕੀਤਾ ਜਾਵੇਗਾ ਕਿ ਦਸੰਬਰ ਜਾਂ ਸਤੰਬਰ ਵਿਚੋਂ ਕਿਹੜਾ ਰੱਖਣਾ ਹੈ।ਉਨ੍ਹਾਂ ਕਿਹਾ ਕਿ ਨਕੋਦਰ ਵਿਖੇ ਮਾਲਵਾ, ਮਾਝਾ ਅਤੇ ਦੋਆਬਾ ਦੇ ਕਿਸਾਨਾਂ ਲਈ ਪਹੁੰਚ ਬਹੁਤ ਸੋਖਾਲੀ ਹੈ।ਇਥੇ ਪਾਰਕਿੰਗ ਦੀ ਵਿਵਸਥਾ ਵੀ ਬਹੁਤ ਸਫਲ ਰਹੀ ਜੋ ਪਿਛਲੇ ਮੇਲਿਆ ਦੌਰਾਨ ਸਭ ਤੋਂ ਵੱਡੀ ਸਮੱਸਿਆ ਸੀ।ਮੇਲੇ ਦੀ ਸਮਾਪਤੀ ਮੌਕੇ ਪ੍ਰਧਾਨ ਗੁਰਰਾਜ ਸਿਮਘ ਨਿੱਝਰ ਨੇ ਨਕੋਦਰ ਵਿੱਚ ਹੋਏ ਪਹਿਲੀ ਵਾਰ ਕਿਸਾਨ ਮੇਲੇ ਨੂੰ ਸਫਲ ਕਰਨ ਲਈ ਸਮੂਹ ਕਿਸਾਨਾਂ, ਜਥੇਬੰਦੀਆਂ, ਸਰਕਾਰੀ ਪ੍ਰਸ਼ਾਸਨ, ਮਾਰਕਿਟ ਕਮੇਟੀ, ਕੰਪਨੀਆਂ ਅਤੇ ਸਾਰੇ ਹੀ ਪ੍ਰਬੰਧਕਾਂ ਦਾ ਦਿਲੋਂ ਧੰਨਵਾਦ ਕੀਤਾ।
The First Kisan Mela Held In Nakodar Was Successfully Concluded