ਭਗਵੰਤ ਮਾਨ ਨੇ ਦਿੱਲੀ ਏਅਰਪੋਰਟ 'ਤੇ ਪਰੇਸ਼ਾਨੀ ਲਈ ਈਸੀਆਈ ਗਿਆਨੇਸ਼ ਕੁਮਾਰ ਨੂੰ ਦੋਸ਼ੀ ਠਹਿਰਾਇਆ ਐਸਏਡੀ ਨੇ ਪੰਜਾਬ ਰਾਜਪਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਰਖਾਸਤ ਕਰਨ ਦੀ ਅਪੀਲ ਕੀਤੀ ਭਾਜਪਾ ਨੇ ਪੰਜਾਬ ਵਿਧਾਨਸਭਾ ਵਿੱਚ ਐਸਆਈਆਰ ਪ੍ਰਸਤਾਵ 'ਤੇ ਆਪ 'ਤੇ ਧਿਆਨ ਭਟਕਾਉਣ ਦੀ ਚਾਲ ਦਾ ਦੋਸ਼ ਲਾਇਆ ਮੇਲਾਨੀਆ ਟਰੰਪ ਦੀ ਪਹਿਲਕਦਮੀ 'ਤੇ ਯੂਕਰੇਨ ਦੇ ਓਲੇਸ਼ਕੀ ਸ਼ਹਿਰ 'ਚ ਜੰਗਬੰਦੀ ਦਾ ਐਲਾਨ ਜਾਰਡਨ ਦੇ ਚਰਚ 'ਚ ਗੋਲੀਬਾਰੀ, 7 ਲੋਕਾਂ ਦੀ ਮੌਤ ਮੁੰਬਈ ਏਅਰਪੋਰਟ ਕਸਟਮ ਨੇ ਸੀਐਸਐਮਆਈਏ 'ਤੇ ਸੋਨੇ ਦੀ ਤਸਕਰੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਸਾਊਦੀ ਅਰਬ ਦੇ ਜੱਦਾ, ਰਿਆਧ ਲਈ ਉਡਾਣਾਂ 10 ਅਤੇ 30 ਨਵੰਬਰ ਤੱਕ ਮੁਅੱਤਲ ਕੀਤੀਆਂ ਜਲੰਧਰ ਵਿੱਚ ਤੇਜ਼ ਰਫ਼ਤਾਰ ਕਾਰ ਪੇੜ ਨਾਲ ਟਕਰਾਈ, ਵਿੱਤ ਮੰਤਰੀ ਹਰਪਾਲ ਚੀਮਾ ਨੇ ਸੁਖਪਾਲ ਖਹਿਰਾ ਨੂੰ ਕਿਹਾ ਚਿੱਟੇ ਦਾ ਵਪਾਰੀ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 24-10-2026 05:30 AM

ਹਾਈ ਕੋਰਟ ਦੇ ਦਖ਼ਲ ਤੋਂ ਬਾਅਦ ਚਰਨਜੀਤ ਕੌਰ ਨੂੰ ਮਿਲੀ ਰਾਹਤ, ਨਾਮਜ਼ਦਗੀ ਮਨਜ਼ੂਰ

ਹਾਈ ਕੋਰਟ ਦੇ ਦਖ਼ਲ ਤੋਂ ਬਾਅਦ ਚਰਨਜੀਤ ਕੌਰ ਨੂੰ ਮਿਲੀ ਰਾਹਤ, ਨਾਮਜ਼ਦਗੀ


Punjab

ਹਾਈ ਕੋਰਟ ਦੇ ਦਖ਼ਲ ਤੋਂ ਬਾਅਦ ਚਰਨਜੀਤ ਕੌਰ ਨੂੰ ਮਿਲੀ ਰਾਹਤ, ਨਾਮਜ਼ਦਗੀ ਮਨਜ਼ੂਰ

Live Punjabi TV Bureau

ਅੰਮ੍ਰਿਤਸਰ (ਪੰਜਾਬ), 13 ਦਸੰਬਰ 2025 ਜ਼ਿਲ੍ਹਾ ਪ੍ਰੀਸ਼ਦ ਆਮ ਚੋਣਾਂ–2025 ਦੌਰਾਨ ਅੰਮ੍ਰਿਤਸਰ ਜ਼ਿਲ੍ਹੇ ਦੇ ਜ਼ੋਨ ਨੰਬਰ 17 (ਟਾਂਗਰਾ) ਤੋਂ ਚੋਣ ਲੜ ਰਹੀ ਉਮੀਦਵਾਰ ਚਰਨਜੀਤ ਕੌਰ ਦੇ ਮਾਮਲੇ ਵਿੱਚ ਵੱਡਾ ਮੋੜ ਸਾਹਮਣੇ ਆਇਆ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦਖ਼ਲ ਤੋਂ ਬਾਅਦ ਚਰਨਜੀਤ ਕੌਰ ਦੇ ਨਾਮਜ਼ਦਗੀ ਪੱਤਰਾਂ ਨੂੰ ਮੁੜ ਸਵੀਕਾਰ ਕਰ ਲਿਆ ਗਿਆ ਹੈ, ਜਿਸ ਨਾਲ ਹੁਣ ਉਹ ਕੱਲ੍ਹ ਹੋਣ ਵਾਲੀ ਚੋਣ ਵਿੱਚ ਹਿੱਸਾ ਲੈ ਸਕਣਗੇ।

ਰਿਟਰਨਿੰਗ ਅਫ਼ਸਰ ਵੱਲੋਂ ਪਹਿਲਾਂ ਕੀਤੇ ਗਏ ਸਨ ਰੱਦ

ਦਰਅਸਲ, 5 ਦਸੰਬਰ ਨੂੰ ਰਿਟਰਨਿੰਗ ਅਫ਼ਸਰ ਵੱਲੋਂ ਚਰਨਜੀਤ ਕੌਰ ਦੇ ਨਾਮਜ਼ਦਗੀ ਪੱਤਰ ਇਹ ਕਹਿ ਕੇ ਰੱਦ ਕਰ ਦਿੱਤੇ ਗਏ ਸਨ ਕਿ ਉਨ੍ਹਾਂ ’ਤੇ ਇੱਕ ਸਹਿਕਾਰੀ ਸਭਾ ਦਾ ਬਕਾਇਆ ਹੈ। ਇਹ ਇਤਰਾਜ਼ ਦੂਜੀ ਉਮੀਦਵਾਰ ਅਮਰਜੀਤ ਕੌਰ ਬੀਬੀ ਵੱਲੋਂ ਦਰਜ ਕਰਵਾਇਆ ਗਿਆ ਸੀ, ਜਿਸ ਦੇ ਆਧਾਰ ’ਤੇ ਸਹਾਇਕ ਰਜਿਸਟਰਾਰ ਦੀ ਰਿਪੋਰਟ ਦੇ ਹਵਾਲੇ ਨਾਲ ਉਨ੍ਹਾਂ ਨੂੰ “ਡਿਫਾਲਟਰ” ਕਰਾਰ ਦਿੱਤਾ ਗਿਆ।

ਹਾਈ ਕੋਰਟ ਵਿੱਚ ਦਿੱਤੀ ਦਲੀਲ

ਚਰਨਜੀਤ ਕੌਰ ਨੇ ਇਸ ਫੈਸਲੇ ਨੂੰ ਚੁਣੌਤੀ ਦਿੰਦਿਆਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਇਆ। ਅਦਾਲਤ ਵਿੱਚ ਉਨ੍ਹਾਂ ਵੱਲੋਂ ਇਹ ਦਲੀਲ ਦਿੱਤੀ ਗਈ ਕਿ ਉਨ੍ਹਾਂ ਕੋਲ ਸਬੰਧਤ ਸਹਿਕਾਰੀ ਸਭਾ ਵੱਲੋਂ ਜਾਰੀ ਕੀਤਾ ਗਿਆ 3 ਦਸੰਬਰ 2025 ਦਾ “ਨੋ ਡਿਊਜ਼ ਸਰਟੀਫਿਕੇਟ” ਮੌਜੂਦ ਹੈ, ਜਿਸ ਨਾਲ ਇਹ ਸਾਬਤ ਹੁੰਦਾ ਹੈ ਕਿ ਉਨ੍ਹਾਂ ’ਤੇ ਕੋਈ ਵੀ ਬਕਾਇਆ ਨਹੀਂ।

ਅਦਾਲਤ ਦੀ ਸਖ਼ਤ ਟਿੱਪਣੀ

ਮਾਮਲੇ ਦੀ ਸੁਣਵਾਈ ਦੌਰਾਨ ਹਾਈ ਕੋਰਟ ਨੇ ਕਿਹਾ ਕਿ ਜਦੋਂ ਕਿਸੇ ਉਮੀਦਵਾਰ ਵੱਲੋਂ ਸਾਰੀਆਂ ਬਕਾਇਆ ਰਕਮਾਂ ਅਦਾ ਕੀਤੀਆਂ ਜਾ ਚੁੱਕੀਆਂ ਹੋਣ ਅਤੇ ਨੋ ਡਿਊਜ਼ ਸਰਟੀਫਿਕੇਟ ਵੀ ਜਾਰੀ ਹੋਵੇ, ਤਾਂ ਬਿਨਾਂ ਨੋਟਿਸ ਜਾਂ ਸੁਣਵਾਈ ਦਾ ਮੌਕਾ ਦਿੱਤੇ ਨਾਮਜ਼ਦਗੀ ਰੱਦ ਕਰਨਾ ਕਾਨੂੰਨੀ ਤੌਰ ’ਤੇ ਠੀਕ ਨਹੀਂ ਹੈ। ਅਦਾਲਤ ਨੇ ਰਿਟਰਨਿੰਗ ਅਫ਼ਸਰ ਨੂੰ ਮਾਮਲੇ ’ਤੇ ਮੁੜ ਵਿਚਾਰ ਕਰਨ ਦੇ ਨਿਰਦੇਸ਼ ਦਿੱਤੇ।

RO ਵੱਲੋਂ ਨਵਾਂ ਹੁਕਮ ਜਾਰੀ

ਹਾਈ ਕੋਰਟ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਵਧੀਕ ਕਮਿਸ਼ਨਰ ਨਗਰ ਨਿਗਮ ਅਤੇ ਰਿਟਰਨਿੰਗ ਅਫ਼ਸਰ (ਜ਼ਿਲ੍ਹਾ ਪ੍ਰੀਸ਼ਦ, ਅੰਮ੍ਰਿਤਸਰ) ਸੁਰਿੰਦਰ ਸਿੰਘ (PCS) ਨੇ ਇੱਕ ਸਪਸ਼ਟ ਅਤੇ ਵਿਸਥਾਰਤ ਹੁਕਮ ਜਾਰੀ ਕਰਕੇ ਚਰਨਜੀਤ ਕੌਰ ਦੇ ਨਾਮਜ਼ਦਗੀ ਪੱਤਰ ਮਨਜ਼ੂਰ ਕਰ ਲਏ ਹਨ।

ਕੱਲ੍ਹ ਚੋਣ ਮੈਦਾਨ ’ਚ ਉਤਰਣਗੇ

ਇਸ ਫੈਸਲੇ ਨਾਲ ਹੁਣ ਚਰਨਜੀਤ ਕੌਰ ਜ਼ੋਨ ਨੰਬਰ 17 ਟਾਂਗਰਾ ਤੋਂ ਜ਼ਿਲ੍ਹਾ ਪ੍ਰੀਸ਼ਦ ਦੀ ਚੋਣ ਵਿੱਚ ਰਸਮੀ ਤੌਰ ’ਤੇ ਹਿੱਸਾ ਲੈ ਸਕਣਗੇ। ਹਾਈ ਕੋਰਟ ਦੇ ਇਸ ਦਖ਼ਲ ਨੂੰ ਚੋਣ ਪ੍ਰਕਿਰਿਆ ਵਿੱਚ ਕਾਨੂੰਨੀ ਪਾਰਦਰਸ਼ਤਾ ਲਈ ਅਹਿਮ ਮੰਨਿਆ ਜਾ ਰਿਹਾ ਹੈ।

Charanjit Kaur Gets Relief After High Court Nomination Approved


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now