ਲੁਧਿਆਣਾ ’ਚ ਹਿੰਮਤ ਦੀ ਮਿਸਾਲ- ਦੁਕਾਨ ’ਚ ਲੁੱਟ ਲਈ ਆਏ ਲੁਟੇਰੇ ਨੂੰ ਕੁੜੀ ਨੇ ਦਿੱਤਾ ਕਰਾਰਾ ਜਵਾਬ
Ludhiana
ਲੁਧਿਆਣਾ ’ਚ ਹਿੰਮਤ ਦੀ ਮਿਸਾਲ: ਦੁਕਾਨ ’ਚ ਲੁੱਟ ਲਈ ਆਏ ਲੁਟੇਰੇ ਨੂੰ ਕੁੜੀ ਨੇ ਦਿੱਤਾ ਕਰਾਰਾ ਜਵਾਬ
ਲੁਧਿਆਣਾ, 24 December 2025 : ਲੁਧਿਆਣਾ ਤੋਂ ਇੱਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਦੁਕਾਨ ’ਚ ਲੁੱਟ ਕਰਨ ਆਏ ਇਕ ਲੁਟੇਰੇ ਨਾਲ ਇਕ ਨੌਜਵਾਨ ਕੁੜੀ ਡਟ ਕੇ ਭਿੜ ਗਈ। ਲੁਟੇਰਾ ਜਿੱਥੇ ਡਰਾਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਉੱਥੇ ਕੁੜੀ ਨੇ ਹਿੰਮਤ ਨਾ ਹਾਰਦੇ ਹੋਏ ਉਸਦਾ ਡਟ ਕੇ ਮੁਕਾਬਲਾ ਕੀਤਾ।
ਕੁੜੀ ਦੀ ਤਿੱਖੀ ਪ੍ਰਤੀਕਿਰਿਆ ਅਤੇ ਬਹਾਦਰੀ ਦੇ ਸਾਹਮਣੇ ਲੁਟੇਰਾ ਘਬਰਾ ਗਿਆ ਅਤੇ ਬਿਨਾਂ ਲੁੱਟ ਕੀਤੇ ਹੀ ਮੌਕੇ ਤੋਂ ਪੁੱਠੇ ਪੈਰੀਂ ਭੱਜਣਾ ਪਿਆ। ਇਹ ਘਟਨਾ ਇਲਾਕੇ ’ਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ ਅਤੇ ਲੋਕ ਕੁੜੀ ਦੀ ਹਿੰਮਤ ਦੀ ਖੁੱਲ ਕੇ ਤਾਰੀਫ਼ ਕਰ ਰਹੇ ਹਨ।
ਘਟਨਾ ਦੀ ਸੂਚਨਾ ਮਿਲਣ ’ਤੇ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਸੀਸੀਟੀਵੀ ਫੁਟੇਜ ਦੇ ਆਧਾਰ ’ਤੇ ਲੁਟੇਰੇ ਦੀ ਪਛਾਣ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
An Example Of Courage In Ludhiana A Girl Gave A Befitting Reply To A Robber Who Came To Rob A Shop