Malerkotla 'ਚ ਰੂਹ ਕੰਬਾਊ ਘਟਨਾ; ਮਰਨ ਤੋਂ ਪਹਿਲਾਂ ਮਹਿਲਾ ਨੇ ਬਣਾਈ Video, ਫਿਰ ਪੁੱਤ ਤੇ ਮਾਂ ਸਮੇਤ ਨਿਗਲਿਆ ਜ਼ਹਿਰ
Punjab
Malerkotla 'ਚ ਰੂਹ ਕੰਬਾਊ ਘਟਨਾ; ਮਰਨ ਤੋਂ ਪਹਿਲਾਂ ਮਹਿਲਾ ਨੇ ਬਣਾਈ Video, ਫਿਰ ਪੁੱਤ ਤੇ ਮਾਂ ਸਮੇਤ ਨਿਗਲਿਆ ਜ਼ਹਿਰ
ਮਲੇਰਕੋਟਲਾ, 25 ਦਸੰਬਰ: ਮਲੇਰਕੋਟਲਾ (Malerkotla) ਦੇ ਪਿੰਡ ਭੂਦਨ ਵਿੱਚ ਇੱਕੋ ਪਰਿਵਾਰ ਦੇ ਤਿੰਨ ਜੀਆਂ ਦੀ ਦਰਦਨਾਕ ਮੌਤ ਨਾਲ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ। ਇੱਕ ਵਿਧਵਾ ਔਰਤ ਨੇ ਆਪਣੀ ਬਜ਼ੁਰਗ ਮਾਂ ਅਤੇ 9 ਸਾਲ ਦੇ ਮਾਸੂਮ ਬੱਚੇ ਸਮੇਤ ਜ਼ਹਿਰ (Poison) ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮਰਨ ਤੋਂ ਪਹਿਲਾਂ ਮ੍ਰਿਤਕ ਔਰਤ ਨੇ ਇੱਕ ਵੀਡੀਓ (Video) ਵੀ ਬਣਾਈ, ਜਿਸ ਵਿੱਚ ਉਸਨੇ ਆਪਣੀ ਸੱਸ ਸਮੇਤ 10 ਲੋਕਾਂ 'ਤੇ ਗੰਭੀਰ ਦੋਸ਼ ਲਗਾਏ ਹਨ।
ਰਾਤ ਭਰ ਲਾਸ਼ਾਂ ਕੋਲ ਤੜਫਦਾ ਰਿਹਾ ਮਾਸੂਮ
ਜਾਣਕਾਰੀ ਮੁਤਾਬਕ, ਮ੍ਰਿਤਕਾ ਦੀ ਪਛਾਣ ਇੰਦਰਪਾਲ ਕੌਰ (31), ਉਸਦੀ ਮਾਂ ਹਰਦੀਪ ਕੌਰ ਅਤੇ ਪੁੱਤਰ ਜੌਰਡਨ (9) ਵਜੋਂ ਹੋਈ ਹੈ। ਇੰਦਰਪਾਲ ਦੇ ਪਤੀ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਸੀ। ਪੁਲਿਸ (Police) ਮੁਤਾਬਕ ਤਿੰਨਾਂ ਨੇ ਮੰਗਲਵਾਰ ਰਾਤ ਜ਼ਹਿਰ ਖਾ ਲਿਆ ਸੀ। ਮਾਂ ਅਤੇ ਧੀ ਦੀ ਤਾਂ ਮੌਕੇ 'ਤੇ ਹੀ ਮੌਤ ਹੋ ਗਈ, ਪਰ ਬੱਚਾ ਜੌਰਡਨ ਸਵੇਰ ਤੱਕ ਜ਼ਿੰਦਾ ਰਿਹਾ। ਸਵੇਰੇ ਜਦੋਂ ਬੱਚੇ ਨੇ ਦੇਖਿਆ ਕਿ ਉਸਦੀ ਮਾਂ ਅਤੇ ਨਾਨੀ ਉੱਠ ਨਹੀਂ ਰਹੀਆਂ, ਤਾਂ ਉਸਨੇ ਪਰਿਵਾਰ ਨੂੰ ਦੱਸਿਆ। ਪਰਿਵਾਰ ਵਾਲੇ ਤੁਰੰਤ ਉਸਨੂੰ ਹਸਪਤਾਲ (Hospital) ਲੈ ਕੇ ਭੱਜੇ, ਪਰ ਜ਼ਹਿਰ ਫੈਲਣ ਕਾਰਨ ਰਸਤੇ ਵਿੱਚ ਹੀ ਮਾਸੂਮ ਨੇ ਦਮ ਤੋੜ ਦਿੱਤਾ।
Video 'ਚ ਲਏ 10 ਲੋਕਾਂ ਦੇ ਨਾਮ
ਖੁਦਕੁਸ਼ੀ (Suicide) ਕਰਨ ਤੋਂ ਪਹਿਲਾਂ ਇੰਦਰਪਾਲ ਕੌਰ ਨੇ ਆਪਣੇ ਮੋਬਾਈਲ 'ਤੇ ਇੱਕ ਵੀਡੀਓ ਰਿਕਾਰਡ ਕੀਤੀ। ਉਸਨੇ ਕਿਹਾ, "ਮੈਂ ਪੂਰੇ ਹੋਸ਼ ਵਿੱਚ ਹਾਂ... ਜੇਕਰ ਸਾਨੂੰ ਕੁਝ ਹੁੰਦਾ ਹੈ ਤਾਂ ਮੇਰੀ ਸੱਸ, ਗੁਆਂਢੀ ਅਤੇ ਰਿਸ਼ਤੇਦਾਰ ਜ਼ਿੰਮੇਵਾਰ ਹੋਣਗੇ।" ਉਸਨੇ ਦੋਸ਼ ਲਾਇਆ ਕਿ 10-11 ਲੋਕ ਉਨ੍ਹਾਂ ਨੂੰ ਰੋਜ਼ਾਨਾ ਪੈਸਿਆਂ ਦੇ ਲੈਣ-ਦੇਣ ਅਤੇ ਹੋਰ ਮਾਮਲਿਆਂ ਨੂੰ ਲੈ ਕੇ ਧਮਕੀਆਂ (Threats) ਦਿੰਦੇ ਸਨ।
Police ਨੇ 10 ਲੋਕਾਂ 'ਤੇ ਦਰਜ ਕੀਤਾ ਕੇਸ
ਸੰਦੌਰ ਥਾਣੇ ਦੇ ਐਸਐਚਓ (SHO) ਗਗਨਦੀਪ ਸਿੰਘ ਨੇ ਦੱਸਿਆ ਕਿ ਵੀਡੀਓ ਦੇ ਆਧਾਰ 'ਤੇ ਮ੍ਰਿਤਕਾ ਦੀ ਸੱਸ ਚਰਨਜੀਤ ਕੌਰ, ਭੋਲਾ ਸਿੰਘ, ਸੁਖਪਾਲ ਸਿੰਘ, ਦਲਜੀਤ ਕੌਰ ਅਤੇ ਹੋਰਨਾਂ ਸਮੇਤ ਕੁੱਲ 10 ਲੋਕਾਂ ਖਿਲਾਫ਼ ਮਾਮਲਾ (FIR) ਦਰਜ ਕਰ ਲਿਆ ਗਿਆ ਹੈ। ਪੁਲਿਸ ਬਾਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ।
Heartbreaking Incident In Malerkotla Woman Made A Video Before Dying Then Swallowed Poison Along With Her Son And Mother