Punjab ਦੇ ਲੋਕਾਂ ਲਈ Good News- ਥਾਣਿਆਂ 'ਚ ਖਤਮ ਹੋਵੇਗੀ ਖੱਜਲ-ਖੁਆਰੀ; DGP ਨੇ ਕੀਤਾ ਨਵਾਂ ਐਲਾਨ
Punjab
Punjab ਦੇ ਲੋਕਾਂ ਲਈ Good News: ਥਾਣਿਆਂ 'ਚ ਖਤਮ ਹੋਵੇਗੀ ਖੱਜਲ-ਖੁਆਰੀ; DGP ਨੇ ਕੀਤਾ ਨਵਾਂ ਐਲਾਨ
ਚੰਡੀਗੜ੍ਹ/ਮੋਹਾਲੀ, 31 ਦਸੰਬਰ: ਪੰਜਾਬ ਦੇ ਲੋਕਾਂ ਲਈ ਰਾਹਤ ਭਰੀ ਖ਼ਬਰ ਹੈ। ਹੁਣ ਤੁਹਾਨੂੰ ਇਨਸਾਫ਼ ਲੈਣ ਜਾਂ ਆਪਣੇ ਕੇਸ ਸੁਲਝਾਉਣ ਲਈ ਥਾਣਿਆਂ ਦੇ ਗੇੜੇ ਨਹੀਂ ਕੱਢਣੇ ਪੈਣਗੇ। ਪੰਜਾਬ ਪੁਲਿਸ (Punjab Police) ਜਲਦ ਹੀ ਆਪਣੇ ਢਾਂਚੇ ਨੂੰ ਮਜ਼ਬੂਤ ਕਰਨ ਜਾ ਰਹੀ ਹੈ। ਡੀਜੀਪੀ ਗੌਰਵ ਯਾਦਵ (DGP Gaurav Yadav) ਨੇ ਦੱਸਿਆ ਕਿ ਮਾਰਚ 2026 ਤੱਕ ਸੂਬੇ ਦੇ ਵੱਖ-ਵੱਖ ਥਾਣਿਆਂ ਵਿੱਚ 1600 ਨਵੇਂ ਅਧਿਕਾਰੀ ਤਾਇਨਾਤ ਕੀਤੇ ਜਾਣਗੇ। ਇਹ ਸਾਰੇ ਮੁਲਾਜ਼ਮ ਤਰੱਕੀ (Promotion) ਰਾਹੀਂ ਆਉਣਗੇ, ਜਿਨ੍ਹਾਂ ਵਿੱਚ ਇੰਸਪੈਕਟਰ, ਸਬ-ਇੰਸਪੈਕਟਰ ਅਤੇ ਏ.ਐਸ.ਆਈ. ਸ਼ਾਮਲ ਹਨ। ਫਿਲਹਾਲ ਇਹ ਸਾਰੇ ਟ੍ਰੇਨਿੰਗ ਲੈ ਰਹੇ ਹਨ।
Dial 112: ਸਿਰਫ਼ 8 ਮਿੰਟਾਂ 'ਚ ਪਹੁੰਚੇਗੀ ਪੁਲਿਸ
ਸੰਕਟ ਸਮੇਂ ਪੁਲਿਸ ਦੀ ਮਦਦ ਲੈਣੀ ਹੁਣ ਹੋਰ ਵੀ ਆਸਾਨ ਹੋ ਜਾਵੇਗੀ।
ਮੌਜੂਦਾ ਸਮਾਂ: ਫਿਲਹਾਲ ਡਾਇਲ 112 (Dial 112) 'ਤੇ ਕਾਲ ਕਰਨ ਤੋਂ ਬਾਅਦ ਪੁਲਿਸ ਨੂੰ ਪਹੁੰਚਣ ਵਿੱਚ 10 ਤੋਂ 13 ਮਿੰਟ ਲੱਗਦੇ ਹਨ।
ਨਵਾਂ ਟੀਚਾ: ਡੀਜੀਪੀ ਨੇ ਕਿਹਾ ਕਿ ਇਸ 'ਰਿਸਪਾਂਸ ਟਾਈਮ' (Response Time) ਨੂੰ ਘਟਾ ਕੇ 7 ਤੋਂ 8 ਮਿੰਟ ਕੀਤਾ ਜਾਵੇਗਾ, ਤਾਂ ਜੋ ਲੋੜਵੰਦਾਂ ਨੂੰ ਤੁਰੰਤ ਮਦਦ ਮਿਲ ਸਕੇ।
ਮਾਡਰਨ ਕੰਟਰੋਲ ਰੂਮ: ਇਸ ਮਕਸਦ ਲਈ ਮੋਹਾਲੀ ਦੇ ਸੈਕਟਰ-89 ਵਿੱਚ 200 ਕਰੋੜ ਰੁਪਏ ਦੀ ਲਾਗਤ ਨਾਲ ਇੱਕ ਅਤਿ-ਆਧੁਨਿਕ ਕੰਟਰੋਲ ਰੂਮ ਤਿਆਰ ਕੀਤਾ ਜਾਵੇਗਾ।
ਪੁਰਾਣੀਆਂ ਗੱਡੀਆਂ ਹੋਣਗੀਆਂ ਸਕ੍ਰੈਪ
ਪੁਲਿਸ ਫੋਰਸ ਨੂੰ ਹਾਈਟੈਕ ਬਣਾਉਣ ਲਈ ਵਾਹਨਾਂ ਦਾ ਵੀ ਨਵੀਨੀਕਰਨ ਕੀਤਾ ਜਾ ਰਿਹਾ ਹੈ।
ਪਿਛਲੇ 3 ਸਾਲਾਂ ਵਿੱਚ 800 ਕਰੋੜ ਰੁਪਏ ਖਰਚ ਕੇ ਵਾਹਨਾਂ ਨੂੰ ਅਪਗ੍ਰੇਡ ਕੀਤਾ ਗਿਆ ਹੈ।
ਕੇਂਦਰ ਦੀ 'ਸਕ੍ਰੈਪ ਪਾਲਿਸੀ' (Vehicle Scrappage Policy) ਤਹਿਤ 15 ਸਾਲ ਪੁਰਾਣੀਆਂ 2,000 ਗੱਡੀਆਂ ਨੂੰ ਨਸ਼ਟ ਕੀਤਾ ਗਿਆ ਹੈ।
ਇਨ੍ਹਾਂ ਦੀ ਜਗ੍ਹਾ 1500 ਨਵੀਆਂ ਚਾਰ ਪਹੀਆ ਅਤੇ 400 ਦੋ ਪਹੀਆ ਗੱਡੀਆਂ ਸ਼ਾਮਲ ਕੀਤੀਆਂ ਗਈਆਂ ਹਨ।
ਅਗਲੇ ਸਾਲ ਪੀਸੀਆਰ (PCR) ਲਈ 8,100 ਨਵੇਂ ਵਾਹਨ ਖਰੀਦਣ ਦੀ ਯੋਜਨਾ ਹੈ, ਜਿਸ ਲਈ 125 ਕਰੋੜ ਰੁਪਏ ਦਾ ਬਜਟ ਰੱਖਿਆ ਗਿਆ ਹੈ।
Good News For The People Of Punjab The Hassle In Police Stations Will End DGP Makes A New Announcement