ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਹਰਿਆਣਾ ਦੇ ਡਰਾਈਵਰ ਦੀ ਰਾਤੋਂ-ਰਾਤ ਬਦਲੀ ਕਿਸਮਤ, ਨਿਕਲੀ 10 ਕਰੋੜ ਦੀ ਲਾਟਰੀ, ਘਰ ‘ਚ ਖੁਸ਼ੀ ਦਾ ਮਾਹੌਲ

ਹਰਿਆਣਾ ਦੇ ਡਰਾਈਵਰ ਦੀ ਰਾਤੋਂ-ਰਾਤ ਬਦਲੀ ਕਿਸਮਤ, ਨਿਕਲੀ 10 ਕਰੋੜ ਦੀ ਲ


ਹਰਿਆਣਾ ਦੇ ਡਰਾਈਵਰ ਦੀ ਰਾਤੋਂ-ਰਾਤ ਬਦਲੀ ਕਿਸਮਤ, ਨਿਕਲੀ 10 ਕਰੋੜ ਦੀ ਲਾਟਰੀ, ਘਰ ‘ਚ ਖੁਸ਼ੀ ਦਾ ਮਾਹੌਲ



ਹਰਿਆਣਾ ਵਿਚ ਸਿਰਸਾ ਦੇ ਰਹਿਣ ਵਾਲੇ ਪ੍ਰਿਥਵੀ ਸਿੰਘ ਦੀ 10 ਕਰੋੜ ਰੁਪਏ ਦੀ ਲਾਟਰੀ ਨਿਕਲੀ ਹੈ। ਪ੍ਰਿਥਵੀ ਸਿੰਘ ਪੇਸ਼ੇ ਤੋਂ ਡਰਾਈਵਰ ਹੈ। ਉਸ ਨੇ ਪੰਜਾਬ ਸਟੇਟ ਡੀਅਰ ਲਾਟਰੀ ਵਿਚ ਪਹਿਲਾ ਇਨਾਮ ਜਿੱਤਿਆ ਹੈ। ਇਨਾਮ ਜਿੱਤਣ ਮਗਰੋਂ ਪ੍ਰਿਥਵੀ ਸਿੰਘ ਦੇ ਘਰ ਖੁਸ਼ੀ ਦਾ ਮਾਹੌਲ ਹੈ। ਪਰਿਵਾਰ ਨੇ ਢੋਲ ਨਗਾੜੇ ਵਜਾ ਕੇ ਨੋਟਾਂ ਦੀ ਮਾਲਾ ਪਹਿਨਾ ਕੇ ਉਸ ਦਾ ਸਵਾਗਤ ਕੀਤਾ।

ਪ੍ਰਿਥਵੀ ਸਿੰਘ ਨੇ ਕਿਹਾ ਕਿ ਇਨ੍ਹਾਂ ਪੈਸਿਆਂ ਨਾਲ ਉਹ ਆਪਣਾ ਖੁਦ ਦਾ ਕੰਮ ਸ਼ੁਰੂ ਕਰੇਗਾ। ਦੂਜੇ ਪਾਸੇ ਉਸ ਦੇ ਮੁੰਡੇ ਨੇ ਕਿਹਾ ਕਿ ਹੁਣ ਤਾਂ ਥਾਰ ਗੱਡੀ ਲਵਾਂਗੇ। ਪ੍ਰਿਥਵੀ ਸਿੰਘ ਦੇ ਪਰਿਵਾਰ ਵਿਚ ਉਨ੍ਹਾਂ ਦੀ ਪਤਨੀ ਸੁਮਨ, ਧੀ ਰਿਤਿਕਾ, ਪੁੱਤ ਦਕਸ਼ ਤੇ ਪਿਤਾ ਦੇਵੀਲਾਲ ਹਨ। ਪ੍ਰਿਥਵੀ ਮਜ਼ਦੂਰੀ ਦੇ ਨਾਲ-ਨਾਲ ਡਰਾਈਵਰੀ ਦਾ ਵੀ ਕੰਮ ਕਰਦਾ ਹੈ। ਇਸ ਦੀ ਪਤਨੀ ਸੁਮਨ ਕੋਲ ਹੀ ਦੇ ਇਕ ਸਕੂਲ ਵਿਚ ਕੰਮ ਕਰਦੀ ਹੈ।ਪ੍ਰਿਥਵੀ ਨੇ ਦੱਸਿਆ ਕਿ ਉਸ ਨੇ ਮਦਨ ਲਾਲ ਤੋਂ ਲਾਟਰੀ ਦਾ ਟਿਕਟ ਖਰੀਦਿਆ ਸੀ। ਇਸ ਤੋਂ ਪਹਿਲਾਂ ਵੀ ਉਸ ਨੇ ਇਕ ਵਾਰ ਟਿਕਟ ਖਰੀਦਿਆ ਸੀ ਉਦੋਂ ਉਸ ਦਾ ਇਨਾਮ ਨਹੀਂ ਨਿਕਲਿਆ ਸੀ ਪਰ ਦੂਜੀ ਵਾਰ ਨਿਕਲ ਗਿਆ। ਉਸ ਨੇ ਕੁੱਲ 3 ਟਿਕਟਾਂ ਖਰੀਦੀਆਂ ਸੀ। ਜਦੋਂ ਮਦਨ ਲਾਲ ਨੇ ਉਨ੍ਹਾਂ ਨੂੰ ਫੋਨ ਕਰਕੇ ਦੱਸਿਆ ਕਿ ਉਨ੍ਹਾਂ ਦੀ ਲਾਟਰੀ ਨਿਕਲੀ ਹੈ ਤਾਂ ਉਸ ਨੂੰ ਬਹੁਤ ਖੁਸ਼ੀ ਹੋਈ।

Driver Won Lottory


Popular Posts
Just Now