ਹਰਿਆਣਾ ਦੇ ਡਰਾਈਵਰ ਦੀ ਰਾਤੋਂ-ਰਾਤ ਬਦਲੀ ਕਿਸਮਤ, ਨਿਕਲੀ 10 ਕਰੋੜ ਦੀ ਲਾਟਰੀ, ਘਰ ‘ਚ ਖੁਸ਼ੀ ਦਾ ਮਾਹੌਲ
ਹਰਿਆਣਾ ਦੇ ਡਰਾਈਵਰ ਦੀ ਰਾਤੋਂ-ਰਾਤ ਬਦਲੀ ਕਿਸਮਤ, ਨਿਕਲੀ 10 ਕਰੋੜ ਦੀ ਲਾਟਰੀ, ਘਰ ‘ਚ ਖੁਸ਼ੀ ਦਾ ਮਾਹੌਲ
'ਜਦੋਂ ਚਾਹੁੰਦੇ ਜਥੇਦਾਰ ਲਗਾ ਦਿੰਦੇ, ਜਦੋਂ ਚਾਹੁੰਦੇ ਬਦਲ ਦਿੰਦੇ, ਜਿਸ ਮਰਜ਼ੀ ਨੂੰ ਮੁਆਫ ਕਰ ਦਿਓ, ਜਿਸ ਮਰਜ਼ੀ ਦੀ ਮੁਆਫ਼ੀ ਰੱਦ ਕਰ ਦਿਓ...''। ਇਸ ਬਿਆਨਬਾਜ਼ੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਨੇ ਇੱਕ ਵਾਰ ਮੁੜ ਪੰਥਕ ਧਿਰਾਂ 'ਤੇ ਸਵਾਲ ਚੁੱਕੇ ਹਨ। ਉਨ੍ਹਾਂ ਨੇ ਜਥੇਦਾਰ ਸਾਹਿਬਾਨ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਦੇ ਪ੍ਰਧਾਨ ਸਬੰਧੀ ਇਤਰਾਜ਼ਯੋਗ ਬਿਆਨਬਾਜ਼ੀ ਕਰਦਿਆਂ ਕਿਹਾ ਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਪ੍ਰਧਾਨਗੀ ਤੋਂ ਅਸਤੀਫਾ ਦੇ ਕੇ ਰਾਜਨੀਤੀ ਕਰਨ ਲਈ ਕਿਹਾ। ਦੱਸ ਦਈਏ ਕਿ ਮੁੱਖ ਮੰਤਰੀ ਨੇ ਅਜੇ ਲੰਘੀ 15 ਜਨਵਰੀ ਨੂੰ ਹੀ ਪੇਸ਼ੀ ਦੌਰਾਨ ਸ਼੍ਰੀ ਅਕਾਲ ਤਖ਼ਤ ਸਾਹਿਬ ਵਿਖੇ ਮੁੜ ਤੋਂ ਅਜਿਹੇ ਬਿਆਨ ਨਾ ਦੇਣ ਦਾ ਭਰੋਸਾ ਦਿੱਤਾ ਸੀ।
ਮੁੱਖ ਮੰਤਰੀ ਨੇ ਇਹ ਇਤਰਾਜ਼ਯੋਗ ਬਿਆਨ ਅੰਮ੍ਰਿਤਸਰ ਦੇ ਹਲਕਾ ਮਜੀਠਾ ਦੀ ਦਾਣਾ ਮੰਡੀ ਵਿਖੇ ਰੱਖੇ ਰਾਜ ਪੱਧਰੀ ਸਮਾਗਮ 'ਚ ਇਕੱਠ ਨੂੰ ਸੰਬੋਧਨ ਕਰਦਿਆਂ ਦਿੱਤਾ। ਦੂਜੇ ਪਾਸੇ, ਮੁੱਖ ਮੰਤਰੀ ਵੱਲੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਬਾਰੇ ਕੀਤੀ ਗਈ ਬਿਆਨਬਾਜ਼ੀ ਸਬੰਧੀ ਅੰਤ੍ਰਿੰਗ ਕਮੇਟੀ ਮੈਂਬਰ ਗੁਰਪ੍ਰੀਤ ਸਿੰਘ ਝੱਬਰ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ।
ਸੀਐਮ ਮਾਨ ਨੇ ਕੀ ਕਿਹਾ ?
ਹਾਲਾਂਕਿ, ਇਸ ਸਭ ਦੇ ਬਾਵਜੂਦ ਹੁਣ ਮਜੀਠਾ ਵਿਖੇ ਸੀਐਮ ਮਾਨ ਨੇ ਕਿਹਾ, ''ਮੈਨੂੰ ਤਾਂ ਐਵੇਂ ਬਦਨਾਮ ਕਰੀ ਜਾਂਦੇ ਨੇ, ਕਿ ਇਸ ਨੇ ਮੱਥਾ ਲਾ ਲਿਆ, ਕੀ ਮੈਂ ਮੱਥਾ ਲਾਉਣ ਦੀ ਔਕਾਤ ਰੱਖਦਾਂ, ਕੀ ਮੈਂ ਮੱਥਾ ਲਾਉਣ ਦੀ ਹਿੰਮਤ ਰੱਖਦਾਂ, ਨਹੀਂ ਹੋ ਸਕਦਾ, ਕਦੇ ਵੀ ਨਹੀਂ ਹੋ ਸਕਦਾ। ਮੱਥਾ ਇਨ੍ਹਾਂ ਨੇ ਲਾਇਆ ਸੀ, ਜਦੋਂ ਚਾਹੁੰਦੇ ਨੇ ਜਥੇਦਾਰ ਬਦਲ ਦਿਓ, ਜਦੋਂ ਚਾਹੁੰਦੇ ਐ ਜਥੇਦਾਰ ਨੂੰ ਘਰੇ ਬੁਲਾ ਲਓ, ਜਦੋਂ ਚਾਹੁੰਦੇ ਐ ਜੀਹਨੂੰ ਮਰਜ਼ੀ ਮਾਫ ਕਰਦੋ ਤੇ ਜਦੋਂ ਚਾਹੁੰਦੇ ਐ ਜਿਸ ਮਰਜ਼ੀ ਦੀ ਮਾਫੀ ਕੈਂਸਲ ਕਰ ਦਿਓ। ਮੱਥਾ ਇਨ੍ਹਾਂ ਨੇ ਲਾਇਆ ਹੋਇਐ।''
Driver Won Lottory