ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਮਜੀਠਾ ਹਲਕੇ ਤੋਂ ਤਲਬੀਰ ਗਿੱਲ ਹੋਣਗੇ AAP ਦੇ ਉਮੀਦਵਾਰ, CM ਮਾਨ ਵੱਲੋਂ ਵੱਡਾ ਐਲਾਨ

ਮਜੀਠਾ ਹਲਕੇ ਤੋਂ ਤਲਬੀਰ ਗਿੱਲ ਹੋਣਗੇ AAP ਦੇ ਉਮੀਦਵਾਰ, CM ਮਾਨ ਵੱਲੋਂ


ਮਜੀਠਾ ਹਲਕੇ ਤੋਂ ਤਲਬੀਰ ਗਿੱਲ ਹੋਣਗੇ AAP ਦੇ ਉਮੀਦਵਾਰ, CM ਮਾਨ ਵੱਲੋਂ ਵੱਡਾ ਐਲਾਨ


 

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਅੰਮ੍ਰਿਤਸਰ ਦੇ ਮਜੀਠਾ ਹਲਕੇ ਦਾ ਦੌਰਾ ਕੀਤਾ। ਮਜੀਠਾ ਹਲਕੇ ਵਿੱਚ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਤਲਬੀਰ ਗਿੱਲ ਨੂੰ ਲੈ ਕੇ ਸੀਐਮ ਮਾਨ ਨੇ ਵੱਡਾ ਐਲਾਨ ਕੀਤਾ। ਉਨ੍ਹਾਂ ਨੇ ਤਲਬੀਰ ਗਿੱਲ ਨੂੰ ਮਜੀਠਾ ਹਲਕੇ ਤੋਂ ਉਮੀਦਵਾਰ ਬਣਾਉਣ ਦੀ ਜਨਤ ਘੋਸ਼ਣਾ ਕਰ ਦਿੱਤੀ।


ਤਲਬੀਰ ਗਿੱਲ AAP ਦੇ ਮਜੀਠਾ ਤੋਂ ਉਮੀਦਵਾਰ

ਸੀਐਮ ਮਾਨ ਨੇ ਜਨਸਭਾ ਨੂੰ ਸੰਬੋਧਨ ਕਰਦੇ ਹੋਈਆਂ ਕਿਹਾ ਕਿ ਵੀਰੋ, ਤਲਬੀਰ ਇੱਥੇ ਬੈਠਾ ਹੈ। ਤਲਬੀਰ ਜਦੋਂ ਵੀ ਮਿਲਦਾ ਹੈ। ਕਹਿੰਦਾ ਹੈ ਕਿ ਮੇਰੇ ਇਲਾਕੇ ਨੂੰ ਇਹ ਚਾਹੀਦਾ ਹੈ। ਮੇਰੇ ਇਲਾਕੇ ਨੂੰ ਉਹ ਚਾਹੀਦਾ ਹੈ। ਬਾਕਿ ਫਿਰ 2027 ਤੋਂ ਬਾਅਦ ਸਰਕਾਰ ਬਣਨ ਤੋਂ ਬਾਅਦ ਮੰਗ ਲਵਾਂਗੇ। ਮੈਂ ਉਸ ਨੂੰ ਕਿਹਾ ਕਿ ਯਾਰ ਮੰਗ ਪੱਤਰ ਹੀ ਦਿੰਦੇ ਰਹੋਗੇ ਹੁਣ ਫੈਸਲਾ ਲੈਣ ਵਾਲੇ ਬਣੋ।

ਸੀਐਮ ਨੇ ਤਲਬੀਰ ਗਿੱਲ ਨੂੰ ਸੌਂਪੀ ਜ਼ਿੰਮੇਵਾਰੀ

ਮੁੱਖ ਮੰਤਰੀ ਮਾਨ ਨੇ ਤਲਬੀਰ ਦਾ ਹੱਥ ਖੜ੍ਹਾ ਕਰ ਕਿਹਾ ਕਿ ਅਸੀਂ ਫੈਸਲਾ ਕੀਤਾ ਹੈ ਕਿ ਤਲਬੀਰ ਗਿੱਲ ਹੁਣ ਮਜੀਠਾ ਹਲਕੇ ਦੀ ਜ਼ਿੰਮੇਵਾਰੀ ਲੈਣਗੇ। ਇਸ ਤੋਂ ਬਾਅਦ ਸੀਐਮ ਨੇ ਕਿਹਾ ਕਿ ਹੁਣ ਮੇਰੇ ਤੋਂ ਕੁਝ ਨਾ ਮੰਗਣਾ, ਹੁਣ ਤੋਂ ਤੇਰੇ ਹੀ ਸਾਈਨ ਚੱਲਣਗੇ। ਉਨ੍ਹਾਂ ਨੇ ਕਿਹਾ ਕਿ ਲੋਕਾਂ ਵਿੱਚ ਰੱਬ ਵਸਦਾ ਹੈ। ਜਦੋਂ ਲੋਕ ਹੀ ਤੁਹਾਡੇ ਨਾਲ ਹਨ ਤਾਂ ਰੱਬ ਵੀ ਤੁਹਾਡੇ ਨਾਲ ਹੈ।

ਤਲਬੀਰ ਸਿੰਘ ਗਿੱਲ ਬਾਰੇ ਜਾਣੋ

ਜ਼ਿਕਰਯੋਗ ਹੈ ਕਿ ਤਲਬੀਰ ਸਿੰਘ ਗਿੱਲ ਕਰੀਬ 2 ਸਾਲ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਛੱਡ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਏ ਸਨ। ਮਜੀਠਾ ਹਲਕੇ ਤੋਂ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਚੋਣ ਲੜਦੇ ਆਏ ਹਨ। ਹੁਣ ਤਲਬੀਰ ਗਿੱਲ 2027 ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਵੱਲੋਂ ਉਨ੍ਹਾਂ ਖਿਲਾਫ ਚੋਣ ਲੜਨਗੇ।



Talbir gill aap candidate from majitha


Popular Posts
Just Now