ਪੰਜਾਬ ਫੇਰੀ 'ਤੇ ਆਉਣਗੇ PM ਮੋਦੀ ਅਤੇ ਅਮਿਤ ਸ਼ਾਹ, ਜਾਣੋ ਪੂਰਾ ਸ਼ਡਿਊਲ
Punjab
ਪੰਜਾਬ ਫੇਰੀ 'ਤੇ ਆਉਣਗੇ PM ਮੋਦੀ ਅਤੇ ਅਮਿਤ ਸ਼ਾਹ, ਜਾਣੋ ਪੂਰਾ ਸ਼ਡਿਊਲ
Live Punjabi TV Bureau
ਚੰਡੀਗੜ੍ਹ, 28 ਜਨਵਰੀ 2026: ਅਗਲੇ ਮਹੀਨੇ ਭਾਰਤੀ ਜਨਤਾ ਪਾਰਟੀ ਦੇ ਦੋ ਵੱਡੇ ਦਿੱਗਜ ਨੇਤਾ ਪੰਜਾਬ ਦੇ ਦੌਰੇ 'ਤੇ ਆ ਰਹੇ ਹਨ। ਫਰਵਰੀ ਦੀ ਸ਼ੁਰੂਆਤ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਮਹੀਨੇ ਦੇ ਅਖੀਰ ਵਿੱਚ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਪੰਜਾਬ ਪਹੁੰਚਣਗੇ। ਅਮਿਤ ਸ਼ਾਹ ਮੋਗਾ ਵਿਖੇ ਇੱਕ ਵਿਸ਼ਾਲ ਰੈਲੀ ਨੂੰ ਵੀ ਸੰਬੋਧਨ ਕਰਨਗੇ।
1 ਫਰਵਰੀ ਨੂੰ ਡੇਰਾ ਬੱਲਾਂ ਪਹੁੰਚਣਗੇ PM ਮੋਦੀ
ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਜਾਣਕਾਰੀ ਸਾਂਝੀ ਕੀਤੀ ਕਿ 1 ਫਰਵਰੀ ਨੂੰ ਸ੍ਰੀ ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਡੇਰਾ ਸੱਚਖੰਡ ਬੱਲਾਂ ਵਿਖੇ ਮੱਥਾ ਟੇਕਣਗੇ।
ਉਨ੍ਹਾਂ ਦੱਸਿਆ ਕਿ 1 ਫਰਵਰੀ ਨੂੰ ਸੰਸਦ ਵਿੱਚ ਬਜਟ ਪੇਸ਼ ਹੋਣ ਤੋਂ ਬਾਅਦ ਪ੍ਰਧਾਨ ਮੰਤਰੀ ਸਿੱਧੇ ਪੰਜਾਬ ਲਈ ਰਵਾਨਾ ਹੋਣਗੇ ਅਤੇ ਸ਼ਾਮ ਚਾਰ ਵਜੇ ਤੱਕ ਡੇਰਾ ਬੱਲਾਂ ਪਹੁੰਚਣ ਦੀ ਸੰਭਾਵਨਾ ਹੈ।
ਬਿੱਟੂ ਨੇ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਪ੍ਰਕਾਸ਼ ਪੁਰਬ ਪੂਰੇ ਦੇਸ਼ ਲਈ ਪਵਿੱਤਰ ਦਿਨ ਹੈ ਅਤੇ ਅਗਲੇ ਸਾਲ ਗੁਰੂ ਸਾਹਿਬ ਦਾ 650ਵਾਂ ਪ੍ਰਕਾਸ਼ ਪੁਰਬ ਵੱਡੇ ਪੱਧਰ 'ਤੇ ਮਨਾਉਣ ਦੀਆਂ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।
ਫਰਵਰੀ ਦੇ ਅਖੀਰ ਵਿੱਚ ਅਮਿਤ ਸ਼ਾਹ ਦੀ ਮੋਗਾ ਰੈਲੀ
ਭਾਜਪਾ ਸੂਤਰਾਂ ਅਨੁਸਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਫਰਵਰੀ ਦੇ ਆਖਰੀ ਹਫ਼ਤੇ ਪੰਜਾਬ ਦਾ ਦੌਰਾ ਕਰਨਗੇ। ਉਹ ਮੋਗਾ ਵਿਖੇ ਭਾਜਪਾ ਵੱਲੋਂ ਆਯੋਜਿਤ ਕੀਤੀ ਜਾਣ ਵਾਲੀ ਇੱਕ ਵੱਡੀ ਰੈਲੀ ਨੂੰ ਸੰਬੋਧਨ ਕਰਨਗੇ। ਹਾਲਾਂਕਿ ਅਜੇ ਤੱਕ ਦੌਰੇ ਦੀ ਤਰੀਕ ਅਧਿਕਾਰਤ ਤੌਰ 'ਤੇ ਤੈਅ ਨਹੀਂ ਹੋਈ ਹੈ, ਪਰ ਪਾਰਟੀ ਦੇ ਅੰਦਰੂਨੀ ਪੱਧਰ 'ਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਲਦ ਹੀ ਪ੍ਰਦੇਸ਼ ਅਹੁਦੇਦਾਰਾਂ ਅਤੇ ਜ਼ਿਲ੍ਹਾ ਪ੍ਰਧਾਨਾਂ ਨਾਲ ਇਸ ਰੈਲੀ ਸਬੰਧੀ ਮੀਟਿੰਗ ਕੀਤੀ ਜਾਵੇਗੀ।
PM