ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਵਿਆਹ ਦੀ ਰਿਸੈਪਸ਼ਨ 'ਚ ਚੱਲਿਆ ਕ੍ਰਿਕਟ ਦਾ ਜਾਦੂ- ਲਾੜਾ-ਲਾੜੀ ਨੇ ਵੱਡੀ ਸਕਰੀਨ 'ਤੇ ਦੇਖਿਆ ਭਾਰਤ-ਪਾਕਿਸਤਾਨ ਦਾ ਮੈਚ

ਵਿਆਹ ਦੀ ਰਿਸੈਪਸ਼ਨ 'ਚ ਚੱਲਿਆ ਕ੍ਰਿਕਟ ਦਾ ਜਾਦੂ- ਲਾੜਾ-ਲਾੜੀ ਨੇ ਵੱਡੀ


Punjab

ਵਿਆਹ ਦੀ ਰਿਸੈਪਸ਼ਨ 'ਚ ਚੱਲਿਆ ਕ੍ਰਿਕਟ ਦਾ ਜਾਦੂ: ਲਾੜਾ-ਲਾੜੀ ਨੇ ਵੱਡੀ ਸਕਰੀਨ 'ਤੇ ਦੇਖਿਆ ਭਾਰਤ-ਪਾਕਿਸਤਾਨ ਦਾ ਮੈਚ

ਕਪੂਰਥਲਾ, 16 ਫਰਵਰੀ 2026 : ਭਾਰਤ ਵਿੱਚ ਕ੍ਰਿਕਟ ਪ੍ਰਤੀ ਦੀਵਾਨਗੀ ਕਿਸੇ ਤੋਂ ਛੁਪੀ ਨਹੀਂ ਹੈ, ਪਰ ਕਪੂਰਥਲਾ ਜ਼ਿਲ੍ਹੇ ਵਿੱਚ ਇੱਕ ਅਜਿਹਾ ਵਿਆਹ ਦੇਖਣ ਨੂੰ ਮਿਲਿਆ ਜਿੱਥੇ ਲਾੜਾ-ਲਾੜੀ ਨੇ ਆਪਣੀ ਜ਼ਿੰਦਗੀ ਦੇ ਸਭ ਤੋਂ ਖਾਸ ਦਿਨ 'ਤੇ ਕ੍ਰਿਕਟ ਦੇ ਜਨੂੰਨ ਨੂੰ ਵੀ ਬਰਾਬਰ ਸ਼ਾਮਲ ਕੀਤਾ। ਟੀ-20 ਵਰਲਡ ਕੱਪ ਵਿੱਚ ਭਾਰਤ ਅਤੇ ਪਾਕਿਸਤਾਨ ਦੇ ਰੋਮਾਂਚਕ ਮੁਕਾਬਲੇ ਦਾ ਆਨੰਦ ਮਾਨਣ ਲਈ ਵਿਆਹ ਦੀ ਰਿਸੈਪਸ਼ਨ ਪਾਰਟੀ ਦੌਰਾਨ ਹੀ ਪੈਲੇਸ ਅੰਦਰ ਵੱਡੀ ਸਕਰੀਨ ਲਗਾਈ ਗਈ।

ਕ੍ਰਿਕਟ ਪ੍ਰੇਮੀ ਲਾੜਾ-ਲਾੜੀ

ਪਿੰਡ ਬੁਲਪੁਰ ਦੇ ਸਾਬਕਾ ਸਰਪੰਚ ਸਰਬਜੀਤ ਸਿੰਘ ਦੇ ਸਪੁੱਤਰ ਜਸ਼ਨਦੀਪ ਸਿੰਘ ਅਤੇ ਪਿੰਡ ਸੂਜੋਕਾਲੀਆਂ ਦੇ ਸਰਦਾਰ ਨਿਰਮਲ ਸਿੰਘ ਦੀ ਸਪੁੱਤਰੀ ਸਿਮਰਨਜੀਤ ਕੌਰ ਦੇ ਵਿਆਹ ਦੀ ਰਿਸੈਪਸ਼ਨ ਪਾਰਟੀ ਚੱਲ ਰਹੀ ਸੀ। ਮੈਚ ਪ੍ਰਤੀ ਖਿੱਚ ਇੰਨੀ ਜ਼ਿਆਦਾ ਸੀ ਕਿ ਲਾੜਾ-ਲਾੜੀ ਸਮੇਤ ਸਾਰੇ ਮਹਿਮਾਨਾਂ ਨੇ ਡਾਂਸ ਫਲੋਰ ਦੀ ਬਜਾਏ ਸਕਰੀਨ 'ਤੇ ਚੱਲ ਰਹੇ ਮੈਚ ਨੂੰ ਤਰਜੀਹ ਦਿੱਤੀ।

ਭਾਰਤ ਦੀ ਜਿੱਤ ਨੇ ਲਗਾਇਆ ਚਾਰ-ਚੰਨ

ਮੈਚ ਦਾ ਰੋਮਾਂਚ ਉਦੋਂ ਹੋਰ ਵੱਧ ਗਿਆ ਜਦੋਂ ਭਾਰਤ ਨੇ ਪਾਕਿਸਤਾਨ ਨੂੰ 61 ਦੌੜਾਂ ਦੇ ਵੱਡੇ ਫਰਕ ਨਾਲ ਹਰਾ ਦਿੱਤਾ। ਇਸ ਜਿੱਤ ਤੋਂ ਬਾਅਦ ਪੈਲੇਸ ਅੰਦਰ ਮਾਹੌਲ ਜਸ਼ਨ ਵਾਲਾ ਬਣ ਗਿਆ। ਆਏ ਹੋਏ ਮਹਿਮਾਨਾਂ ਨੇ ਨਵੀਂ ਵਿਆਹੀ ਜੋੜੀ ਨੂੰ ਵਿਆਹ ਦੇ ਨਾਲ-ਨਾਲ ਭਾਰਤ ਦੀ ਸ਼ਾਨਦਾਰ ਜਿੱਤ ਦੀਆਂ ਦੋਹਰੀਆਂ ਵਧਾਈਆਂ ਦਿੱਤੀਆਂ।

ਯਾਦਗਾਰੀ ਪਲ

ਲਾੜਾ ਜਸ਼ਨਦੀਪ ਸਿੰਘ ਅਤੇ ਲਾੜੀ ਸਿਮਰਨਜੀਤ ਕੌਰ ਨੇ ਆਪਣੇ ਮਾਤਾ-ਪਿਤਾ ਅਤੇ ਰਿਸ਼ਤੇਦਾਰਾਂ ਨਾਲ ਬੈਠ ਕੇ ਮੈਚ ਦਾ ਸਿੱਧਾ ਪ੍ਰਸਾਰਣ ਦੇਖਿਆ, ਜਿਸ ਦੀਆਂ ਤਸਵੀਰਾਂ ਹੁਣ ਸੋਸ਼ਲ ਮੀਡੀਆ 'ਤੇ ਵੀ ਚਰਚਾ ਦਾ ਵਿਸ਼ਾ ਬਣ ਰਹੀਆਂ ਹਨ।

The Magic Of Cricket Played Out At The Wedding Reception The Bride And Groom Watched The India Pakistan Match On The Big Screen


Popular Posts
Just Now