ਮੀਰਾਬਾਈ ਚਾਨੂੰ ਨੇ ਰਚਿਆ ਇਤਿਹਾਸ, ਟੋਕੀਓ ਓਲੰਪਿਕ 'ਚ ਪਹਿਲਾ ਮੈਡਲ ਦੇਸ਼ ਦੇ ਨਾਮ.....
LPTV / Chandigarh
ਮੀਰਾਬਾਈ ਚਾਨੂ ਨੇ ਚਾਂਦੀ ਦਾ ਤਗਮਾ ਜਿੱਤ ਕੇ ਓਲੰਪਿਕ ਖੇਡਾ ਵਿੱਚ ਭਾਰਤ ਦਾ ਖਾਤਾ ਖੋਲ੍ਹਿਆ ਹੈ।49 ਕਿਲੋ ਵਰਗ 'ਚ ਮੀਰਾਬਾਈ ਚਾਨੂ ਨੇ ਵੇਟਲਿਫਟਿੰਗ ਵਿੱਚ ਆਪਣੀ ਪਹਿਲੀ ਕੋਸ਼ਿਸ਼ 'ਚ 110 ਕਿਲੋਗ੍ਰਾਮ ਭਾਰ ਚੁੱਕਿਆ। ਦੂਜੀ ਕੋਸ਼ਿਸ਼ ਵਿੱਚ, ਮੀਰਾਬਾਈ ਚਾਨੂ 115 ਕਿੱਲੋ ਚੁੱਕਣ ਦੀ ਕੋਸ਼ਿਸ਼ ਕੀਤੀ ਅਤੇ ਉਹ ਇਸ ਵਿੱਚ ਸਫਲ ਹੋਈ।
ਉਸ ਦੇ ਤਗਮਾ ਜਿੱਤਣ ਮਗਰੋਂ ਸਾਰੇ ਦੇਸ਼ ਵਿੱਚ ਖੁਸ਼ੀ ਦੀ ਲਹਿਰ ਫੈਲ ਗਈ। ਮੀਰਾਬਾਈ ਚਾਨੂ ਨੇ ਆਪਣੀ ਸਫਲਤਾ ਨਾਲ ਪੂਰੇ ਦੇਸ਼ ਨੂੰ ਮਾਣ ਦਿਵਾਇਆ ਹੈ।ਮੀਰਾਬਾਈ ਚਾਨੂ ਦੀ ਪ੍ਰਾਪਤੀ 'ਤੇ ਖੁਸ਼ੀ ਜ਼ਾਹਰ ਕਰਦਿਆਂ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਨੂੰ ਵਧਾਈ ਦਿੱਤੀ ਹੈ। ਮੀਰਾਬਾਈ ਚਾਨੂ ਨੇ ਇਤਿਹਾਸ ਰਚਿਆ ਹੈ। ਮੀਰਾਬਾਈ ਚਾਨੂ ਨੇ ਭਾਰਤ ਲਈ ਚਾਂਦੀ ਦਾ ਤਗਮਾ ਜਿੱਤਿਆ ਹੈ। ਓਲੰਪਿਕ ਖੇਡਾਂ ਦੇ ਪਹਿਲੇ ਹੀ ਦਿਨ, ਭਾਰਤ ਤਗਮਾ ਸੂਚੀ ਵਿੱਚ ਆਪਣਾ ਖਾਤਾ ਖੋਲ੍ਹਣ ਵਿੱਚ ਕਾਮਯਾਬ ਰਿਹਾ।
Mirabai Chanu created history named the countrys first medal in the Tokyo Olympics