ਜਲ੍ਹਿਆਂਵਾਲੇ ਬਾਗ਼ ਦੇ ਉਦਘਾਟਨ ਨੂੰ ਲੈ ਕੇ ਇਲਾਕੇ ਨੂੰ ਕੀਤਾ ਪੁਲਿਸ ਛਾਉਣੀ 'ਚ ਤਬਦੀਲ
LPTV / Chandigarh
ਤਕਰੀਬਨ ਡੇਢ ਸਾਲ ਬਾਅਦ ਜਲ੍ਹਿਆਂਵਾਲੇ ਬਾਗ਼ ਦਾ ਨਵੀਨੀਕਰਨ ਤੋਂ ਬਾਅਦ ਹੁਣ ਜਿਥੇ ਮੁੜ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਦਾ ਵਰਚੁਅਲ ਉਦਘਾਟਨ ਕਰਨ ਜਾ ਰਹੇ ਹਨ। ਇਸ ਦੇ ਵਿਰੋਧ ਵਿੱਚ ਵੀ ਕਿਸਾਨ ਜਥੇਬੰਦੀਆਂ ਸਰਗਰਮ ਹੋ ਚੁੱਕੀਆਂ ਹਨ। ਪ੍ਰਸ਼ਾਸਨ ਵੱਲੋਂ ਵੱਡੀ ਤਾਦਾਦ 'ਚ ਸੁਰੱਖਿਆ ਬਲ, ਪੁਲਿਸ ਬਲ ਲਗਾ ਕੇ ਨੇੜੇ-ਤੇੜੇ ਦੇ ਇਲਾਕੇ ਨੂੰ ਪੁਲਿਸ ਛਾਉਣੀ 'ਚ ਤਬਦੀਲ ਕਰ ਦਿੱਤਾ ਹੈ। ਕਿਸਾਨ ਜਥੇਬੰਦੀਆਂ ਖੇਤੀ ਕਾਨੂੰਨਾਂ ਦਾ ਵਿਰੋਧ ਜਿੱਥੇ ਬੀਜੇਪੀ ਅਤੇ ਕੇਂਦਰ ਸਰਕਾਰ ਦਾ ਕਰਨ ਲਈ ਹਰ ਸਮੇਂ ਹੋ ਰਹੇ ਸਮਾਗਮਾਂ 'ਚ ਪਹੁੰਚਦੀਆਂ ਹਨ, ਇਸੇ ਤਰ੍ਹਾਂ ਹੀ ਜੱਲ੍ਹਿਆਂਵਾਲੇ ਬਾਗ਼ ਦੇ ਉਦਘਾਟਨ ਦੇ ਵਿਰੋਧ ਵਿੱਚ ਵੀ ਪਹੁੰਚ ਚੁੱਕੀਆਂ ਹਨ।
ਕਿਸਾਨਾਂ ਨੂੰ ਰੋਕਣ ਲਈ ਭਾਰੀ ਸੁਰੱਖਿਆ ਬਲ ਜਲ੍ਹਿਆਂਵਾਲੇ ਬਾਗ ਦੇ ਨੇੜੇ-ਤੇੜੇ ਤਾਇਨਾਤ ਕੀਤਾ ਹੈ। ਧਰਮ ਸਿੰਘ ਮਾਰਕੀਟ ਤੋਂ ਲੈ ਕੇ ਘੰਟਾ ਘਰ ਤਕ ਵਿਰਾਸਤੀ ਮਾਰਗ ਨੂੰ ਵੀ ਆਮ ਪਬਲਿਕ ਲਈ ਬੰਦ ਕਰ ਦਿੱਤਾ ਗਿਆ ਹੈ। ਜਲ੍ਹਿਆਂਵਾਲੇ ਬਾਗ਼ ਦਾ ਸ਼ਾਮ ਸਾਢੇ ਛੇ ਵਜੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਰਚੁਅਲ ਉਦਘਾਟਨ ਕਰਨਗੇ।
After the inauguration of Jallianwale Bagh the area was converted into a police cantonment