ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਏਅਰ ਇੰਡੀਆ ਦੀ ਫਲਾਈਟ 'ਚ ਮਿਲਿਆ ਕੀੜੀਆਂ ਦਾ ਝੁੰਡ, ਦੇਖੋ ਕੀ ਹੋਇਆ ਭੂਟਾਨ ਦੇ ਪ੍ਰਿੰਸ ਨਾਲ

ਏਅਰ ਇੰਡੀਆ ਦੀ ਫਲਾਈਟ 'ਚ ਮਿਲਿਆ ਕੀੜੀਆਂ ਦਾ ਝੁੰਡ, ਦੇਖੋ ਕੀ ਹੋਇਆ ਭੂਟ


LPTV / Chandigarh

ਏਅਰ ਇੰਡੀਆ ਦੀ ਦਿੱਲੀ-ਲੰਡਨ ਉਡਾਣ ਦਿੱਲੀ ਦੇ ਇੰਦਰਾ ਗਾਂਧੀ ਇੰਟਰਨੈਸ਼ਨਲ ਏਅਰਪੋਰਟ ਤੋਂ ਰਵਾਨਾ ਹੋਣ ਵਾਲੀ ਸੀ।ਪਰ ਬਿਜ਼ਨਸ ਕਲਾਸ 'ਚ ਕੀੜੀਆਂ ਦਾ ਝੁੰਡ ਮਿਲਣ ਕਾਰਨ ਇਸ 'ਚ ਤਿੰਨ ਘੰਟੇ ਤੋਂ ਜ਼ਿਆਦਾ ਦੀ ਦੇਰੀ ਹੋਈ। ਬਿਜ਼ਨਸ ਕਲਾਸ 'ਚ ਭੂਟਾਨ ਦੇ ਪ੍ਰਿੰਸ ਵੀ ਬੈਠੇ ਹੋਏ ਸਨ। ਸੂਤਰਾਂ ਦੇ ਹਵਾਲੇ ਤੋਂ ਇਹ ਜਾਣਕਾਰੀ ਆਈ ਹੈ। ਉਨ੍ਹਾਂ ਦੱਸਿਆ ਕਿ ਏਆਈ-111 ਉਡਾਨ ਦਿੱਲੀ ਹਵਾਈ ਅੱਡੇ ਤੋਂ ਪਹਿਲਾਂ ਤੋਂ ਨਿਰਧਾਰਤ ਸਮੇਂ ਦੁਪਹਿਰ ਦੋ ਵਜੇ ਦੇ ਬਦਲੇ ਸ਼ਾਮ ਦੇ ਕਰੀਬ ਪੰਜ ਵੱਜ ਕੇ 20 ਮਿੰਟ 'ਤੇ ਰਵਾਨਾ ਹੋਈ। ਸੂਤਰਾਂ ਮੁਤਾਬਕ ਉਡਾਣ ਭਰਨ ਤੋਂ ਠੀਕ ਪਹਿਲਾਂ ਬਿਜ਼ਨਸ ਕਲਾਸ 'ਚ ਕੀੜੀਆਂ ਮਿਲੀਆਂ।

ਦਸ ਦੇਈਏ ਕਿ ਇਸ ਤਰ੍ਹਾਂ ਦੀ ਹੈਰਾਨ ਕਰਦੀ ਘਟਨਾ 27 ਮਈ ਨੂੰ ਹੋਈ ਸੀ ਜਦੋਂ ਅਮਰੀਕਾ 'ਚ ਨੇਵਾਰਕ ਰਵਾਨਾ ਹੋਈ ਏਅਰ ਇੰਡੀਆ ਦੀ ਉਡਾਣ ਨੂੰ ਵਾਪਸ ਦਿੱਲੀ ਹਵਾਈ ਅੱਡੇ 'ਤੇ ਪਰਤਣਾ ਪਿਆ ਸੀ। ਉਸ ਸਮੇਂ ਚਾਲਕ ਦਲ ਦੇ ਮੈਂਬਰਾਂ ਨੇ ਉਡਾਣ ਭਰਨ ਤੋਂ ਤੁਰੰਤ ਬਾਅਦ ਜਹਾਜ਼ 'ਚ ਚਮਗਿੱਦੜ ਨੂੰ ਉੱਡਦਿਆਂ ਦੇਖਿਆ ਗਿਆ ਸੀ। ਪਾਇਲਟਾਂ ਨੇ ਹਵਾਈ ਆਵਾਜਾਈ ਕੰਟਰੋਲਰ ਨੂੰ ਇਸ ਦੀ ਜਾਣਕਾਰੀ ਦਿੱਤੀ ਤੇ ਜਹਾਜ਼ ਵਾਪਸ ਲਿਆਂਦਾ ਗਿਆ। ਜਹਾਜ਼ ਉੱਤਰਨ ਤੋਂ ਬਾਅਦ ਸਾਰੇ ਲੋਕਾਂ ਨੂੰ ਬਾਹਰ ਕੱਢਿਆ ਗਿਆ ਤੇ ਅੰਦਰ ਕੀਟਨਾਸ਼ਕ ਛਿੜਕਾਅ ਕੀਤਾ ਗਿਆ, ਜਿਸ ਨਾਲ ਚਮਗਿੱਦੜ ਮਾਰਿਆ ਗਿਆ।

A bunch of ants found in the Air India flight see what happened to the Prince of Bhutan


Popular Posts
Just Now