ਸਰਕਾਰ ਨਵਾਂ DGP ਲਗਾਉਣ ਦੀ ਕਰ ਰਹੀ ਤਿਆਰੀ! ਡੀਜੀਪੀ ਦਿਨਕਰ ਗੁਪਤਾ ਨੇ ਮੰਗੀ 1 ਮਹੀਨੇ ਦੀ ਛੁੱਟੀ
LPTV / Chandigarh
ਮੁੱਖ ਸਕੱਤਰ ਵਿੰਨੀ ਮਹਾਜਨ ਨੂੰ ਹਟਾਉਣ ਤੋਂ ਬਾਅਦ ਹੁਣ ਸਾਰੀਆਂ ਨਜ਼ਰਾਂ ਡੀਜੀਪੀ ਦਿਨਕਰ ਗੁਪਤਾ ਨੂੰ ਹਟਾ ਕੇ ਨਵਾਂ ਡੀਜੀਪੀ ਲਗਾਉਣ ਨੂੰ ਲੈ ਕੇ ਚਰਚਾ ਚੱਲ ਰਹੀ ਹੈ। ਇਸ ਦੌਰਾਨ ਦਿਨਕਰ ਗੁਪਤਾ ਨੇ 1 ਮਹੀਨੇ ਦੀ ਛੁੱਟੀ ’ਤੇ ਜਾਣ ਲਈ ਅਪਲਾਈ ਕਰ ਦਿੱਤਾ ਹੈ। ਨਾਲ ਹੀ ਉਨ੍ਹਾਂ ਨੇ ਆਪਣੇ ਪੱਤਰ ਵਿਚ ਕਿਹਾ ਹੈ ਕਿ ਉਨ੍ਹਾਂ ਨੇ ਕੇਂਦਰੀ ਡੈਪੂਟੇਸ਼ਨ ਲਈ ਵੀ ਰਿਲੀਵ ਕਰ ਦਿੱਤਾ ਜਾਵੇ।
ਦਸ ਦੇਈਏ ਕਿ ਸੁਪਰੀਮ ਕੋਰਟ ਦੇ ਨਿਰਦੇਸ਼ਾਂ ਤੋਂ ਬਾਅਦ ਹੁਣ ਡੀਜੀਪੀ ਸਿਰਫ ਉਹੀ ਹੋ ਸਕਦਾ ਹੈ ਜਿਸਨੂੰ ਯੂਪੀਐਸਸੀ ਕਲੀਅਰ ਕਰੇਗੀ। ਇਸ ਦੇ ਨਾਲ ਹੀ ਉਨ੍ਹਾਂ ਦਾ ਸੇਵਾ ਵਿੱਚ 2 ਸਾਲ ਦਾ ਕਾਰਜਕਾਲ ਹੋਵੇਗਾ ਪਰ ਇਸ ਵਿੱਚ ਇੱਕ ਨੁਕਤਾ ਇਹ ਵੀ ਹੈ ਕਿ ਜੇਕਰ ਡੀਜੀਪੀ ਛੁੱਟੀ 'ਤੇ ਜਾਂਦਾ ਹੈ, ਤਾਂ ਕਾਰਜਕਾਰੀ ਡੀਜੀਪੀ ਨੂੰ ਉਨ੍ਹਾਂ ਦੀ ਜਗ੍ਹਾ 'ਤੇ ਲਾਇਆ ਜਾ ਸਕਦਾ ਹੈ ਪਰ ਸਰਕਾਰ ਵਿੱਚ ਬਹੁਤ ਸਾਰੇ ਸੱਤਾ ਦੇ ਕੇਂਦਰ ਹੋਣ ਕਾਰਨ ਡੀਜੀਪੀ ਦਾ ਨਾਮ ਨੂੰ ਕਲੀਅਰੈਂਸ ਨਹੀਂ ਮਿਲ ਰਿਹਾ।
ਜ਼ਿਕਰਯੋਗ ਹੈ ਕਿ ਦਿਨਕਰ ਗੁਪਤਾ ਦੀ ਛੁੱਟੀ ਲਈ ਗ੍ਰਹਿ ਸਕੱਤਰ ਅਨੁਰਾਗ ਵਰਮਾ ਵੀ ਮੁੱਖ ਮੰਤਰੀ ਨਾਲ ਫਾਈਲ ਲੈ ਕੇ ਮਿਲੇ ਸਨ ਪਰ ਫਿਲਹਾਲ ਉਨ੍ਹਾਂ ਫਾਈਲ ਵਾਪਿਸ ਭੇਜ ਦਿੱਤੀ ਤੇ ਕਿਹਾ ਕਿ ਇਸ ਬਾਰੇ ਫੈਸਲਾ ਬਾਅਦ ਵਿਚ ਲਿਆ ਜਾਵੇਗਾ
The government is preparing to install a new DGP DGP Dinkar Gupta asked for 1 month leave