CM ਬਣਨ ਤੋਂ ਬਾਅਦ ਲਗਾਤਾਰ ਐਕਸ਼ਨ ਮੋਡ 'ਚ ਦਿਖ ਰਹੇ ਚੰਨੀ, ਲਏ ਵੱਡੇ ਫੈਸਲੇ
LPTV / Chandigarh
ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਚੰਨੀ ਨੇ ਆਪਣੇ ਮੰਤਰੀਆਂ ਤੇ ਵਿਧਾਇਕਾਂ ਨੂੰ ਨਿਰਦੇਸ਼ ਦਿੱਤਾ ਹੈ ਕਿ ਹਰ ਮੰਗਲਵਾਰ ਸਵੇਰੇ 11.30 ਤੋਂ ਦੁਪਹਿਰ 2.30 ਵਜੇ ਤੱਕ ਮੰਤਰੀਆਂ ਅਤੇ ਅਧਿਕਾਰੀਆਂ ਦੀ ਮੀਟਿੰਗ ਹੋਇਆ ਕਰੇਗੀ। ਇਸ ਤੋਂ ਬਾਅਦ 3 ਵਜੇ ਕੈਬਨਿਟ ਦੀ ਮੀਟਿੰਗ ਹੋਵੇਗੀ। ਉਨ੍ਹਾਂ ਕਿਹਾ ਕਿ ਸਰਕਾਰੀ ਕਰਮਚਾਰੀ ਅਤੇ ਅਧਿਕਾਰੀ ਸਮੇਂ ਸਿਰ ਦਫਤਰ ਵਿੱਚ ਮੌਜੂਦ ਰਹਿਣ, ਤਾਂ ਜੋ ਲੋੜ ਪੈਣ 'ਤੇ ਉਨ੍ਹਾਂ ਨੂੰ ਕੋਈ ਵੀ ਜਾਣਕਾਰੀ ਲੈਣ ਲਈ ਬੁਲਾਇਆ ਜਾ ਸਕੇ।

ਦਸ ਦਈਏ ਕਿ ਪੰਜਾਬ ਵਿੱਚ ਮੰਤਰੀ ਮੰਡਲ ਦਾ ਵਿਸਥਾਰ ਕੱਲ ਭਾਵ ਐਤਵਾਰ ਸ਼ਾਮ 4.30 ਵਜੇ ਹੋਵੇਗਾ। ਅੱਜ ਮੁੱਖ ਮੰਤਰੀ ਰਾਜਪਾਲ ਨੂੰ ਮਿਲੇ ਅਤੇ ਸਹੁੰ ਚੁੱਕਣ ਦਾ ਸਮਾਂ ਮੰਗਿਆ। ਜਾਣਕਾਰੀ ਅਨੁਸਾਰ ਨਵੇਂ ਮੰਤਰੀ ਮੰਡਲ ਵਿੱਚ ਸੱਤ ਨਵੇਂ ਚਿਹਰਿਆਂ ਨੂੰ ਜਗ੍ਹਾ ਦਿੱਤੀ ਜਾ ਸਕਦੀ ਹੈ। ਇਸ ਦੇ ਨਾਲ ਹੀ, ਬਹੁਤ ਸਾਰੇ ਸੀਨੀਅਰ ਜੋ ਕਿ ਅਮਰਿੰਦਰ ਸਿੰਘ ਸਰਕਾਰ ਵਿੱਚ ਮੰਤਰੀ ਸਨ, ਦੀ ਛੁੱਟੀ ਹੋ ਸਕਦੇ ਹੈ।
After becoming the CM Channi who is constantly seen in action mode took big decisions