ਬੇਅਦਬੀ ਮਾਮਲਾ- ਸੌਦਾ ਸਾਧ ਤੋਂ 8 ਨਵੰਬਰ ਨੂੰ ਹੋਵੇਗੀ ਪੁੱਛ-ਗਿੱਛ, ਸੁਨਾਰੀਆ ਜੇਲ੍ਹ ਜਾਵੇਗੀ SIT
LPTV / Chandigarh
ਬੇਅਦਬੀ ਮਾਮਲਿਆਂ ਦੀ ਜਾਂਚ ਕਰ ਰਹੀ ‘ਸਿਟ’ ਨੇ ਰੋਹਤਕ ਦੀ ਸੁਨਾਰੀਆ ਜੇਲ੍ਹ ’ਚ ਬੰਦ ਡੇਰਾ ਸਿਰਸਾ ਦੇ ਮੁਖੀ ਸੌਦਾ ਸਾਧ ਤੋਂ ਪੁੱਛਗਿੱਛ ਕਰਨ ਲਈ ਸ਼ਬਦਾਵਲੀ ਤਿਆਰ ਕਰ ਲਈ ਹੈ। ‘ਸਿਟ’ ਵੱਲੋਂ ਬੇਅਦਬੀ ਮਾਮਲੇ ਨਾਲ ਜੁੜੀ ਪਿੰਡ ਬੁਰਜ ਜਵਾਹਰ ਸਿੰਘ ਵਾਲਾ ਦੇ ਗੁਰਦੁਆਰਾ ਸਾਹਿਬ ਤੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਚੋਰੀ ਕਰਨ ਦੇ ਕੇਸ ’ਚ ਸੌਦਾ ਸਾਧ ਖ਼ਿਲਾਫ਼ ਫਰੀਦਕੋਟ ਅਦਾਲਤ ’ਚ ਚਲਾਨ ਪੇਸ਼ ਕੀਤਾ ਹੋਇਆ ਹੈ।
25 ਅਕਤੂਬਰ ਨੂੰ ਸੌਦਾ ਸਾਧ ਦਾ ਫਰੀਦਕੋਟ ਦੀ ਅਦਾਲਤ ਤੋਂ 29 ਅਕਤੂਬਰ ਲਈ ਪ੍ਰੋਡਕਸ਼ਨ ਵਾਰੰਟ ਵੀ ਜਾਰੀ ਕਰਵਾਇਆ ਗਿਆ ਸੀ ਪਰ ਫਰੀਦਕੋਟ ਦੀ ਅਦਾਲਤ ’ਚ ਪੇਸ਼ੀ ਤੋਂ ਇਕ ਦਿਨ ਪਹਿਲਾਂ ਯਾਨੀ 28 ਅਕਤੂਬਰ ਨੂੰ ਹਾਈਕੋਰਟ ਨੇ ਸੌਦਾ ਸਾਧ ਦੇ ਵਾਰੰਟ ’ਤੇ ਰੋਕ ਲਾ ਦਿੱਤੀ ਅਤੇ ‘ਸਿਟ’ ਨੂੰ ਸੁਨਾਰੀਆ ਜੇਲ੍ਹ ’ਚ ਜਾ ਕੇ ਪੁੱਛਗਿੱਛ ਕਰਨ ਦੀ ਇਜਾਜ਼ਤ ਦੇ ਦਿੱਤੀ।
Blasphemy case Sauda Sadh will be interrogated on November 8 Sunaria will go to jail SIT