Deep Sidhu ਦੀ ਰਾਜੇਵਾਲ ਨੂੰ ਚੁਣੌਤੀ, 'ਸੋਧਾਂ 'ਤੇ ਮੰਨ ਜਾਣ ਵਾਲੀ ਚਿੱਠੀ ਦੇ ਤੱਥਾਂ 'ਤੇ ਚਾਨਣਾ ਪਾਓ'
LPTV / Chandigarh
ਕਿਸਾਨ ਜਥੇਬੰਦੀਆਂ ਵੱਲੋਂ ਚੋਣਾਂ ਲੜਨ ਦੇ ਐਲਾਨ ਮਗਰੋਂ ਕਈ ਸਵਾਲ ਉਠਣੇ ਸ਼ੁਰੂ ਹੋ ਗਏ ਹਨ। ਕਿਸਾਨ ਲੀਡਰ ਅਮਰਜੀਤ ਸਿੰਘ ਰਾੜਾ ਨੇ ਬਲਬੀਰ ਸਿੰਘ ਰਾਜੇਵਾਲ ਉੱਪਰ ਅਮਿਤ ਸ਼ਾਹ ਨੂੰ ਚਿੱਠੀ ਲਿਖਣ ਦੇ ਇਲਜ਼ਾਮ ਲਾਏ ਹਨ। ਇਸ ਮਗਰੋਂ ਅਦਾਕਾਰ ਦੀਪ ਸਿੱਧੂ ਨੇ ਰਾਜੇਵਾਲ ਨੂੰ ਚੁਣੌਤੀ ਦਿੱਤੀ ਹੈ।
ਦੀਪ ਸਿੱਧੂ ਨੇ ਫੇਸਬੁੱਕ ਉੱਪਰ ਪੋਸਟ ਪਾ ਕੇ ਕਿਹਾ ਹੈ ਕਿ ਰਾਜੇਵਾਲ ਸਾਹਿਬ ਕਿਰਪਾ ਕਰਕੇ ਸੋਧਾਂ 'ਤੇ ਮੰਨ ਜਾਣ ਵਾਲੀ ਚਿੱਠੀ ਦੇ ਤੱਥਾਂ 'ਤੇ ਚਾਨਣਾ ਪਾਉ। ਇਹ ਵੀ ਦੱਸੋ ਕਿ ਸੰਯੁਕਤ ਕਿਸਾਨ ਮੋਰਚੇ ਦੀ ਸਟੇਜ ਤੋਂ ਗਦਾਰ ਦੇ ਸਰਟੀਫਿਕੇਟ ਕਿਸ ਅਧਾਰ 'ਤੇ ਵੰਡੇ ਜਾਂਦੇ ਹਨ। ਜਵਾਬ ਤਾਂ ਦੇਣੇ ਪੈਣਗੇ, ਕਿਉਂਕਿ ਹੁਣ ਤਾਂ ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਸਾਹਿਬਾਨ ਹੀ ਸਵਾਲ ਕਰ ਰਹੇ ਹਨ।
ਦੱਸ ਦਈਏ ਕਿ ਕਿਸਾਨ ਲੀਡਰ ਅਮਰਜੀਤ ਸਿੰਘ ਰਾੜਾ ਨੇ ਸਿਆਸੀ ਪਾਰਟੀ ਬਣਾਉਣ ਵਾਲੇ ਕਿਸਾਨ ਲੀਡਰਾਂ 'ਤੇ ਗੰਭੀਰ ਇਲਜ਼ਾਮ ਲਾਏ ਹਨ। ਉਨ੍ਹਾਂ ਟਵੀਟ ਕਰਕੇ ਕਿਹਾ ਹੈ ਕਿ ਅਮਿਤ ਸ਼ਾਹ ਦੇ ਪੈਰਾਂ 'ਚ ਬੈਠਣ ਵਾਲੇ ਅੰਦੋਲਨ ਦੀ ਜਿੱਤ ਨੂੰ ਆਪਣੀ ਪ੍ਰਾਪਤੀ ਦੱਸ ਰਹੇ ਹਨ।
Throw light on the facts of Deep Sidhus letter to Rajewal challenging the amendments