Big Breaking- ਲੁਧਿਆਣਾ ਗੈਂਗਰੇਪ ਕੇਸ 'ਚ 5 ਦੋਸ਼ੀਆਂ ਨੂੰ ਉਮਰ ਕੈਦ
LPTV / Chandigarh
ਈਸੇਵਾਲ ਗੈਂਗਰੇਪ ਮਾਮਲੇ 'ਚ 5 ਦੋਸ਼ੀਆਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਹੈ। ਉਨ੍ਹਾਂ ਨੂੰ ਸਾਰੀ ਉਮਰ ਜੇਲ੍ਹ ਵਿੱਚ ਰਹਿਣਾ ਪਵੇਗਾ। ਪੰਜਾਂ ਦੋਸ਼ੀਆਂ ਨੂੰ 1-1 ਲੱਖ ਜੁਰਮਾਨਾ ਵੀ ਲਾਇਆ ਗਿਆ ਜੋ ਪੀੜਤਾ ਨੂੰ ਮੁਆਵਜ਼ੇ ਵਜੋਂ ਦਿੱਤਾ ਜਾਵੇਗਾ, ਜਦੋਂਕਿ ਇੱਕ ਦੋਸ਼ੀ ਨਾਬਾਲਗ ਹੋਣ ਕਰਕੇ ਉਸ ਨੂੰ 20 ਸਾਲ ਦੀ ਸਜ਼ਾ ਸੁਣਾਈ ਗਈ। ਨਾਬਾਲਗ ਨੂੰ 50 ਹਜ਼ਾਰ ਰੁਪਏ ਜੁਰਮਾਨਾ ਲਾਇਆ ਗਿਆ ਹੈ।
ਪਿੰਡ ਈਸੇਵਾਲ ਦੇ ਗੈਂਗ ਰੇਪ ਕੇਸ ’ਚ ਤਿੰਨ ਸਾਲ ਬਾਅਦ ਸੋਮਵਾਰ ਨੂੰ ਫਾਸਟ ਟਰੈਕ ਅਦਾਲਤ ਨੇ ਪਿਛਲੇ ਦਿਨੀਂ ਛੇ ਮੁਲਜ਼ਮਾਂ ਨੂੰ ਦੋਸ਼ੀ ਕਰਾਰ ਦਿੱਤਾ ਹੈ। ਇਨ੍ਹਾਂ ਛੇ ਮੁਲਜ਼ਮਾਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਹੈ। ਵਿਸ਼ੇਸ਼ ਫਾਸਟ ਟਰੈਕ ਅਦਾਲਤ ਦੀ ਜੱਜ ਰਸ਼ਮੀ ਸ਼ਰਮਾ ਨੇ ਮੁੱਖ ਮੁਲਜ਼ਮ ਜਗਰੂਪ ਸਿੰਘ ਰੂਪੀ, ਸਾਦਿਕ ਅਲੀ, ਸੈਫ਼ ਅਲੀ, ਸੁਰਮੂ, ਅਜੈ ਉਰਫ਼ ਲੱਲਣ ਤੇ ਇੱਕ ਨਾਬਾਲਗ ਨੂੰ ਦੋਸ਼ੀ ਕਰਾਰ ਦਿੰਦਿਆਂ ਸਜ਼ਾ ਸੁਣਾਈ ਹੈ।
ਅਦਾਲਤ ਨੇ ਸਾਰੇ ਦੋਸ਼ੀਆਂ ਨੂੰ ਧਾਰਾ 341, 427, 364-ਏ, 342, 354. 354-ਬੀ, 376 ਡੀ, 411, 379, 411, 34, ਆਈਪੀਸੀ ਤੇ 66 ਈ ਆਈਟੀ ਐਕਟ ’ਚ ਦੋਸ਼ੀ ਕਰਾਰ ਦਿੱਤਾ ਹੈ, ਜਦੋਂਕਿ ਧਾਰਾ 397 ਨੂੰ 395 ’ਚ ਤਬਦੀਲ ਕਰ ਦਿੱਤਾ ਗਿਆ ਹੈ।
ਦੱਸ ਦਈਏ ਕਿ ਤਿੰਨ ਸਾਲ ਪਹਿਲਾਂ 9 ਫਰਵਰੀ 2019 ਨੂੰ ਵਾਪਰਿਆ ਬਹੁ-ਚਰਚਿਤ ਈਸੇਵਾਲ ਗੈਂਗ ਰੇਪ ਕੇਸ ਸਬੰਧੀ ਕੇਸ 10 ਫਰਵਰੀ, 2019 ਨੂੰ ਥਾਣਾ ਦਾਖਾ ਵਿੱਚ ਕੇਸ ਦਰਜ ਕੀਤਾ ਗਿਆ ਸੀ। ਪੁਲਿਸ ਕੋਲ ਦਰਜ ਕਰਵਾਏ ਆਪਣੇ ਬਿਆਨਾਂ ਵਿੱਚ ਪੀੜਤ ਲੜਕੀ ਨੇ ਦੱਸਿਆ ਸੀ ਕਿ ਉਹ ਆਪਣੇ ਦੋਸਤ ਸਮੇਤ ਲੁਧਿਆਣਾ ਦੀ ਮਾਰਕੀਟ ਵਿੱਚ ‘ਚਾਕਲੇਟ ਡੇਅ ਮਨਾਉਣ ਬਾਅਦ ਘੁੰਮਣ ਨਿਕਲੀ ਸੀ।
Big Breaking Life imprisonment for 5 accused in Ludhiana gangrape case