Junior Asia Cup - ਜੂਨੀਅਰ ਏਸ਼ੀਆ ਕੱਪ ਦੇ ਸੈਮੀਫਾਈਨਲ ਚ ਪੁੱਜਾ ਭਾਰਤ
Lptv / Chandigarh
ਸਪੋਰਟਸ ਡੈਸਕ: ਭਾਰਤ ਨੇ ਆਪਣੇ ਆਖਰੀ ਪੂਲ ਏ ਮੈਚ 'ਚ ਥਾਈਲੈਂਡ ਨੂੰ 17-0 ਨਾਲ ਹਰਾ ਕੇ ਪੁਰਸ਼ ਜੂਨੀਅਰ ਏਸ਼ੀਆ ਕੱਪ ਹਾਕੀ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਪ੍ਰਵੇਸ਼ ਕਰ ਲਿਆ ਹੈ। ਭਾਰਤ ਨੇ ਆਪਣੇ ਗਰੁੱਪ ਵਿੱਚ ਚੀਨੀ ਤਾਈਪੇ, ਜਾਪਾਨ ਅਤੇ ਥਾਈਲੈਂਡ ਨੂੰ ਹਰਾਇਆ ਜਦਕਿ ਪਾਕਿਸਤਾਨ ਨਾਲ 1-1 ਨਾਲ ਡਰਾਅ ਰਿਹਾ।
ਸੈਮੀਫਾਈਨਲ 'ਚ ਭਾਰਤ ਕਿਸ ਨਾਲ ਭਿੜੇਗਾ, ਇਹ ਪੂਲ ਬੀ 'ਚ ਮਲੇਸ਼ੀਆ ਅਤੇ ਓਮਾਨ ਅਤੇ ਪੂਲ ਏ 'ਚ ਪਾਕਿਸਤਾਨ ਅਤੇ ਜਾਪਾਨ ਵਿਚਾਲੇ ਹੋਣ ਵਾਲੇ ਮੈਚਾਂ ਤੋਂ ਪਤਾ ਚੱਲੇਗਾ। ਪਾਕਿਸਤਾਨ ਨੂੰ ਪੂਲ ਏ 'ਚ ਸਿਖਰ 'ਤੇ ਰਹਿਣ ਲਈ ਆਪਣੇ ਆਖਰੀ ਲੀਗ ਮੈਚ 'ਚ ਜਾਪਾਨ ਨੂੰ 14 ਗੋਲਾਂ ਦੇ ਫਰਕ ਨਾਲ ਹਰਾਉਣਾ ਹੋਵੇਗਾ। ਥਾਈਲੈਂਡ ਦੇ ਖਿਲਾਫ ਭਾਰਤੀ ਟੀਮ ਸ਼ੁਰੂ ਤੋਂ ਹੀ ਹਾਵੀ ਰਹੀ। ਅੰਗਦ ਬੀਰ ਸਿੰਘ ਨੇ ਆਪਣੀ ਟੀਮ ਲਈ ਚਾਰ ਗੋਲ (13ਵੇਂ, 33ਵੇਂ, 47ਵੇਂ ਅਤੇ 55ਵੇਂ ਮਿੰਟ) ਕੀਤੇ।
Junior asia cup india reached the semi finals of the junior asia cup