ਭਾਰਤੀ ਪੁਰਸ਼ ਤੇ ਮਹਿਲਾ ਦੋਵੇਂ ਟੀਮਾਂ ਏਸ਼ੀਆਈ ਖੇਡਾਂ 'ਚ ਲੈਣਗੀਆਂ ਹਿੱਸਾ
LPTV / Chandigarh
ਸਪੋਰਟਸ ਡੈਸਕ: ਏਸ਼ੀਆਈ ਖੇਡਾਂ 2023 ਇਸ ਸਾਲ ਦੇ ਅੰਤ ਵਿੱਚ ਚੀਨ ਦੇ ਹਾਂਗਜ਼ੂ ਵਿੱਚ ਆਯੋਜਿਤ ਕੀਤੀਆਂ ਜਾਣੀਆਂ ਹਨ। ਭਾਰਤੀ ਕ੍ਰਿਕਟ ਕੰਟਰੋਲ ਬੋਰਡ ਨੇ ਇਸ ਸਬੰਧੀ ਵੱਡਾ ਫੈਸਲਾ ਲਿਆ ਹੈ। ਇਸ ਵਾਰ ਬੀਸੀਸੀਆਈ ਆਪਣੀਆਂ ਪੁਰਸ਼ ਅਤੇ ਮਹਿਲਾ ਦੋਵੇਂ ਟੀਮਾਂ ਨੂੰ ਏਸ਼ੀਆਈ ਖੇਡਾਂ ਵਿੱਚ ਭੇਜੇਗਾ। ਏਸ਼ੀਆਈ ਖੇਡਾਂ 'ਚ ਕ੍ਰਿਕਟ ਈਵੈਂਟ ਟੀ-20 ਫਾਰਮੈਟ 'ਚ ਆਯੋਜਿਤ ਕੀਤਾ ਜਾਂਦਾ ਹੈ।
ਇੱਕ ਰੋਜ਼ਾ ਵਿਸ਼ਵ ਕੱਪ ਦਾ ਆਯੋਜਨ ਵੀ ਉਸੇ ਸਮੇਂ ਭਾਰਤ ਵਿੱਚ ਕੀਤਾ ਜਾਵੇਗਾ ਜਦੋਂ ਏਸ਼ਿਆਈ ਖੇਡਾਂ ਹੋਣੀਆਂ ਹਨ। ਅਜਿਹੇ 'ਚ ਪੁਰਸ਼ਾਂ ਦੀ ਬੀ ਟੀਮ ਨੂੰ ਏਸ਼ੀਆਈ ਖੇਡਾਂ 'ਚ ਭੇਜਿਆ ਜਾਵੇਗਾ। ਇੰਡੀਅਨ ਐਕਸਪ੍ਰੈਸ ਦੀ ਰਿਪੋਰਟ ਮੁਤਾਬਕ ਬੀਸੀਸੀਆਈ ਇਸ ਈਵੈਂਟ ਵਿੱਚ ਪ੍ਰਮੁੱਖ ਮਹਿਲਾ ਖਿਡਾਰੀਆਂ ਦੇ ਨਾਲ ਇੱਕ ਮਜ਼ਬੂਤ ਟੀਮ ਭੇਜੇਗਾ।
ਗੌਰਤਲਬ ਹੈ ਕਿ ਇਸ ਵਾਰ ਏਸ਼ਿਆਈ ਖੇਡਾਂ 23 ਸਤੰਬਰ ਤੋਂ 8 ਅਕਤੂਬਰ ਤੱਕ ਕਰਵਾਈਆਂ ਜਾਣੀਆਂ ਹਨ। ਜਦੋਂ ਕਿ ਵਿਸ਼ਵ ਕੱਪ 5 ਤੋਂ 23 ਅਕਤੂਬਰ ਤੱਕ ਕਰਵਾਇਆ ਜਾ ਸਕਦਾ ਹੈ। 30 ਜੂਨ ਤੋਂ ਪਹਿਲਾਂ, ਬੀਸੀਸੀਆਈ ਉਨ੍ਹਾਂ ਖਿਡਾਰੀਆਂ ਦੀ ਸੂਚੀ ਭੇਜੇਗਾ ਜਿਨ੍ਹਾਂ ਨੂੰ ਉਹ ਏਸ਼ੀਆਈ ਖੇਡਾਂ ਵਿੱਚ ਖੇਡਣ ਲਈ ਭੇਜ ਸਕਦਾ ਹੈ।
Both the Indian mens and womens teams will participate in the Asian Games