ਏਸ਼ੀਆ ਕੱਪ ਦੇ ਫਾਈਨਲ ਤੋਂ ਪਹਿਲਾਂ ਵਾਸ਼ਿੰਗਟਨ ਦੀ ਟੀਮ 'ਚ ਐਂਟਰੀ, ਇਹ ਖਿਡਾਰੀ ਹੋਇਆ ਬਾਹਰ
LPTV / Chandigarh
ਸਪੋਰਟਸ ਡੈਸਕ: ਏਸ਼ੀਆ ਕੱਪ ਦੇ ਫਾਈਨਲ ਤੋਂ ਪਹਿਲਾਂ ਟੀਮ ਇੰਡੀਆ 'ਚ ਵੱਡਾ ਬਦਲਾਅ ਦੇਖਣ ਨੂੰ ਮਿਲਿਆ ਹੈ। ਵਾਸ਼ਿੰਗਟਨ ਸੁੰਦਰ ਨੇ ਆਖਰੀ ਸਮੇਂ 'ਤੇ ਟੀਮ 'ਚ ਐਂਟਰੀ ਕੀਤੀ ਹੈ।ਇਕ ਰਿਪੋਰਟ ਮੁਤਾਬਕ ਹਰਫਨਮੌਲਾ ਵਾਸ਼ਿੰਗਟਨ ਸੁੰਦਰ ਟੀਮ ਨਾਲ ਜੁੜਨ ਲਈ ਕੋਲੰਬੋ ਲਈ ਰਵਾਨਾ ਹੋ ਗਿਆ ਹੈ।ਸੁੰਦਰ ਨੂੰ ਜ਼ਖਮੀ ਅਕਸ਼ਰ ਪਟੇਲ ਦੀ ਥਾਂ 'ਤੇ ਬੁਲਾਇਆ ਗਿਆ ਹੈ। ਭਾਰਤ ਨੂੰ ਐਤਵਾਰ ਨੂੰ ਸ਼੍ਰੀਲੰਕਾ ਖਿਲਾਫ ਫਾਈਨਲ ਖੇਡਣਾ ਹੈ। ਅਕਸ਼ਰ ਪਟੇਲ ਨੇ ਸ਼ੁੱਕਰਵਾਰ ਨੂੰ ਬੰਗਲਾਦੇਸ਼ ਦੇ ਖਿਲਾਫ ਮੈਚ ਖੇਡਿਆ ਪਰ ਆਪਣੀ ਖੇਡ ਨਾਲ ਪ੍ਰਭਾਵਿਤ ਨਹੀਂ ਕਰ ਸਕਿਆ।
ਸੁੰਦਰ ਹਾਲ ਹੀ 'ਚ ਟੀਮ ਇੰਡੀਆ ਨਾਲ ਆਇਰਲੈਂਡ ਦੌਰੇ 'ਤੇ ਗਿਆ ਸੀ ਅਤੇ ਤਿੰਨ ਮੈਚਾਂ ਦੀ ਟੀ-20 ਸੀਰੀਜ਼ ਦੇ ਦੋ ਮੈਚ ਖੇਡੇ ਸਨ। ਹਾਲਾਂਕਿ ਉਹ ਦੋਵੇਂ ਮੈਚਾਂ 'ਚ ਇਕ ਵੀ ਵਿਕਟ ਨਹੀਂ ਲੈ ਸਕੇ। ਸੁੰਦਰ IPL-2023 'ਚ ਜ਼ਖਮੀ ਹੋ ਗਿਆ ਸੀ, ਜਿਸ ਕਾਰਨ ਉਨ੍ਹਾਂ ਨੂੰ ਲੰਬੇ ਸਮੇਂ ਤੱਕ ਬਾਹਰ ਰਹਿਣਾ ਪਿਆ ਸੀ।
Before the final of the Asia Cup this player entered the team of Washington and got out