IND Vs AFG- ਰੋਹਿਤ ਸ਼ਰਮਾ ਬਣੇ T20 ਦੇ ਸਭ ਤੋਂ ਸਫਲ ਕਪਤਾਨ, ਧੋਨੀ ਤੇ ਬਾਬਰ ਆਜ਼ਮ ਦੇ ਰਿਕਾਰਡ ਦੀ ਬਰਾਬਰੀ
raghuvanshi /
ਸਪੋਰਟਸ ਡੈਸਕ : ਭਾਰਤ ਅਤੇ ਅਫਗਾਨਿਸਤਾਨ ਵਿਚਾਲੇ 3 ਮੈਚਾਂ ਦੀ ਟੀ-20 ਸੀਰੀਜ਼ ਖਤਮ ਹੋ ਗਈ ਹੈ। ਭਾਰਤ ਨੇ ਸੀਰੀਜ਼ ਦਾ ਆਖਰੀ ਮੈਚ ਵੀ ਜਿੱਤ ਕੇ ਸੀਰੀਜ਼ ਤੇ 3-0 ਨਾਲ ਕਬਜ਼ਾ ਕਰ ਲਿਆ ਹੈ। ਇਸ ਮੈਚ ਚ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਇਤਿਹਾਸਕ ਪਾਰੀ ਖੇਡੀ ਹੈ। ਰੋਹਿਤ ਨੇ ਨਾ ਸਿਰਫ ਬੱਲੇਬਾਜ਼ ਦੇ ਤੌਰ ਤੇ ਕਈ ਰਿਕਾਰਡ ਬਣਾਏ ਹਨ, ਇਸ ਤੋਂ ਇਲਾਵਾ ਰੋਹਿਤ ਨੇ ਕਪਤਾਨੀ ਚ ਵੀ ਕਮਾਲ ਕਰ ਦਿਖਾਇਆ ਹੈ। ਰੋਹਿਤ ਸ਼ਰਮਾ ਹੁਣ ਟੀ-20 ਫਾਰਮੈਟ ਚ ਸਭ ਤੋਂ ਸਫਲ ਕਪਤਾਨ ਬਣ ਗਏ ਹਨ। ਆਓ ਤੁਹਾਨੂੰ ਦੱਸਦੇ ਹਾਂ ਕਿ ਰੋਹਿਤ ਨੇ ਕਿਹੜੇ-ਕਿਹੜੇ ਰਿਕਾਰਡ ਬਣਾਏ ਹਨ।
ਰੋਹਿਤ ਸ਼ਰਮਾ ਨੇ ਟੀ-20 ਚ ਬਤੌਰ ਕਪਤਾਨ ਮਹਿੰਦਰ ਸਿੰਘ ਧੋਨੀ ਅਤੇ ਪਾਕਿਸਤਾਨ ਦੇ ਕਪਤਾਨ ਬਾਬਰ ਆਜ਼ਮ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ। ਰੋਹਿਤ ਸ਼ਰਮਾ ਹੁਣ ਭਾਰਤ ਲਈ ਸਭ ਤੋਂ ਵੱਧ ਟੀ-20 ਮੈਚ ਜਿੱਤਣ ਵਾਲੇ ਕਪਤਾਨ ਬਣ ਗਏ ਹਨ। ਸਾਬਕਾ ਭਾਰਤੀ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਵੀ ਕੁੱਲ 72 ਮੈਚਾਂ ਵਿੱਚ ਭਾਰਤ ਦੀ ਕਪਤਾਨੀ ਕੀਤੀ, ਜਿਸ ਵਿੱਚੋਂ ਕੁੱਲ 42 ਮੈਚ ਜਿੱਤੇ, ਜਦਕਿ ਇੱਕ ਮੈਚ ਡਰਾਅ ਰਿਹਾ। ਇਸ ਤੋਂ ਇਲਾਵਾ ਬਾਬਰ ਆਜ਼ਮ ਨੇ ਵੀ ਆਪਣੀ ਟੀਮ ਲਈ 42 ਮੈਚ ਜਿੱਤੇ ਹਨ। ਬਾਬਰ ਨੇ 71 ਮੈਚਾਂ ਵਿੱਚ ਆਪਣੀ ਟੀਮ ਦੀ ਕਪਤਾਨੀ ਕੀਤੀ, ਜਿਸ ਵਿੱਚੋਂ 42 ਮੈਚ ਜਿੱਤੇ। ਹੁਣ ਰੋਹਿਤ ਸ਼ਰਮਾ ਨੇ ਵੀ ਭਾਰਤ ਨੂੰ 42ਵਾਂ ਮੈਚ ਜਿਤਾਇਆ ਹੈ।
Live punjabi tv