AFG vs BAN T20 World Cup 2024- ਅਫ਼ਗ਼ਾਨਿਸਤਾਨ ਨੇ ਰਚਿਆ ਇਤਿਹਾਸ, ਬੰਗਲਾਦੇਸ਼ ਨੂੰ ਹਰਾ ਕੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ, ਆਸਟ੍ਰੇਲੀਆ ਦਾ ਤੋੜਿਆ ਹੰਕਾਰ, ਟੂਰਨਾਮੈਂਟ 'ਚੋਂ ਕੀਤਾ ਬਾਹਰ
Admin / Sports
ਸਪੋਰਟਸ ਡੈਸਕ : ਆਈਸੀਸੀ ਪੁਰਸ਼ ਟੀ-20 ਵਿਸ਼ਵ ਕੱਪ 2024 ਵਿਚ ਸੁਪਰ 8 ਪੜਾਅ ਦੇ ਆਖਰੀ ਮੈਚ ਵਿਚ ਬੰਗਲਾਦੇਸ਼ ਅਤੇ ਅਫਗਾਨਿਸਤਾਨ ਵਿਚਕਾਰ ਇਕ ਰੋਮਾਂਚਕ ਮੁਕਾਬਲਾ ਹੋਇਆ। ਦੋਵਾਂ ਟੀਮਾਂ ਵਿਚਾਲੇ ਇਹ ਫਸਵਾਂ ਮੁਕਾਬਲਾ ਕਿੰਗਸਟਾਊਨ ਦੇ ਅਰਨੋਸ ਵੈੱਲ ਗਰਾਊਂਡ 'ਤੇ ਖੇਡਿਆ ਗਿਆ। ਮੈਚ ਵਿਚ ਅਫਗਾਨਿਸਤਾਨ ਦੀ ਟੀਮ ਨੇ ਬੰਗਲਾਦੇਸ਼ ਨੂੰ 8 ਦੌੜਾਂ (ਡੀਐਲਐਸ ਵਿਧੀ) ਨਾਲ ਹਰਾ ਕੇ ਸੈਮੀਫਾਈਨਲ ਵਿਚ ਥਾਂ ਬਣਾਈ। ਅਫਗਾਨਿਸਤਾਨ ਹੁਣ 27 ਜੂਨ ਨੂੰ ਤ੍ਰਿਨੀਦਾਦ ਵਿਚ ਸੈਮੀਫਾਈਨਲ ਵਿਚ ਦੱਖਣੀ ਅਫਰੀਕਾ ਨਾਲ ਭਿੜੇਗਾ।ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਅਫਗਾਨਿਸਤਾਨ ਨੇ ਪੰਜ ਵਿਕਟਾਂ 'ਤੇ 115 ਦੌੜਾਂ ਬਣਾਈਆਂ। ਅਫਗਾਨ ਟੀਮ ਦੀ ਸ਼ੁਰੂਆਤ ਕਾਫੀ ਧੀਮੀ ਰਹੀ। ਇਬਰਾਹਿਮ ਜ਼ਾਦਰਨ ਅਤੇ ਰਹਿਮਾਨਉੱਲ੍ਹਾ ਗੁਰਬਾਜ਼ ਨੇ 10.4 ਓਵਰਾਂ ਵਿਚ 54 ਦੌੜਾਂ ਦੀ ਸਾਂਝੇਦਾਰੀ ਕੀਤੀ। ਇਸ ਦੌਰਾਨ ਗੁਰਬਾਜ਼ ਅਤੇ ਜ਼ਦਰਾਨ ਪਾਵਰਪਲੇਅ ਦਾ ਫਾਇਦਾ ਨਹੀਂ ਉਠਾ ਸਕੇ। ਲੈੱਗ ਸਪਿੰਨਰ ਰਿਸ਼ਦ ਹੁਸੈਨ ਨੇ ਜ਼ਾਦਰਨ ਨੂੰ ਆਊਟ ਕਰਕੇ ਇਸ ਸਾਂਝੇਦਾਰੀ ਨੂੰ ਖਤਮ ਕੀਤਾ। ਸ਼ੁਰੂਆਤੀ ਸਾਂਝੇਦਾਰੀ ਦੇ ਟੁੱਟਣ ਤੋਂ ਬਾਅਦ ਅਫਗਾਨਿਸਤਾਨ ਨੇ ਨਿਯਮਤ ਅੰਤਰਾਲ 'ਤੇ ਵਿਕਟਾਂ ਗੁਆ ਦਿੱਤੀਆਂ। ਅਜ਼ਮਤੁੱਲਾ ਉਮਰਜ਼ਈ (10), ਗੁਲਬਦੀਨ ਨਾਇਬ (4) ਅਤੇ ਮੁਹੰਮਦ ਨਬੀ (1) ਨੇ ਬੱਲੇਬਾਜ਼ੀ ਨਾਲ ਨਿਰਾਸ਼ਾਜਨਕ ਪ੍ਰਦਰਸ਼ਨ ਕੀਤਾ।ਅਫਗਾਨਿਸਤਾਨ ਲਈ ਰਹਿਮਾਨਉੱਲ੍ਹਾ ਗੁਰਬਾਜ਼ ਨੇ 55 ਗੇਂਦਾਂ ਵਿਚ 43 ਦੌੜਾਂ ਬਣਾਈਆਂ, ਜਿਸ ਵਿਚ ਤਿੰਨ ਚੌਕੇ ਅਤੇ ਇਕ ਛੱਕਾ ਸ਼ਾਮਲ ਸੀ। ਉਥੇ ਹੀ ਇਬਰਾਹਿਮ ਜ਼ਾਦਰਨ ਨੇ 29 ਗੇਂਦਾਂ 'ਚ 1 ਚੌਕੇ ਦੀ ਮਦਦ ਨਾਲ 18 ਦੌੜਾਂ ਦੀ ਪਾਰੀ ਖੇਡੀ। ਕਪਤਾਨ ਰਾਸ਼ਿਦ ਖਾਨ ਨੇ 10 ਗੇਂਦਾਂ ਵਿਚ ਤਿੰਨ ਛੱਕਿਆਂ ਦੀ ਮਦਦ ਨਾਲ ਨਾਬਾਦ 19 ਦੌੜਾਂ ਬਣਾਈਆਂ। ਬੰਗਲਾਦੇਸ਼ ਲਈ ਰਿਸ਼ਦ ਹੁਸੈਨ ਨੇ ਸਭ ਤੋਂ ਵੱਧ ਤਿੰਨ ਵਿਕਟਾਂ ਲਈਆਂ। ਜਦੋਂ ਕਿ ਮੁਸਤਫਿਜ਼ੁਰ ਰਹਿਮਾਨ ਅਤੇ ਤਸਕੀਨ ਅਹਿਮਦ ਨੂੰ ਇਕ-ਇਕ ਸਫਲਤਾ ਮਿਲੀ।
ਅਫਗਾਨਿਸਤਾਨ ਦੀ ਟੀਮ 2010 ਤੋਂ ਖੇਡੀ ਰਹੀ ਹੈ ਟੀ-20 ਵਿਸ਼ਵ ਕੱਪ
ਅਫਗਾਨਿਸਤਾਨ ਦੀ ਟੀਮ 2010 ਤੋਂ ਟੀ-20 ਵਿਸ਼ਵ ਕੱਪ ਖੇਡ ਰਹੀ ਹੈ, ਹੁਣ 2024 ਵਿਚ ਇਸ ਨੇ ਪਹਿਲੀ ਵਾਰ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਜਗ੍ਹਾ ਬਣਾਈ ਹੈ। ਜੋ ਕਿ ਇਸ ਫਾਰਮੈਟ ਵਿੱਚ ਮੌਜੂਦਾ ਸਮੇਂ ਵਿਚ ਉਸਦਾ ਸਰਬੋਤਮ ਪ੍ਰਦਰਸ਼ਨ ਹੈ। ਬੰਗਲਾਦੇਸ਼ ਨੂੰ ਇਹ ਮੈਚ ਜਿੱਤਣ ਲਈ 114 (ਡੀਐੱਲਐੱਸ) ਦਾ ਟੀਚਾ ਸੀ। ਪਰ 'ਪਲੇਅਰ ਆਫ ਦਿ ਮੈਚ' ਨਵੀਨ ਉਲ ਹੱਕ ਨੇ ਲਗਾਤਾਰ 2 ਵਿਕਟਾਂ ਲੈ ਕੇ ਮੈਚ ਦਾ ਰੁਖ ਅਫਗਾਨ ਟੀਮ ਦੇ ਹੱਕ ਵਿਚ ਕਰ ਦਿੱਤਾ। ਨਵੀਨ ਉਲ ਹੱਕ ਅਤੇ ਰਾਸ਼ਿਦ ਖਾਨ ਨੇ 4-4 ਵਿਕਟਾਂ ਲੈ ਕੇ ਅਫਗਾਨਿਸਤਾਨ ਦੀ ਜਿੱਤ ਵਿਚ ਅਹਿਮ ਭੂਮਿਕਾ ਨਿਭਾਈ। ਉਥੇ ਹੀ ਬੰਗਲਾਦੇਸ਼ ਲਈ ਸਲਾਮੀ ਬੱਲੇਬਾਜ਼ ਲਿਟਨ ਦਾਸ (ਅਜੇਤੂ 54) ਅੰਤ ਤੱਕ ਅਜੇਤੂ ਰਹੇ।
ਨਵੀਨ ਉਲ ਹੱਕ ਨੇ ਕੀਤਾ ਕਮਾਲ
ਬੰਗਲਾਦੇਸ਼ ਨੂੰ ਆਖਰੀ 2 ਓਵਰਾਂ 'ਚ ਜਿੱਤ ਲਈ 12 ਦੌੜਾਂ ਦੀ ਲੋੜ ਸੀ, 8 ਵਿਕਟਾਂ ਡਿੱਗ ਚੁੱਕੀਆਂ ਸਨ। ਬੰਗਲਾਦੇਸ਼ ਦਾ ਸਕੋਰ 102/8 ਸੀ। ਨਵੀਨ ਉਲ ਹੱਕ 18ਵਾਂ ਓਵਰ ਸੁੱਟਣ ਆਇਆ ਸੀ। ਇਸ ਓਵਰ ਵਿੱਚ ਤਸਕੀਨ ਅਹਿਮਦ ਨਵੀਨ ਨੂੰ ਕਲੀਨ ਬੋਲਡ ਕਰ ਦਿੱਤਾ ਗਿਆ। ਇਸ ਤੋਂ ਬਾਅਦ ਅਗਲੀ ਹੀ ਗੇਂਦ 'ਤੇ ਮੁਸਤਫਿਜ਼ੁਰ ਰਹਿਮਾਨ ਨੂੰ ਆਊਟ ਕਰਕੇ ਬੰਗਲਾਦੇਸ਼ ਦੀਆਂ ਉਮੀਦਾਂ ਖਤਮ ਕਰ ਦਿੱਤੀਆਂ।
ਬੰਗਲਾਦੇਸ਼ ਤੇ ਆਸਟ੍ਰੇਲੀਆ ਦੀਆਂ ਉਮੀਦਾਂ ਕੀਤੀਆਂ ਖਤਮ
ਸੈਮੀਫਾਈਨਲ ਵਿਚ ਪਹੁੰਚਣ ਲਈ ਬੰਗਲਾਦੇਸ਼ ਨੂੰ 12.1 ਓਵਰਾਂ ਵਿਚ 116 ਦੌੜਾਂ ਦਾ ਟੀਚਾ ਹਾਸਲ ਕਰਨਾ ਸੀ। ਅਜਿਹੇ 'ਚ ਉਨ੍ਹਾਂ ਦੀਆਂ ਉਮੀਦਾਂ ਖਤਮ ਹੋ ਗਈਆਂ ਹਨ। ਇਸ ਦੇ ਨਾਲ ਹੀ ਅਫਗਾਨਿਸਤਾਨ ਲਈ ਇਹ ਮੈਚ ਜਿੱਤਣ ਲਈ ਕਾਫੀ ਸੀ। ਇਸ ਦੇ ਨਾਲ ਹੀ ਇਸ ਮੈਚ ਵਿੱਚ ਅਫਗਾਨਿਸਤਾਨ ਦੀ ਜਿੱਤ ਕਾਰਨ ਆਸਟਰੇਲੀਆ ਦੀ ਟੀਮ ਵੀ ਵਿਸ਼ਵ ਕੱਪ ਤੋਂ ਬਾਹਰ ਹੋ ਗਈ ਹੈ।
ਬੰਗਲਾਦੇਸ਼ ਦੀ ਸ਼ੁਰੂਆਤ ਬਹੁਤ ਖਰਾਬ ਰਹੀ। ਟੀਚੇ ਦਾ ਪਿੱਛਾ ਕਰਦੇ ਹੋਏ ਬੰਗਲਾਦੇਸ਼ ਦੀ ਸ਼ੁਰੂਆਤ ਬੇਹੱਦ ਖਰਾਬ ਰਹੀ। ਉਸ ਨੇ ਫਜ਼ਲਹਕ ਫਾਰੂਕੀ ਦੀ ਗੇਂਦ 'ਤੇ ਦੂਜੇ ਓਵਰ ਵਿਚ ਹੀ ਤਨਜੀਦ ਹਸਨ ਦਾ ਵਿਕਟ ਗੁਆ ਦਿੱਤਾ, ਜੋ ਖਾਤਾ ਵੀ ਨਹੀਂ ਖੋਲ੍ਹ ਸਕਿਆ। ਫਿਰ ਨਵੀਨ ਉਲ ਹੱਕ ਨੇ ਨਜ਼ਮੁਲ ਹੁਸੈਨ ਸ਼ਾਂਤੋ (5) ਅਤੇ ਤਜਰਬੇਕਾਰ ਖਿਡਾਰੀ ਸ਼ਾਕਿਬ ਅਲ ਹਸਨ (0) ਨੂੰ ਲਗਾਤਾਰ ਗੇਂਦਾਂ 'ਤੇ ਆਊਟ ਕੀਤਾ।
ਇਸ ਤੋਂ ਬਾਅਦ ਰਾਸ਼ਿਦ ਖਾਨ ਨੇ ਮੈਚ ਦੇ ਪਹਿਲੇ ਹੀ ਓਵਰ 'ਚ ਸੌਮਿਆ ਸਰਕਾਰ (10) ਨੂੰ ਆਊਟ ਕੀਤਾ, ਜੋ ਕਿ ਆਊਟ ਹੋਣ ਵਾਲੇ ਬੰਗਲਾਦੇਸ਼ ਦੇ ਚੌਥੇ ਬੱਲੇਬਾਜ਼ ਸਨ, ਜਿਨ੍ਹਾਂ ਨੂੰ ਰਾਸ਼ਿਦ ਖਾਨ ਨੇ ਕਲੀਨ ਬੋਲਡ ਕਰ ਦਿੱਤਾ। ਇਸ ਤੋਂ ਬਾਅਦ ਆਪਣੇ ਅਗਲੇ ਓਵਰ ਵਿੱਚ ਰਾਸ਼ਿਦ ਖਾਨ ਨੇ ਤੌਹੀਦ ਹਿਰਦੌਏ (14) ਨੂੰ ਇਬਰਾਹਿਮ ਜ਼ਦਰਾਨ ਹੱਥੋਂ ਕੈਚ ਆਊਟ ਕਰਵਾ ਦਿੱਤਾ। ਇਸ ਤੋਂ ਬਾਅਦ ਰਾਸ਼ਿਦ ਖਾਨ ਦਾ ਜਾਦੂ ਇਕ ਵਾਰ ਫਿਰ ਚੱਲਿਆ, ਜਦੋਂ ਉਸ ਨੇ ਮਹਿਮੂਦੁੱਲਾ (6) ਅਤੇ ਰਾਸ਼ਿਦ ਖਾਨ (0) ਨੂੰ 80 ਦੇ ਸਕੋਰ 'ਤੇ ਲਗਾਤਾਰ ਆਊਟ ਕਰਕੇ ਮੈਚ 'ਚ ਆਪਣੀਆਂ ਚਾਰ ਵਿਕਟਾਂ ਪੂਰੀਆਂ ਕੀਤੀਆਂ। ਇਸ ਤੋਂ ਬਾਅਦ ਗੁਲਬਦੀਨ ਨਾਇਬ ਆਇਆ ਤਾਂ ਉਸ ਨੇ ਤਨਜ਼ੀਮ ਹਸਨ (3) ਨੂੰ ਮੁਹੰਮਦ ਨਬੀ ਹੱਥੋਂ ਕੈਚ ਆਊਟ ਕਰਵਾ ਕੇ ਬੰਗਲਾਦੇਸ਼ੀ ਟੀਮ ਨੂੰ ਅੱਠਵਾਂ ਝਟਕਾ ਦਿੱਤਾ। ਆਖਰੀ ਦੋ ਵਿਕਟਾਂ ਨਵੀਨ ਉਲ ਹੱਕ ਨੇ ਲਈਆਂ।
AFG Vs BAN T20 World Cup 2024 Afghanistan Created History Defeated Bangladesh For The First Time In The Semi finals Of The T20 World Cup Broke The Pride Of Australia Eliminated