ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

Cricket News - ਫਿਰੋਜ਼ਪੁਰ ਦੇ ਹਰਫਨਮੌਲਾ Sachin ਦੀ ਮਿਹਨਤ ਲਿਆਈ ਰੰਗ, Vijay ਮਰਚੈਂਟ ਟਰਾਫ਼ੀ 'ਚ ਹੋਈ ਚੋਣ

Cricket News - ਫਿਰੋਜ਼ਪੁਰ ਦੇ ਹਰਫਨਮੌਲਾ Sachin ਦੀ ਮਿਹਨਤ ਲਿਆਈ ਰੰ


Admin / Sports

ਲਾਈਵ ਪੰਜਾਬੀ ਟੀਵੀ ਬਿਊਰੋ : ਸਰਹੱਦੀ ਜ਼ਿਲ੍ਹੇ ਫ਼ਿਰੋਜ਼ਪੁਰ ਦੇ ਇਕ ਬੱਚੇ ਸਚਿਨ ਚੌਧਰੀ ਨੂੰ ਪੰਜਾਬ ਕ੍ਰਿਕਟ ਐਸੋਸੀਏਸ਼ਨ ਵੱਲੋਂ ਅੰਡਰ-16 ਟੀਮ ਲਈ ਬੀਸੀਸੀਆਈ ਵੱਲੋਂ ਕਰਵਾਈ ਜਾਣ ਵਾਲੀ ਵਿਜੇ ਮਰਚੈਂਟ ਟਰਾਫ਼ੀ 2024-2025 ਵਿਚ ਚੁਣਿਆ ਗਿਆ ਹੈ। ਟੂਰਨਾਮੈਂਟ ਵਿਚ ਚੋਣ ਹੋਣ 'ਤੇ ਪਰਿਵਾਰ ਵਿਚ ਜਸ਼ਨ ਵਰਗਾ ਮਾਹੌਲ ਹੈ। 


ਇਕ ਸਾਧਾਰਨ ਪਰਿਵਾਰ ਦਾ ਬੱਚਾ ਸਚਿਨ ਚੌਧਰੀ ਜੋ ਸਾਢੇ 15 ਸਾਲ ਦੀ ਉਮਰ ਵਿਚ ਹੀ ਪੰਜਾਬ ਟੀਮ ਵਿਚ ਚੁਣਿਆ ਗਿਆ ਹੈ ਪਰਿਵਾਰਕ ਮੈਂਬਰਾਂ ਵੱਲੋਂ ਮਿਠਾਈ ਵੰਡੀ ਗਈ ਅਤੇ ਰਿਸ਼ਤੇਦਾਰਾਂ ਵੱਲੋਂ ਵਧਾਈ ਦਿੱਤੀ ਗਈ।


ਸਚਿਨ ਦਾ ਪਿਤਾ ਫਾਸਟ ਫੂਡ ਦੀ ਚਲਾਉਂਦਾ ਹੈ ਦੁਕਾਨ


ਸਚਿਨ ਚੌਧਰੀ ਨੇ ਗੇਂਦਬਾਜ਼ੀ ਤੇ ਬੱਲੇਬਾਜ਼ੀ ਦੋਵਾਂ 'ਚ ਰਿਕਾਰਡ ਬਣਾਏ ਹਨ। ਸਚਿਨ ਚੌਧਰੀ ਦੇ ਪਿਤਾ ਫਾਸਟ ਫੂਡ ਦਾ ਕੰਮ ਕਰਦੇ ਹਨ। ਇਸ ਦੌਰਾਨ ਗੱਲਬਾਤ ਕਰਦਿਆਂ ਸਚਿਨ ਨੇ ਕਿਹਾ ਕਿ ਉਸ ਦਾ ਸੁਪਨਾ ਭਾਰਤ ਟੀਮ ਵਿਚ ਖੇਡਣ ਦਾ ਹੈ। ਸਚਿਨ ਦੇ ਪਿਤਾ ਜੋ ਕਿ ਬਰਗਰ ਦੀ ਦੁਕਾਨ ਚਲਾ ਕੇ ਆਪਣਾ ਪਰਿਵਾਰ ਚਲਾ ਰਹੇ ਹਨ। ਉਨ੍ਹਾਂ ਨੇ ਸਚਿਨ ਦੇ ਕੋਚ ਦਾ ਧੰਨਵਾਦ ਕਰਦਿਆਂ ਕਿਹਾ ਕਿ ਫਿਰੋਜ਼ਪੁਰ ਇੱਕ ਸਰਹੱਦੀ ਜ਼ਿਲ੍ਹੇ ਵਿਚੋਂ ਪਿਛਲੇ 75 ਸਾਲ ਵਿਚ ਪਹਿਲੀ ਵਾਰ ਸਾਡਾ ਬੱਚੇ ਦੀ ਚੋਣ ਹੋਈ ਹੈ। ਸਚਿਨ  6 ਸਾਲ ਦੀ ਉਮਰ ਤੋਂ ਹੀ ਕ੍ਰਿਕਟ ਖੇਡ ਰਿਹਾ ਹੈ। ਇਸ ਦੀ ਪ੍ਰਤਿਭਾ ਨੂੰ ਦੇਖ ਕੇ ਮੈਂ ਇਸ ਨੂੰ ਕੋਚ ਨਿਤਿਨ ਮਹਿਤਾ ਦੀ ਅਕੈਡਮੀ ਵਿਚ ਖਿਡਾਉਣਾ ਸ਼ੁਰੂ ਕੀਤਾ। ਅੱਜ ਕੋਚ ਸਾਹਿਬ ਦੀ ਮਿਹਨਤ ਤੇ ਸਚਿਨ ਦੀ ਗੇਮ ਨੇ ਇਸ ਨੂੰ ਇੱਥੇ ਤੱਕ ਪਹੁੰਚਾਇਆ ਹੈ। ਸਚਿਨ ਨੇ ਕਿਹਾ ਕਿ ਉਸਨੇ ਕਈ ਟੂਰਨਾਮੈਂਟ ਖੇਡੇ ਹਨ ਤੇ ਉਸ ਨੇ ਕਈ ਇਨਾਮ ਜਿੱਤੇ ਹਨ। ਉਸ ਨੇ ਦੱਸਿਆ ਕਿ ਸਖਤ ਮਿਹਨਤ ਕੀਤੀ ਹੈ ਤੇ ਅੱਜ ਚੋਣ ਹੋਈ ਹੈ ਮੈਂ ਅੱਗੇ ਵੀ ਸਖਤ ਮਿਹਨਤ ਕਰਾਂਗਾ ਤਾਂਕਿ ਆਉਣ ਵਾਲੇ ਸਮੇਂ ਵਿਚ ਇੰਡੀਆ ਟੀਮ ਵਿਚ ਚੋਣ ਹੋ ਕੇ ਖੇਡ ਸਕਾਂ। 


Sachin s Hard Work Brought Color To Ferozepur Selection In Vijay Merchant Trophy


Popular Posts
Just Now