ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

IND vs NZ Final- ਭਾਰਤ ਨੇ Champions Trophy ਜਿੱਤ ਕੇ ਰਚਿਆ ਇਤਿਹਾਸ, 25 ਸਾਲ ਬਾਅਦ ਨਿਊਜ਼ੀਲੈਂਡ ਨਾਲ ਹਿਸਾਬ ਕੀਤਾ ਬਰਾਬਰ

IND vs NZ Final- ਭਾਰਤ ਨੇ Champions Trophy ਜਿੱਤ ਕੇ ਰਚਿਆ ਇਤਿਹਾ


Admin / Sports

ਲਾਈਵ ਪੰਜਾਬੀ ਟੀਵੀ ਬਿਊਰੋ : ਭਾਰਤ ਨੇ ਚੈਂਪੀਅਨਜ਼ ਟਰਾਫੀ 2025 ਦਾ ਖਿਤਾਬ ਜਿੱਤ ਲਿਆ ਹੈ। ਟੀਮ ਇੰਡੀਆ ਨੇ ਐਤਵਾਰ (9 ਮਾਰਚ) ਨੂੰ ਦੁਬਈ 'ਚ ਖੇਡੇ ਗਏ ਫਾਈਨਲ ਮੈਚ 'ਚ ਨਿਊਜ਼ੀਲੈਂਡ ਨੂੰ ਹਰਾਇਆ। ਰੋਹਿਤ ਸ਼ਰਮਾ ਦੀ ਕਪਤਾਨੀ ਵਾਲੀ ਟੀਮ ਇੰਡੀਆ ਨੂੰ ਜਿੱਤ ਲਈ 252 ਦੌੜਾਂ ਦਾ ਟੀਚਾ ਮਿਲਿਆ ਸੀ। ਇਸ ਦੇ ਜਵਾਬ ਵਿੱਚ ਉਸ ਨੇ 49 ਓਵਰਾਂ ਵਿਚ ਜਿੱਤ ਦਰਜ ਕੀਤੀ। ਭਾਰਤ ਦੀ ਇਹ ਜਿੱਤ ਇਤਿਹਾਸਕ ਸੀ। ਟੀਮ ਇੰਡੀਆ ਨੇ ਫਾਈਨਲ ਮੈਚ 'ਚ ਕਈ ਵਿਸ਼ਵ ਰਿਕਾਰਡ ਤੋੜ ਦਿੱਤੇ।


ਟੀਮ ਇੰਡੀਆ ਨੇ ਦੁਬਈ ਇੰਟਰਨੈਸ਼ਨਲ ਕ੍ਰਿਕਟ ਸਟੇਡੀਅਮ 'ਚ ਜਿੱਤ ਦਾ ਅਨੋਖਾ ਰਿਕਾਰਡ ਬਣਾਇਆ ਹੈ। ਭਾਰਤੀ ਟੀਮ ਕਿਸੇ ਇੱਕ ਮੈਦਾਨ 'ਤੇ ਬਿਨਾਂ ਹਾਰ ਦੇ ਲਗਾਤਾਰ ਸਭ ਤੋਂ ਵੱਧ ਮੈਚ ਜਿੱਤਣ ਦੇ ਮਾਮਲੇ ਵਿੱਚ ਸਿਖਰ 'ਤੇ ਪਹੁੰਚ ਗਈ ਹੈ। ਉਸ ਨੇ ਇੱਥੇ ਕੁੱਲ 10 ਲਗਾਤਾਰ ਮੈਚ ਜਿੱਤੇ ਹਨ। ਜੇਕਰ ਪਿਛਲੇ 11 ਮੈਚਾਂ ਦੀ ਗੱਲ ਕਰੀਏ ਤਾਂ ਇੱਕ ਮੈਚ ਟਾਈ ਰਿਹਾ ਹੈ। ਹਾਲਾਂਕਿ ਨਿਊਜ਼ੀਲੈਂਡ ਵੀ ਸਾਂਝੇ ਤੌਰ 'ਤੇ ਪਹਿਲੇ ਨੰਬਰ 'ਤੇ ਹੈ। ਉਸ ਨੇ ਡੁਨੇਡਿਨ 'ਚ 10 ਮੈਚ ਜਿੱਤੇ ਹਨ। ਭਾਰਤ ਨੇ ਇੰਦੌਰ ਵਿਚ ਲਗਾਤਾਰ 7 ਮੈਚ ਜਿੱਤੇ ਹਨ।


ਭਾਰਤ ਨੇ ਕੀਤੀ ਆਸਟ੍ਰੇਲੀਆ ਨਾਲ ਬਰਾਬਰੀ, ਫਿਰ ਵੀ ਇਕ ਕਦਮ ਅੱਗੇ 


ਟੀਮ ਇੰਡੀਆ ਨੇ ਸਭ ਤੋਂ ਜ਼ਿਆਦਾ ਵਾਰ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤਣ 'ਚ ਆਸਟ੍ਰੇਲੀਆ ਦੀ ਬਰਾਬਰੀ ਕੀਤੀ ਹੈ। ਭਾਰਤ ਅਤੇ ਆਸਟ੍ਰੇਲੀਆ ਦੋ-ਦੋ ਵਾਰ ਇਹ ਖਿਤਾਬ ਜਿੱਤ ਚੁੱਕੇ ਹਨ। ਭਾਰਤ ਨੇ 2013 ਅਤੇ 2025 ਵਿੱਚ ਚੈਂਪੀਅਨਜ਼ ਟਰਾਫੀ ਦਾ ਖਿਤਾਬ ਜਿੱਤਿਆ। ਜਦੋਂ ਕਿ ਆਸਟਰੇਲੀਆ ਨੇ 2006 ਅਤੇ 2009 ਵਿੱਚ ਖਿਤਾਬ ਜਿੱਤਿਆ ਸੀ। ਹਾਲਾਂਕਿ ਭਾਰਤ 2002 ਵਿੱਚ ਸੰਯੁਕਤ ਜੇਤੂ ਬਣਿਆ ਸੀ। ਇਸ ਲਈ ਉਹ ਆਸਟ੍ਰੇਲੀਆ ਤੋਂ ਇਕ ਕਦਮ ਅੱਗੇ ਹੈ।


ਭਾਰਤ-ਨਿਊਜ਼ੀਲੈਂਡ ਫਾਈਨਲ 'ਚ ਸਪਿੰਨਰਾਂ ਨੇ ਤੋੜਿਆ ਵਿਸ਼ਵ ਰਿਕਾਰਡ


ਦੁਬਈ 'ਚ ਸਪਿੰਨਰਾਂ ਦਾ ਜਾਦੂ ਦੇਖਣ ਨੂੰ ਮਿਲਿਆ। ਇਸ ਮੈਚ ਵਿੱਚ ਸਪਿੰਨਰਾਂ ਨੇ ਇੱਕ ਵੱਡਾ ਵਿਸ਼ਵ ਰਿਕਾਰਡ ਤੋੜ ਦਿੱਤਾ। ਸਪਿੰਨਰਾਂ ਨੇ ਆਈਸੀਸੀ ਟੂਰਨਾਮੈਂਟ ਦੇ ਇੱਕ ਵਨਡੇ ਮੈਚ ਵਿੱਚ ਸਭ ਤੋਂ ਵੱਧ ਓਵਰਾਂ ਦੀ ਗੇਂਦਬਾਜ਼ੀ ਦਾ ਰਿਕਾਰਡ ਬਣਾਇਆ ਹੈ। ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਗਏ ਮੈਚ 'ਚ ਸਪਿੰਨਰਾਂ ਨੇ ਕੁੱਲ 73 ਓਵਰ ਸੁੱਟੇ। ਇਸ ਤੋਂ ਪਹਿਲਾਂ ਚੈਂਪੀਅਨਜ਼ ਟਰਾਫੀ 2025 ਦੇ ਸੈਮੀਫਾਈਨਲ 'ਚ ਸਪਿੰਨਰਾਂ ਨੇ 65.1 ਓਵਰ ਸੁੱਟੇ ਸਨ। ਇਹ ਮੈਚ ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਖੇਡਿਆ ਗਿਆ ਸੀ।



ਫਾਈਨਲ 'ਚ ਰੋਹਿਤ ਦਾ ਜਲਵਾ, ਬਣਿਆ ਪਲੇਅਰ ਆਫ ਦਿ ਮੈਚ


ਫਾਈਨਲ ਮੈਚ 'ਚ ਰੋਹਿਤ ਸ਼ਰਮਾ ਨੇ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਅਰਧ ਸੈਂਕੜਾ ਜੜਿਆ ਅਤੇ 'ਪਲੇਅਰ ਆਫ ਦਿ ਮੈਚ' ਚੁਣਿਆ ਗਿਆ। ਉਨ੍ਹਾਂ ਦੀ ਕਪਤਾਨੀ 'ਚ ਟੀਮ ਇੰਡੀਆ ਪੂਰੇ ਟੂਰਨਾਮੈਂਟ 'ਚ ਅਜੇਤੂ ਰਹੀ ਅਤੇ ਕਿਸੇ ਵੀ ਟੀਮ ਖਿਲਾਫ ਹਾਰ ਦਾ ਸਾਹਮਣਾ ਨਹੀਂ ਕਰਨਾ ਪਿਆ। ਭਾਰਤ ਨੇ ਗਰੁੱਪ ਪੜਾਅ, ਸੈਮੀਫਾਈਨਲ ਅਤੇ ਫਿਰ ਫਾਈਨਲ ਵਿਚ ਜ਼ਬਰਦਸਤ ਪ੍ਰਦਰਸ਼ਨ ਕੀਤਾ ਅਤੇ ਜੇਤੂ ਬਣਿਆ।


ਟੂਰਨਾਮੈਂਟ ਦਾ ਸਰਬੋਤਮ ਖਿਡਾਰੀ ਬਣਿਆ ਰਚਿਨ ਰਵਿੰਦਰਾ 


ਨਿਊਜ਼ੀਲੈਂਡ ਦੇ ਨੌਜਵਾਨ ਆਲਰਾਊਂਡਰ ਰਚਿਨ ਰਵਿੰਦਰਾ ਨੂੰ ਟੂਰਨਾਮੈਂਟ 'ਚ ਸ਼ਾਨਦਾਰ ਪ੍ਰਦਰਸ਼ਨ ਲਈ 'ਪਲੇਅਰ ਆਫ ਦਿ ਟੂਰਨਾਮੈਂਟ' ਚੁਣਿਆ ਗਿਆ। ਉਸ ਨੇ ਬੱਲੇ ਅਤੇ ਗੇਂਦ ਦੋਵਾਂ ਨਾਲ ਆਪਣੀ ਟੀਮ ਲਈ ਸ਼ਾਨਦਾਰ ਯੋਗਦਾਨ ਪਾਇਆ ਪਰ ਫਾਈਨਲ ਵਿਚ ਉਸ ਦੀ ਟੀਮ ਭਾਰਤ ਤੋਂ ਹਾਰ ਗਈ।


ਮੇਜ਼ਬਾਨ ਪਾਕਿਸਤਾਨ ਲਈ ਟੂਰਨਾਮੈਂਟ ਰਿਹਾ ਬੇਹੱਦ ਨਿਰਾਸ਼ਾਜਨਕ 


ਮੇਜ਼ਬਾਨ ਪਾਕਿਸਤਾਨ ਲਈ ਇਹ ਟੂਰਨਾਮੈਂਟ ਬਹੁਤ ਨਿਰਾਸ਼ਾਜਨਕ ਰਿਹਾ। ਬਾਬਰ ਆਜ਼ਮ ਦੀ ਕਪਤਾਨੀ 'ਚ ਪਾਕਿਸਤਾਨ ਗਰੁੱਪ ਪੜਾਅ ਤੋਂ ਬਾਹਰ ਹੋ ਗਿਆ  ਅਤੇ ਆਪਣੇ ਗਰੁੱਪ 'ਚ ਆਖਰੀ ਸਥਾਨ 'ਤੇ ਰਿਹਾ ਸੀ। ਉਸ ਦੇ ਖਰਾਬ ਪ੍ਰਦਰਸ਼ਨ ਕਾਰਨ ਪ੍ਰਸ਼ੰਸਕਾਂ ਨੇ ਆਪਣੀ ਨਾਰਾਜ਼ਗੀ ਜਤਾਈ। ਟੀਮ ਇੰਡੀਆ ਨੇ ਬੱਲੇਬਾਜ਼ੀ, ਗੇਂਦਬਾਜ਼ੀ ਅਤੇ ਫੀਲਡਿੰਗ ਹਰ ਵਿਭਾਗ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ। ਸਾਰੇ ਖਿਡਾਰੀਆਂ ਨੇ ਆਪਣੀ ਭੂਮਿਕਾ ਬਾਖੂਬੀ ਨਿਭਾਈ, ਜਿਸ ਦੀ ਬਦੌਲਤ ਟੀਮ ਪੂਰੇ ਟੂਰਨਾਮੈਂਟ 'ਚ ਅਜੇਤੂ ਰਹੀ ਅਤੇ ਚੈਂਪੀਅਨਜ਼ ਟਰਾਫੀ 'ਤੇ ਕਬਜ਼ਾ ਕੀਤਾ। ਇਸ ਜਿੱਤ ਨਾਲ ਭਾਰਤੀ ਕ੍ਰਿਕਟ ਟੀਮ ਨੇ ਇਕ ਵਾਰ ਫਿਰ ਦੁਨੀਆ ਨੂੰ ਦਿਖਾ ਦਿੱਤਾ ਕਿ ਉਹ ਅਜੇ ਵੀ ਆਈਸੀਸੀ ਟੂਰਨਾਮੈਂਟ ਦੀ ਸਭ ਤੋਂ ਮਜ਼ਬੂਤ ਟੀਮਾਂ ਵਿਚੋਂ ਇਕ ਹੈ।


ਚੈਂਪੀਅਨਜ਼ ਟਰਾਫੀ 'ਚ ਕੋਹਲੀ ਦਾ ਪ੍ਰਦਰਸ਼ਨ

ਵਿਰਾਟ ਕੋਹਲੀ ਦੇ ਆਊਟ ਹੋਣ ਤੋਂ ਬਾਅਦ ਅਨੁਸ਼ਕਾ ਸ਼ਰਮਾ ਦਾ ਚਿਹਰਾ ਪੂਰੀ ਤਰ੍ਹਾਂ ਉਤਰ ਗਿਆ ਸੀ। ਕੋਹਲੀ ਨੇ ਚੈਂਪੀਅਨਜ਼ ਟਰਾਫੀ ਦੇ ਸੈਮੀਫਾਈਨਲ ਮੈਚ 'ਚ ਆਸਟ੍ਰੇਲੀਆ ਖਿਲਾਫ 84 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ। ਇਸ ਤੋਂ ਪਹਿਲਾਂ ਉਸ ਨੇ ਪਾਕਿਸਤਾਨ ਖਿਲਾਫ 100 ਦੌੜਾਂ ਦੀ ਪਾਰੀ ਖੇਡੀ ਸੀ। ਫਾਈਨਲ ਮੈਚ ਵਿੱਚ ਵੀ ਕੋਹਲੀ ਦੇ ਬੱਲੇ ਤੋਂ ਇਸੇ ਤਰ੍ਹਾਂ ਦੇ ਪ੍ਰਦਰਸ਼ਨ ਦੀ ਉਮੀਦ ਸੀ ਪਰ ਉਸ ਦੇ ਬੱਲੇ ਨੇ ਭਾਰਤੀ ਦਰਸ਼ਕਾਂ ਨੂੰ ਨਿਰਾਸ਼ ਕੀਤਾ ਉਹ ਸਿਰਫ 2 ਗੇਂਦਾ ਵਿਚ 1 ਦੌੜ ਬਣਾ ਕੇ ਆਊਟ ਹੋ ਗਏ।


ਵਨਡੇ ਫਾਰਮੈਟ 'ਚ ਖੇਡਦੇ ਰਹਿਣਗੇ ਰੋਹਿਤ ਸ਼ਰਮਾ

ਇਸ ਜਿੱਤ ਤੋਂ ਬਾਅਦ ਭਾਰਤੀ ਕਪਤਾਨ ਰੋਹਿਤ ਸ਼ਰਮਾ ਨੇ ਆਪਣੇ ਸੰਨਿਆਸ ਦੇ ਸਵਾਲ 'ਤੇ ਵੱਡਾ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਜਿਵੇਂ ਚੱਲ ਰਿਹਾ ਹੈ, ਉਂਝ ਹੀ ਚੱਲਦਾ ਰਹੇਗਾ। ਕਪਤਾਨ ਰੋਹਿਤ ਨੇ ਵੀ ਸਪੱਸ਼ਟ ਕਰ ਦਿੱਤਾ ਹੈ ਕਿ ਉਹ ਵਨਡੇ ਫਾਰਮੈਟ ਨਹੀਂ ਛੱਡਣ ਜਾ ਰਹੇ ਹਨ। ਮੈਚ ਤੋਂ ਬਾਅਦ ਸੰਨਿਆਸ ਦੇ ਸਵਾਲ 'ਤੇ 37 ਸਾਲਾ ਰੋਹਿਤ ਨੇ ਕਿਹਾ ਕਿ ਭਵਿੱਖ ਦੀ ਕੋਈ ਯੋਜਨਾ ਨਹੀਂ ਹੈ। ਇਹ ਇਸੇ ਤਰ੍ਹਾਂ ਜਾਰੀ ਰਹੇਗਾ। ਮੈਂ ਇਸ ਫਾਰਮੈਟ (ਵਨਡੇ) ਤੋਂ ਸੰਨਿਆਸ ਨਹੀਂ ਲੈਣ ਜਾ ਰਿਹਾ ਹਾਂ। ਕੋਈ ਅਫਵਾਹ ਨਾ ਫੈਲਾਓ। ਫਾਈਨਲ ਮੈਚ ਵਿਚ ਹਿਟਮੈਨ ਰੋਹਿਤ ਨੇ 41 ਗੇਂਦਾਂ ਵਿਚ ਅਰਧ ਸੈਂਕੜੇ ਦੀ ਪਾਰੀ ਖੇਡੀ। ਮੈਚ 'ਚ ਕਪਤਾਨ ਰੋਹਿਤ 83 ਗੇਂਦਾਂ 'ਤੇ 76 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਪਾਰੀ 'ਚ ਉਨ੍ਹਾਂ ਨੇ ਕੁੱਲ 3 ਛੱਕੇ ਅਤੇ 7 ਚੌਕੇ ਲਗਾਏ। ਰੋਹਿਤ ਦਾ ਸ਼ਿਕਾਰ ਰਚਿਨ ਰਵਿੰਦਰਾ ਨੇ ਕੀਤਾ ਸੀ। ਉਸ ਨੇ ਹਿਟਮੈਨ ਨੂੰ ਵਿਕਟਕੀਪਰ ਟਾਮ ਲੈਥਮ ਹੱਥੋਂ ਸਟੰਪ ਆਊਟ ਕਰਵਾਇਆ।


ਭਾਰਤ ਨੇ 25 ਸਾਲ ਬਾਅਦ ਨਿਊਜ਼ੀਲੈਂਡ ਤੋਂ ਲਿਆ ਬਦਲਾ


ਭਾਰਤ ਨੇ ਆਖਰੀ ਵਾਰ 25 ਸਾਲ ਪਹਿਲਾਂ ਚੈਂਪੀਅਨਸ ਟਰਾਫੀ 2000 ਦੇ ਫਾਈਨਲ 'ਚ ਨਿਊਜ਼ੀਲੈਂਡ ਖਿਲਾਫ ਖੇਡਿਆ ਸੀ। ਇਹ ਮੈਚ ਕੀਨੀਆ ਦੇ ਨੈਰੋਬੀ ਵਿੱਚ ਖੇਡਿਆ ਗਿਆ, ਜਿਸ ਵਿੱਚ ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 264 ਦੌੜਾਂ ਬਣਾਈਆਂ। ਉਸ ਮੈਚ ਵਿੱਚ ਕਪਤਾਨ ਸੌਰਵ ਗਾਂਗੁਲੀ ਨੇ 117 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ ਸੀ ਪਰ ਕ੍ਰਿਸ ਕ੍ਰੇਨ ਦੀ 102 ਦੌੜਾਂ ਦੀ ਅਜੇਤੂ ਪਾਰੀ ਦੀ ਬਦੌਲਤ ਨਿਊਜ਼ੀਲੈਂਡ ਨੇ ਭਾਰਤ ਵੱਲੋਂ ਦਿੱਤੇ 264 ਦੌੜਾਂ ਦੇ ਟੀਚੇ ਨੂੰ 49.4 ਓਵਰਾਂ ਵਿੱਚ 6 ਵਿਕਟਾਂ ਗੁਆ ਕੇ ਹਾਸਲ ਕਰ ਲਿਆ ਅਤੇ ਭਾਰਤ ਖਿਤਾਬ ਜਿੱਤਣ ਤੋਂ ਖੁੰਝ ਗਿਆ।






IND Vs NZ Final India Created History By Winning The Champions Trophy Equalized With New Zealand After 25 Years

IND vs NZ Final- ਭਾਰਤ ਨੇ Champions Trophy ਜਿੱਤ ਕੇ ਰਚਿਆ ਇਤਿਹਾ


Popular Posts
Just Now