Chahal and Dhanashree Divorce - ਯੁਜਵੇਂਦਰ ਚਾਹਲ ਤੇ ਧਨਸ਼੍ਰੀ ਵਰਮਾ ਦੇ ਤਲਾਕ 'ਤੇ ਕੋਰਟ ਦੀ ਲੱਗੀ ਮੋਹਰ
Admin / Sports
ਲਾਈਵ ਪੰਜਾਬੀ ਟੀਵੀ ਬਿਊਰੋ : ਕ੍ਰਿਕਟਰ ਯੁਜਵੇਂਦਰ ਚਾਹਲ ਅਤੇ ਉਨ੍ਹਾਂ ਦੀ ਪਤਨੀ ਧਨਸ਼੍ਰੀ ਵਰਮਾ ਦੀ ਤਲਾਕ ਪਟੀਸ਼ਨ 'ਤੇ ਅੰਤਿਮ ਫੈਸਲਾ ਹੋ ਗਿਆ ਹੈ। ਦੋਵੇਂ ਕਾਨੂੰਨੀ ਤੌਰ 'ਤੇ ਵੱਖ ਹੋ ਗਏ ਹਨ। ਪਰਿਵਾਰਕ ਅਦਾਲਤ ਨੇ ਇਹ ਫੈਸਲਾ ਦਿੱਤਾ ਹੈ। ਬਾਂਦਰਾ ਦੀ ਫੈਮਿਲੀ ਕੋਰਟ ਨੇ ਦੋਹਾਂ ਦੇ ਤਲਾਕ ਨੂੰ ਮਨਜ਼ੂਰੀ ਦੇ ਦਿੱਤੀ ਹੈ। ਯੁਜਵੇਂਦਰ ਚਾਹਲ ਅਤੇ ਧਨਸ਼੍ਰੀ ਵਰਮਾ ਦਾ ਵਿਆਹ ਦਸੰਬਰ 2020 ਵਿੱਚ ਹੋਇਆ ਸੀ, ਪਰ ਦੋਵੇਂ ਜੂਨ 2022 ਤੋਂ ਵੱਖ ਰਹਿ ਰਹੇ ਹਨ। ਉਨ੍ਹਾਂ ਨੇ ਪਰਿਵਾਰਕ ਅਦਾਲਤ ਵਿੱਚ ਸਹਿਮਤੀ ਨਾਲ ਸਾਂਝੇ ਤਲਾਕ ਦੀ ਪਟੀਸ਼ਨ ਦਾਇਰ ਕੀਤੀ ਸੀ। ਇਸ ਵਿੱਚ ਦੋਵਾਂ ਨੇ 6 ਮਹੀਨਿਆਂ ਦੇ ਕੂਲਿੰਗ ਆਫ ਪੀਰੀਅਡ ਤੋਂ ਛੋਟ ਦੀ ਮੰਗ ਕੀਤੀ ਸੀ।
Court Approves Yuzvendra Chahal And Dhanashree Verma s Divorce