LSG vs DC- ਲਖਨਊ ਸੁਪਰਜਾਇੰਟਸ ਨੇ ਦਿੱਲੀ ਕੈਪੀਟਲਜ਼ ਨੂੰ ਦਿੱਤਾ 160 ਦੌੜਾਂ ਦਾ ਟੀਚਾ
April 22, 2025 / sports
ਲਖਨਊ 22 ਅਪ੍ਰੈਲ 2025: LSG vs DC: ਆਈਪੀਐਲ ਦੇ 40ਵੇਂ ਮੈਚ 'ਚ ਲਖਨਊ ਸੁਪਰਜਾਇੰਟਸ ਨੇ ਦਿੱਲੀ ਕੈਪੀਟਲਜ਼ ਨੂੰ 160 ਦੌੜਾਂ ਦਾ ਟੀਚਾ ਦਿੱਤਾ। ਏਕਾਨਾ ਸਟੇਡੀਅਮ 'ਚ ਦਿੱਲੀ ਨੇ ਟਾਸ ਜਿੱਤਿਆ ਅਤੇ ਗੇਂਦਬਾਜ਼ੀ ਦਾ ਫੈਸਲਾ ਕੀਤਾ। ਲਖਨਊ ਨੇ 6 ਵਿਕਟਾਂ ਗੁਆ ਕੇ 159 ਦੌੜਾਂ ਬਣਾਈਆਂ। ਏਡਨ ਮਾਰਕਰਾਮ ਨੇ 52, ਮਿਸ਼ੇਲ ਮਾਰਸ਼ ਨੇ 45 ਅਤੇ ਆਯੂਸ਼ ਬਡੋਨੀ ਨੇ 36 ਦੌੜਾਂ ਬਣਾਈਆਂ।
ਦਿੱਲੀ ਵੱਲੋਂ ਮੁਕੇਸ਼ ਕੁਮਾਰ ਨੇ 4 ਵਿਕਟਾਂ ਲਈਆਂ। ਦਿੱਲੀ ਕੈਪੀਟਲਜ਼ ਨੇ 4 ਓਵਰਾਂ ਬਾਅਦ 1 ਵਿਕਟ ਦੇ ਨੁਕਸਾਨ 'ਤੇ 38 ਦੌੜਾਂ ਬਣਾ ਲਈਆਂ ਹਨ। ਟੀਮ ਵੱਲੋਂ ਅਭਿਸ਼ੇਕ ਪੋਰੇਲ ਅਤੇ ਕੇਐਲ ਰਾਹੁਲ ਪਿੱਚ 'ਤੇ ਹਨ। ਏਡਨ ਮਾਰਕਰਮ ਨੇ ਕਰੁਣ ਨਾਇਰ ਨੂੰ ਬੋਲਡ ਕਰ ਦਿੱਤਾ । ਲਖਨਊ ਨੇ 20ਵੇਂ ਓਵਰ 'ਚ ਆਪਣਾ ਪੰਜਵਾਂ ਵਿਕਟ ਗੁਆ ਦਿੱਤਾ। ਮੁਕੇਸ਼ ਕੁਮਾਰ ਨੇ ਓਵਰ ਦੀ ਚੌਥੀ ਗੇਂਦ 'ਤੇ ਯਾਰਕਰ ਸੁੱਟਿਆ। ਆਯੁਸ਼ ਬਡੋਨੀ ਸ਼ਾਟ ਖੇਡਣ ਲਈ ਆਫ ਸਟੰਪ ਵੱਲ ਵਧਦਾ ਹੈ ਪਰ ਬੋਲਡ ਹੋ ਜਾਂਦਾ ਹੈ। ਦੌਰਾਨ ਬਡੋਨੀ ਨੇ 36 ਦੌੜਾਂ ਬਣਾਈਆਂ।
Read More:
Lsg vs dc lucknow supergiants set delhi capitals a target of 160 runs