ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ ਨੇਪਾਲ ਹੜ੍ਹ ਤ੍ਰਾਸਦੀ: 1127 ਮੌਤਾਂ, 4800 ਤੋਂ ਵੱਧ ਲਾਪਤਾ ਪੰਜਾਬ ਵਿੱਚ ਬਿਜਲੀ ਸੰਕਟ, ਥਰਮਲ ਪਲਾਂਟਾਂ ਦੇ 6 ਯੂਨਿਟ ਬੰਦ: ਡਿਮਾਂਡ 15,500 Mw ਤੋਂ ਪਾਰ, ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 02-09-2026 ਪੰਜਾਬ ਵਿੱਚ ਸ਼ੁੱਕਰਵਾਰ ਨੂੰ ਰਹੇਗੀ ਛੁੱਟੀ, ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਰਹਿਣਗੇ ਬੰਦ PM ਮੋਦੀ ਦੀ ਅਪੀਲ- ਲੋੜ ਨਾ ਹੋਵੇ ਤਾਂ ਸੋਨਾ ਨਾ ਖਰੀਦੋ, 7.8% ਜੀਡੀਪੀ ਵਿਕਾਸ 'ਤੇ ਦੇਸ਼ ਨੂੰ ਦਿੱਤੀ ਵਧਾਈ

ਗੋਆ ’ਚ ਮੀਂਹ ਕਾਰਨ ਮੱਚੀ ਤਬਾਹੀ, ਮੁੰਬਈ ਨੂੰ ਕੀਤਾ ਗਿਆ ਅਲਰਟ

ਗੋਆ ’ਚ ਮੀਂਹ ਕਾਰਨ ਮੱਚੀ ਤਬਾਹੀ, ਮੁੰਬਈ ਨੂੰ ਕੀਤਾ ਗਿਆ ਅਲਰਟ


ਗੋਆ

ਮੁੰਬਈ 'ਤੇ ਗੋਆ , 21ਮਈ 2025: ਮੁੰਬਈ ਤੇ ਗੋਆ ’ਚ ਇਨ੍ਹੀਂ ਦਿਨੀਂ ਹੋ ਰਹੇ ਭਾਰੀ ਮੀਂਹ ਕਾਰਨ ਸਥਿਤੀ ਖ਼ਰਾਬ ਹੈ। ਮੁੰਬਈ ਦੀਆਂ ਕਈ ਸੜਕਾਂ ਪਾਣੀ ਨਾਲ ਭਰੀਆਂ ਹੋਈਆਂ ਹਨ। ਜਦੋਂ ਕਿ ਗੋਆ ਵਿਚ ਹੜ੍ਹ ਵਰਗੇ ਹਾਲਾਤ ਹਨ। ਘਰਾਂ ਅਤੇ ਦੁਕਾਨਾਂ ਵਿਚ ਵੀ ਪਾਣੀ ਭਰ ਗਿਆ ਹੈ। ਜਾਣਕਾਰੀ ਅਨੁਸਾਰ ਗੋਆ ਵਿਚ ਮੀਂਹ ਕਾਰਨ ਹਾਲਾਤ ਖ਼ਰਾਬ ਹਨ। ਮੰਗਲਵਾਰ ਸ਼ਾਮ ਤੋਂ ਹੋ ਰਹੇ ਭਾਰੀ ਮੀਂਹ ਕਾਰਨ ਲੋਕ ਬਹੁਤ ਪਰੇਸ਼ਾਨ ਹਨ। ਕਈ ਥਾਵਾਂ ’ਤੇ ਸੜਕਾਂ ਪੂਰੀ ਤਰ੍ਹਾਂ ਛੱਪੜਾਂ ਵਿਚ ਬਦਲ ਗਈਆਂ ਹਨ।

ਜਿੱਧਰ ਵੀ ਦੇਖੋ, ਤੁਹਾਨੂੰ ਸਿਰਫ਼ ਪਾਣੀ ਹੀ ਦਿਖਾਈ ਦਿੰਦਾ ਹੈ। ਜਿਵੇਂ ਹੜ੍ਹ ਆ ਗਿਆ ਹੋਵੇ। ਜੇਕਰ ਮਾਨਸੂਨ ਤੋਂ ਪਹਿਲਾਂ ਗੋਆ ਦੀ ਇਹ ਹਾਲਤ ਹੈ, ਤਾਂ ਮਾਨਸੂਨ ਤੋਂ ਬਾਅਦ ਕੀ ਹੋਵੇਗਾ, ਇਹ ਸੋਚ ਕੇ ਗੋਆ ਦੇ ਲੋਕ ਚਿੰਤਤ ਹਨ। ਸੂਬੇ ਦੇ ਕਈ ਹਿੱਸਿਆਂ ਵਿਚ ਭਾਰੀ ਮੀਂਹ ਨੇ ਤਬਾਹੀ ਮਚਾ ਦਿਤੀ ਹੈ। ਉੱਤਰੀ ਗੋਆ ਦੇ ਮਾਪੁਸਾ ਅਤੇ ਮੋਰਮੁਗਾਓਂ ਵਿਚ ਹੜ੍ਹ ਵਰਗੀ ਸਥਿਤੀ ਪੈਦਾ ਹੋ ਗਈ ਹੈ।

ਮੀਂਹ ਕਾਰਨ ਪਣਜੀ ਦੀ ਹਾਲਤ ਵੀ ਖ਼ਰਾਬ ਹੈ। ਸੜਕਾਂ ’ਤੇ ਪਾਣੀ ਭਰਨ ਕਾਰਨ ਵਾਹਨ ਚੱਲ ਨਹੀਂ ਸਕਦੇ ਤੇ ਟਰੈਫਿਕ ਜਾਮ ਹੋ ਗਿਆ ਹੈ। ਗੋਆ ਤੋਂ ਮੀਂਹ ਦੀ ਇਕ ਭਿਆਨਕ ਵੀਡੀਉ ਸਾਹਮਣੇ ਆਈ ਹੈ, ਜਿਸ ਵਿਚ ਇਕ ਆਦਮੀ ਪਾਣੀ ਨਾਲ ਭਰੀ ਸੜਕ ’ਤੇ ਆਪਣੇ ਸਕੂਟਰ ਨੂੰ ਕੰਟਰੋਲ ਕਰਨ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ, ਪਰ ਪਾਣੀ ਦੇ ਵਹਾਅ ਦੇ ਸਾਹਮਣੇ ਉਸ ਦੀ ਡਰਾਈਵਿੰਗ ਹੁਨਰ ਦਾ ਕੋਈ ਫਾਇਦਾ ਨਹੀਂ, ਉਹ ਆਦਮੀ ਸਕੂਟਰ ਸਮੇਤ ਪਾਣੀ ਵਿਚ ਵਹਿ ਜਾਂਦਾ ਹੈ। ਇਸ ਦੌਰਾਨ ਹੋਰ ਵਾਹਨ ਵੀ ਪਾਣੀ ਵਿਚ ਫਸੇ ਹੋਏ ਦੇਖੇ ਗਏ।

ਗੋਆ ਵਿੱਚ ਭਿਆਨਕ ਮੀਂਹ ਅਜੇ ਰੁਕਿਆ ਨਹੀਂ ਹੈ। ਆਈਐਮਡੀ ਨੇ ਬੁੱਧਵਾਰ ਨੂੰ ਮੀਂਹ ਲਈ ਸੰਤਰੀ ਚੇਤਾਵਨੀ ਵੀ ਜਾਰੀ ਕੀਤੀ ਹੈ। ਪਰਨੇਮ ਅਤੇ ਮਾਪੁਸਾਨੇਲ ਵਿਚ ਵੀ ਭਾਰੀ ਮੀਂਹ ਦੀ ਭਵਿੱਖਬਾਣੀ ਕੀਤੀ ਗਈ ਹੈ। ਇਕੱਲੇ ਸ਼ਹਿਰ ’ਚ 16 ਮਿਲੀਮੀਟਰ ਮੀਂਹ ਦਰਜ ਕੀਤਾ ਗਿਆ। ਮੰਗਲਵਾਰ ਨੂੰ ਦਿਨ ਭਰ ਭਾਰੀ ਮੀਂਹ ਪਿਆ।

 








Rain Causes Havoc In Goa Mumbai On Alert


Popular Posts
Just Now