ਭਗਵੰਤ ਮਾਨ ਨੇ ਦਿੱਲੀ ਏਅਰਪੋਰਟ 'ਤੇ ਪਰੇਸ਼ਾਨੀ ਲਈ ਈਸੀਆਈ ਗਿਆਨੇਸ਼ ਕੁਮਾਰ ਨੂੰ ਦੋਸ਼ੀ ਠਹਿਰਾਇਆ ਐਸਏਡੀ ਨੇ ਪੰਜਾਬ ਰਾਜਪਾਲ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਰਖਾਸਤ ਕਰਨ ਦੀ ਅਪੀਲ ਕੀਤੀ ਭਾਜਪਾ ਨੇ ਪੰਜਾਬ ਵਿਧਾਨਸਭਾ ਵਿੱਚ ਐਸਆਈਆਰ ਪ੍ਰਸਤਾਵ 'ਤੇ ਆਪ 'ਤੇ ਧਿਆਨ ਭਟਕਾਉਣ ਦੀ ਚਾਲ ਦਾ ਦੋਸ਼ ਲਾਇਆ ਮੇਲਾਨੀਆ ਟਰੰਪ ਦੀ ਪਹਿਲਕਦਮੀ 'ਤੇ ਯੂਕਰੇਨ ਦੇ ਓਲੇਸ਼ਕੀ ਸ਼ਹਿਰ 'ਚ ਜੰਗਬੰਦੀ ਦਾ ਐਲਾਨ ਜਾਰਡਨ ਦੇ ਚਰਚ 'ਚ ਗੋਲੀਬਾਰੀ, 7 ਲੋਕਾਂ ਦੀ ਮੌਤ ਮੁੰਬਈ ਏਅਰਪੋਰਟ ਕਸਟਮ ਨੇ ਸੀਐਸਐਮਆਈਏ 'ਤੇ ਸੋਨੇ ਦੀ ਤਸਕਰੀ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਸਾਊਦੀ ਅਰਬ ਦੇ ਜੱਦਾ, ਰਿਆਧ ਲਈ ਉਡਾਣਾਂ 10 ਅਤੇ 30 ਨਵੰਬਰ ਤੱਕ ਮੁਅੱਤਲ ਕੀਤੀਆਂ ਜਲੰਧਰ ਵਿੱਚ ਤੇਜ਼ ਰਫ਼ਤਾਰ ਕਾਰ ਪੇੜ ਨਾਲ ਟਕਰਾਈ, ਵਿੱਤ ਮੰਤਰੀ ਹਰਪਾਲ ਚੀਮਾ ਨੇ ਸੁਖਪਾਲ ਖਹਿਰਾ ਨੂੰ ਕਿਹਾ ਚਿੱਟੇ ਦਾ ਵਪਾਰੀ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 24-10-2026 05:30 AM

ਸਬਜ਼ੀਆਂ ਨੇ ਵਿਗਾੜਿਆ ਰਸੋਈ ਦਾ ਬਜਟ - ਟਮਾਟਰ 80 ਰੁਪਏ ਕਿਲੋ ਪਹੁੰਚਿਆ, ਆਲੂਆਂ ਦੀ ਕੀਮਤ ਹੋਰ ਵਧਣ ਦੀ ਸੰਭਾਵਨਾ, ਪੜ੍ਹੋ ਪੂਰੀ ਰਿਪੋਰਟ

ਸਬਜ਼ੀਆਂ ਨੇ ਵਿਗਾੜਿਆ ਰਸੋਈ ਦਾ ਬਜਟ - ਟਮਾਟਰ 80 ਰੁਪਏ ਕਿਲੋ ਪਹੁੰਚਿਆ,


LPTV / Chandigarh

ਲਾਈਵ ਪੰਜਾਬੀ ਟੀਵੀ: ਸਬਜ਼ੀਆਂ ਦੇ ਭਾਅ ਅਸਮਾਨ 'ਤੇ ਪਹੁੰਚ ਗਏ ਹਨ ਅਤੇ ਰੋਜ਼ਾਨਾ ਰਸੋਈ 'ਚ ਵਰਤੀਆਂ ਜਾਣ ਵਾਲੀਆਂ ਸਬਜ਼ੀਆਂ ਬਜਟ ਤੋਂ ਬਾਹਰ ਹੋ ਰਹੀਆਂ ਹਨ। ਸਬਜ਼ੀਆਂ ਦੀ ਮਹਿੰਗਾਈ ਤੋਂ ਹਰ ਕੋਈ ਪਰੇਸ਼ਾਨ ਹੈ ਅਤੇ ਟਮਾਟਰ ਖਾਸੇ ਮਹਿੰਗੇ ਵਿਕ ਰਹੇ ਹਨ। ਇਸ ਤੋਂ ਇਲਾਵਾ ਹੁਣ ਆਲੂ ਮਹਿੰਗੇ ਹੋਣ ਦਾ ਡਰ ਵੀ ਵਧਦਾ ਜਾ ਰਿਹਾ ਹੈ। ਇਸ ਦਾ ਕਾਰਨ ਇਹ ਹੈ ਕਿ ਇਸ ਸਾਲ ਟਮਾਟਰ ਦੀ ਪੈਦਾਵਾਰ ਚਾਰ ਫ਼ੀਸਦੀ ਅਤੇ ਆਲੂ ਦੀ ਪੰਜ ਫ਼ੀਸਦੀ ਘਟਣ ਦਾ ਅਨੁਮਾਨ ਹੈ।
ਖੇਤੀਬਾੜੀ ਮੰਤਰਾਲੇ ਨੇ ਟਮਾਟਰ ਦੇ ਉਤਪਾਦਨ ਵਿੱਚ ਚਾਰ ਫੀਸਦੀ ਦੀ ਕਮੀ ਦਾ ਅਨੁਮਾਨ ਲਗਾਇਆ ਹੈ। ਖੇਤੀਬਾੜੀ ਮੰਤਰਾਲੇ ਦੇ ਅਨੁਸਾਰ ਇਸ ਸਾਲ ਟਮਾਟਰ ਦਾ ਉਤਪਾਦਨ 23.33 ਮਿਲੀਅਨ ਟਨ ਹੋਣ ਦੀ ਸੰਭਾਵਨਾ ਹੈ, ਜਦੋਂ ਕਿ ਪਿਛਲੇ ਸਾਲ ਟਮਾਟਰ ਦਾ ਕੁੱਲ ਉਤਪਾਦਨ 21.18 ਮਿਲੀਅਨ ਟਨ ਸੀ। ਇਹ ਅਨੁਮਾਨ ਖੇਤੀਬਾੜੀ ਮੰਤਰਾਲੇ ਵੱਲੋਂ ਬਾਗਬਾਨੀ ਫ਼ਸਲਾਂ ਦੇ ਉਤਪਾਦਨ ਸਬੰਧੀ ਜਾਰੀ ਕੀਤੀ ਗਈ ਭਵਿੱਖਬਾਣੀ ਤੋਂ ਬਾਅਦ ਸਾਹਮਣੇ ਆਇਆ ਹੈ। ਲੋਕ ਪਹਿਲਾਂ ਹੀ ਟਮਾਟਰਾਂ ਦੀ ਮਹਿੰਗਾਈ ਤੋਂ ਪ੍ਰੇਸ਼ਾਨ ਹਨ। ਇਸ ਸਮੇਂ ਟਮਾਟਰ 80 ਰੁਪਏ ਕਿਲੋ ਵਿਕ ਰਿਹਾ ਹੈ। ਅਕਤੂਬਰ ਦੇ ਸ਼ੁਰੂ ਵਿੱਚ ਪਏ ਮੀਂਹ ਕਾਰਨ ਟਮਾਟਰ ਦੀ ਫ਼ਸਲ ਨੂੰ ਹੋਏ ਨੁਕਸਾਨ ਤੋਂ ਇਲਾਵਾ ਤਿਉਹਾਰਾਂ ਦੇ ਮੱਦੇਨਜ਼ਰ ਸਪਲਾਈ ਘਟਣ ਕਾਰਨ ਭਾਅ ਵਧਿਆ ਹੈ।

ਆਲੂ ਦੀਆਂ ਕੀਮਤਾਂ ਵਧਣ ਦੀ ਹੈ ਉਮੀਦ
ਇਸੇ ਤਰ੍ਹਾਂ ਆਲੂਆਂ ਦੀ ਕੀਮਤ ਵਧਣ ਦੀ ਸੰਭਾਵਨਾ ਵੀ ਵੱਧ ਰਹੀ ਹੈ। ਖੇਤੀਬਾੜੀ ਮੰਤਰਾਲੇ ਦੇ ਅੰਕੜਿਆਂ ਮੁਤਾਬਕ 2021-22 'ਚ ਆਲੂ ਦਾ ਉਤਪਾਦਨ 5 ਫੀਸਦੀ ਘਟ ਕੇ 53.33.9 ਮਿਲੀਅਨ ਟਨ ਰਹਿਣ ਦਾ ਅਨੁਮਾਨ ਹੈ। ਜਦੋਂ ਕਿ ਪਿਛਲੇ ਸਾਲ ਇਸ ਦਾ ਉਤਪਾਦਨ 5 ਕਰੋੜ 61.7 ਲੱਖ ਟਨ ਸੀ। ਆਲੂ ਪਿਛਲੇ ਕੁਝ ਮਹੀਨਿਆਂ ਤੋਂ ਲਗਾਤਾਰ 30 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਰਿਹਾ ਹੈ।

ਵਧ ਸਕਦੀ ਹੈ ਪਿਆਜ਼ ਦੀ ਪੈਦਾਵਾਰ
ਇਸ ਵਾਰ ਪਿਆਜ਼ ਦੀ ਪੈਦਾਵਾਰ ਵਿੱਚ ਭਾਰੀ ਵਾਧਾ ਹੋਇਆ ਹੈ। ਇਸ ਸਾਲ ਪਿਆਜ਼ ਦੀ ਪੈਦਾਵਾਰ 30.12 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ ਜਦੋਂ ਕਿ ਪਿਛਲੇ ਸਾਲ 26.64 ਮਿਲੀਅਨ ਟਨ ਪਿਆਜ਼ ਦਾ ਉਤਪਾਦਨ ਹੋਇਆ ਸੀ। ਇਸ ਸਾਲ ਦੇਸ਼ ਵਿੱਚ ਸਬਜ਼ੀਆਂ ਦਾ ਉਤਪਾਦਨ 200.48 ਮਿਲੀਅਨ ਟਨ ਹੋਣ ਦਾ ਅਨੁਮਾਨ ਹੈ। ਇਹ ਅੰਕੜਾ ਪਿਛਲੇ ਸਾਲ ਦੇ 20 ਕਰੋੜ 4.5 ਲੱਖ ਟਨ ਤੋਂ ਵੱਧ ਹੋਵੇਗਾ। ਫਲਾਂ ਦੇ ਉਤਪਾਦਨ ਦੀ ਗੱਲ ਕਰੀਏ ਤਾਂ ਅੰਦਾਜ਼ਾ ਹੈ ਕਿ ਪਿਛਲੇ ਸਾਲ 100 ਮਿਲੀਅਨ 248 ਲੱਖ ਟਨ ਫਲਾਂ ਦੀ ਪੈਦਾਵਾਰ ਦੇ ਮੁਕਾਬਲੇ ਇਸ ਸਾਲ 10 ਕਰੋੜ 724 ਲੱਖ ਟਨ ਫਲ ਪੈਦਾ ਹੋਏ ਹਨ।
ਖੇਤੀ ਮੰਤਰਾਲਿਆਂ ਦੇ ਅੰਕੜਿਆਂ ਅਨੁਸਾਰ ਇਸ ਸਾਲ ਦੇਸ਼ 'ਚ ਬਾਗਬਾਨੀ ਫਸਲਾਂ ਦੇ ਉਤਪਾਦਨ ਵਿੱਚ 2.31 ਫੀਸਦੀ ਦਾ ਵਾਧਾ ਹੋਣ ਦਾ ਅਨੁਮਾਨ ਹੈ। ਅਜਿਹੇ 'ਚ ਇਨ੍ਹਾਂ ਦਾ ਉਤਪਾਦਨ 34 ਕਰੋੜ 23.3 ਲੱਖ ਟਨ ਹੋ ਸਕਦਾ ਹੈ, ਜਦੋਂ ਕਿ ਪਿਛਲੇ ਸਾਲ ਇਹ 33 ਕਰੋੜ 46 ਲੱਖ ਟਨ ਸੀ। ਕੇਂਦਰ ਸਰਕਾਰ ਹਰ ਫਸਲੀ ਸਾਲ ਲਈ ਪੂਰਵ ਅਨੁਮਾਨ ਦੇ ਅੰਕੜੇ ਵੱਖ-ਵੱਖ ਸਮੇਂ ਜਾਰੀ ਕਰਦੀ ਹੈ।

Vegetables have ruined the kitchen budget Tomatoes have reached Rs 80 per kg The price of potatoes is likely to increase further Read the full report


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now