ਹਰਿਆਣਾ ਸਰਕਾਰ ਨੂੰ ਪੈਣਗੀਆਂ ਭਾਜੜਾਂ! ਅੱਜ 10,000 ਕਿਸਾਨ ਹੋਣਗੇ ਇਕੱਠੇ ਤੇ ਬਣੇਗੀ ਨਵੀਂ ਰਣਨੀਤੀ
LPTV / Chandigarh
ਹਰਿਆਣਾ ਦੇ ਕਰਨਾਲ ਜ਼ਿਲ੍ਹੇ ਦੇ ਘਰੌਂਡਾ ਕਸਬੇ ਵਿੱਚ ਅੱਜ ਕਿਸਾਨਾਂ ਦੀ ਮਹਾਪੰਚਾਇਤ ਹੋਵੇਗੀ। ਇਸ ਦੀ ਅਗਵਾਈ ਕਿਸਾਨ ਲੀਡਰ ਗੁਰਨਾਮ ਸਿੰਘ ਚੜ੍ਹੂਨੀ ਕਰਨਗੇ। ਸੰਯੁਕਤ ਕਿਸਾਨ ਮੋਰਚੇ ਦੇ ਅਹੁਦੇਦਾਰ ਇਸ ਮਹਾਪੰਚਾਇਤ ਵਿੱਚ ਵਿਸ਼ੇਸ਼ ਤੌਰ ’ਤੇ ਹਿੱਸਾ ਲੈਣਗੇ। ਰਾਜ ਦੀਆਂ 17 ਕਿਸਾਨ ਜਥੇਬੰਦੀਆਂ ਵੀ ਮਹਾਪੰਚਾਇਤ ਵਿੱਚ ਪਹੁੰਚਣਗੀਆਂ ਤੇ ਆਪਣੇ ਵਿਚਾਰ ਪੇਸ਼ ਕਰਨਗੀਆਂ।
28 ਅਗਸਤ ਨੂੰ ਮਹਾਪੰਚਾਇਤ ਵਿੱਚ ਬਸਤਾੜਾ ਟੋਲ ਪਲਾਜ਼ਾ 'ਤੇ ਕਿਸਾਨਾਂ 'ਤੇ ਹੋਏ ਲਾਠੀਚਾਰਜ ਦਾ ਵਿਰੋਧ ਕਰਨ ਲਈ ਅਗਲੀ ਰਣਨੀਤੀ ਤਿਆਰ ਕੀਤੀ ਜਾਵੇਗੀ। ਕਿਸਾਨ ਸਾਰੀ ਰਾਤ ਮਹਾਪੰਚਾਇਤ ਦੀ ਤਿਆਰੀ ਵਿੱਚ ਰੁੱਝੇ ਰਹੇ। ਕਿਸਾਨਾਂ ਦੀ ਆਮਦ, ਵਾਹਨਾਂ ਦੀ ਪਾਰਕਿੰਗ, ਪੀਣ ਵਾਲੇ ਪਾਣੀ, ਅਨਾਜ ਮੰਡੀ ਵਿੱਚ ਖਾਣ-ਪੀਣ ਦੇ ਬੈਠਣ ਦਾ ਪ੍ਰਬੰਧ ਵੀ ਕੀਤਾ ਜਾ ਰਿਹਾ ਹੈ। ਪੂਰੇ ਸੂਬੇ ਤੋਂ 10 ਹਜ਼ਾਰ ਤੋਂ ਵੱਧ ਕਿਸਾਨਾਂ ਦੇ ਪਹੁੰਚਣ ਦੀ ਉਮੀਦ ਹੈ।
The Haryana government will have to fight Today 10000 farmers will be together and a new strategy will be made