ਅੰਮ੍ਰਿਤਸਰ ਵਿੱਚ ਪਿਤਾ ਨੇ ਧੀ ਦੀ ਕੀਤੀ ਹੱਤਿਆ:ਲਾਸ਼ ਘਰ ਦੇ ਨੇੜੇ ਟੋਏ ਵਿੱਚ ਦਫ਼ਨਾਈ ਲੁਧਿਆਣਾ ਵਿੱਚ ਮੁੰਸ਼ੀ ਖ਼ਿਲਾਫ਼ ਮਾਮਲਾ ਦਰਜ ਲੁਧਿਆਣਾ ਵਿੱਚ ਪਿਓ-ਪੁੱਤ 'ਤੇ ਚੱਲੀਆਂ ਗੋਲੀਆਂ, ਕੁੱਤੇ ਨੂੰ ਲੈ ਕੇ ਹੋਈ ਸੀ ਬਹਿਸ ਜਾਲੰਧਰ ਵਿੱਚ ਭਾਜਪਾ ਨੇ ਲਿਆ ਐਕਸ਼ਨ, ਇਸ ਆਗੂ ਨੂੰ ਕੀਤਾ ਪਾਰਟੀ ਤੋਂ ਬਾਹਰ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 03-09-2026 ਲੁਧਿਆਣਾ ਵਿੱਚ ਸਰਕਾਰੀ ਅਧਿਆਪਕ ਦੀ ਮੌਤ, ਰਾਉਂਡ ਦੌਰਾਨ ਹੈੱਡ ਅਧਿਆਪਕ ਨੂੰ ਪਿਆ ਦਿਲ ਦਾ ਦੌਰਾ ਪੰਜਾਬ ਵਿੱਚ ਸਿਆਸੀ ਦਲ ਸਾਧ ਰਹੇ ਆਸਥਾ ਦਾ ਸੰਤੁਲਨ, ਡੇਰਿਆਂ ਦਾ ਜ਼ੋਰ ਹਕੀਕਤ ਜਾਂ ਹਵਾ-ਹਵਾਈ ਗੱਲਾਂ ਪੰਜਾਬ ਵਿੱਚ ਅਕਾਲੀ-ਭਾਜਪਾ ਗਠਜੋੜ ਹੋਵੇਗਾ ਜਾਂ ਨਹੀਂ, ਪੰਜਾਬ ਪ੍ਰਭਾਰੀ ਸਤੀਸ਼ ਪੂਨੀਆ ਨੇ ਕੀਤਾ ਸਪੱਸ਼ਟ 4 ਕਨਾਲ ਜ਼ਮੀਨ ਵੇਚੀ, 6 ਲੱਖ ਦਿੱਤੇ… ਫਿਰ ਵੀ ਨਾ ਮਿਲਿਆ ਵੀਜ਼ਾ ਪੰਜਾਬ ਵਿੱਚ 4 ਜ਼ਿਲ੍ਹਿਆਂ ਦੇ SSP ਦਾ ਟ੍ਰਾਂਸਫਰ

ਘੋੜਿਆਂ ਦੀਆਂ ਕਾਠੀਆਂ ਤੋਂ ਬੋਹਲਾਂ ਦੇ ਹਾੜੇ ਤੱਕ ਦਾ ਸਫਰ

ਘੋੜਿਆਂ ਦੀਆਂ ਕਾਠੀਆਂ ਤੋਂ ਬੋਹਲਾਂ ਦੇ ਹਾੜੇ ਤੱਕ ਦਾ ਸਫਰ


Admin / Article

ਝੋਨੇ ਦੇ ਢੇਰ ਤੇ ਹੱਥ ਜੋੜੀ ਖੜ੍ਹਾ ਬਜ਼ੁਰਗ ਕਿਸਾਨ ਕਾਲਜੇ ਵਲੂੰਧ ਕਿ ਲੈ ਗਿਆ। 

ਝੋਨੇ ਦੀ ਦੁਰਦਸ਼ਾ ਵੇਖ ਮਨੋ ਮਨੀ ਕਿੰਨੇ ਸੁਆਲ ਬੁਣਦਾ ਹੋਵੇਗਾ ਤੇ ਕਿੰਨੇ ਫਿਕਰਾਂ ਭਰੇ ਸਵਾਲਾਂ ਦੇ ਜਵਾਬ ਆਪਣੇ ਅੰਦਰ ਸਮੋ ਕਿ ਹੱਥ ਜੋੜ ਖੜ੍ਹ ਗਿਆ। ਕਿੰਨੀਆਂ ਸਦਰਾ ਕਿੰਨੇ ਤਿਉਹਾਰ ਕਿੰਨੇ ਦਿਨ ਸੁਦ ਇਸ ਪੈਰਾਂ ਹੇਠਾਂ ਵਿਛੀ ਫਸਲ ਦੇ ਸਿਰੋ ਨਿਭਾਉਣੇ ਸਨ। ਮੰਡੀਆਂ ਵਿਚ ਰੁਲਦੇ ਬੁੱਢੇ ਹੱਡ ਤੇ ਕਮਜ਼ੋਰ ਧੁੰਦਲੀਆਂ ਨਿਗਾਹਾਂ ਇਸ ਆਸ ਵਿਚ ਹਨ ਕਿ ਖਬਰੇ ਕਿਤਿਉਂ ਕੋਈ ਸੂਟ ਬੂਟ ਪਹਿਨ ਬਾਬੂ ਆਵੇਗਾ ਤੇ ਉਸਦਾ ਝੋਨਾ ਪੂਰੇ ਮੁੱਲ 'ਤੇ ਖਰੀਦ ਲਵੇਗਾ। ਜੇ ਅੱਜ ਰਣਜੀਤ ਸਿੰਘ ਦੇ ਵਾਰਸਾਂ ਦਾ ਰਾਜ ਹੁੰਦਾ ਤਾਂ ਅੰਨਦਾਤਾ ਇੰਨਾ ਹਾਲਾਤਾਂ ਵਿਚੋਂ ਦਾ ਨਹੀਂ ਸੀ ਲੰਘਣਾ। ਯਾਦ ਰੱਖਿਓ ਇਹ ਸਨਾਟਾ ਤੇ ਉਦਾਸੀ ਕੱਲੇ ਇਸ ਹੱਥ ਜੋੜ ਖੜ੍ਹੇ ਕਿਸਾਨ ਦੇ ਚਿਹਰੇ 'ਤੇ ਹੀ ਨਹੀਂ ਛਾਈ। ਇਹ ਉਦਾਸੀ ਸਾਰੇ ਬਾਜ਼ਾਰਾਂ ਦੀਆਂ ਸਰਦਲਾਂ ਤੇ ਵੀ ਜਲਦ ਪਹੁੰਚ ਜਾਵੇਗੀ। ਬਾਦਸ਼ਾਹਾਂ ਦੇ ਪੁੱਤ ਅੱਜ ਇਸ ਸਿਸਟਮ ਨੇ ਹੱਥ ਜੋੜਨ ਲਈ ਮਜਬੂਰ ਕਰ ਦਿੱਤੇ ਹਨ।ਕਦੇ ਘੋੜਿਆਂ ਦੀਆਂ ਕਾਠੀਆਂ ਤੇ ਬੈਠ ਬਾਦਸ਼ਾਹੀਆਂ ਕਰਨ ਵਾਲੀ ਕੌਮ ਬੋਹਲਾਂ ਨੂੰ ਵੇਚਣ ਤੱਕ ਦੇ ਹਾੜੇ ਦੇ ਸਫਰ ਤੱਕ ਪਹੁੰਚ ਗਈ ਕਿਸੇ ਦੇ ਯਾਦ ਚਿੱਤ ਹੀ ਨਹੀਂ ਰਿਹਾ।


              (ਵਿੱਕੀ ਜੈਨਪੁਰ) 

A Journey From The Saddles Of The Horses To The Stables Of The Cattle


Popular Posts
Just Now