ਨਸ਼ਾ ਵਿਰੋਧੀ ਕਾਰਕੁਨ ਦੀ ਮੌਤ ਲਈ ਪੰਜਾਬ ਸਰਕਾਰ ਜ਼ਿੰਮੇਵਾਰ: ਸ਼੍ਰੋਮਣੀ ਅਕਾਲੀ ਦਲ ਦੀ ਸੰਸਦ ਮੈਂਬਰ ਪੰਜਾਬ ਨੂੰ ਬਦਨਾਮ ਕੀਤਾ ਜਾ ਰਿਹਾ ਹੈ: ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਭਾਜਪਾ ਦੀ ਸੂਬਾਈ ਕਾਰਜਕਾਰੀ ਕਮੇਟੀ ਨੇ ਸੰਗਰੂਰ ਵਿੱਚ ਸੰਗਠਨਾਤਮਕ ਅਤੇ ਭਵਿੱਖ ਦੀ ਰਣਨੀਤੀ ਬਣਾਈ ਸਾਬਕਾ ਮੰਤਰੀ ਸੰਜੀਵ ਅਰੋੜਾ ਨੂੰ ਝਟਕਾ, ਹਾਈਕੋਰਟ ਨੇ ਨਿਯਮਿਤ ਜ਼ਮਾਨਤ ਯਾਚਿਕਾ ਖਾਰਜ ਕੀਤੀ ਗਿੱਲ ਰੋਡ ₹10 ਕਰੋੜੀ ਸੀਮੈਂਟ ਸੜਕ ਘੋਟਾਲੇ ਨੂੰ ਦਬਾਉਣ ਦੀ ਕੋਸ਼ਿਸ਼ ਸ਼ੁਰੂ ਪੰਜਾਬ ਵਿੱਚ ਸਟੇਸ਼ਨ 'ਤੇ ਡਿਰੇਲ ਹੋਈ ਟਰੇਨ ਪਰਵਿੰਦਰ ਝੋਟਾ ਕਤਲ: ਅਮਿਤ ਸ਼ਾਹ ਦਾ ਮੁੱਖ ਮੰਤਰੀ ਭਗਵੰਤ ਮਾਨ 'ਤੇ ਹਮਲਾ ਮੁੱਖਵਾਕ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ੍ਰੀ ਅੰਮ੍ਰਿਤਸਰ 17-10-2026 05:15 AM ਅਕਾਲ ਤਖ਼ਤ ਨੇ ਆਪ ਵਿਧਾਇਕ ਗਿਆਸਪੁਰਾ ਨੂੰ 'ਤਨਖਾਹੀਆ' ਐਲਾਨਿਆ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਨੇ ਪਿਓ-ਪੁੱਤ ਸਮੇਤ ਪੰਜ ਵਿਅਕਤੀਆਂ ਨੂੰ ਕੀਤਾ ਗ੍ਰਿਫ਼ਤਾਰ

Punjab Church Attack -HC ਨੇ ਚਰਚਾਂ ਦੀ ਸੁਰੱਖਿਆ ਦੇ ਪ੍ਰਬੰਧਾਂ ਬਾਰੇ ਮੰਗੀ ਸਟੇਟਸ ਰਿਪੋਰਟ

Punjab Church Attack -HC ਨੇ ਚਰਚਾਂ ਦੀ ਸੁਰੱਖਿਆ ਦੇ ਪ੍ਰਬੰਧਾਂ ਬਾਰ


LPTV / Chandigarh

ਲਾਈਵ ਪੰਜਾਬੀ ਟੀਵੀ ਬਿਊਰੋ, ਚੰਡੀਗੜ੍ਹ: ਪੰਜਾਬ ਦੀਆਂ ਚਰਚਾਂ ਦੀ ਸੁਰੱਖਿਆ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ। ਹਾਈ ਕੋਰਟ ਨੇ ਆਮ ਆਦਮੀ ਪਾਰਟੀ (ਆਪ) ਸਰਕਾਰ ਤੋਂ ਸਟੇਟਸ ਰਿਪੋਰਟ ਤਲਬ ਕੀਤੀ ਹੈ। ਕੁਝ ਦਿਨ ਪਹਿਲਾਂ ਤਰਨਤਾਰਨ 'ਚ ਰਾਤ ਸਮੇਂ ਕੁਝ ਲੋਕਾਂ ਨੇ ਚਰਚ 'ਚ ਭੰਨਤੋੜ ਕੀਤੀ ਸੀ। ਬਾਅਦ ਵਿੱਚ ਪੁਜਾਰੀ ਦੀ ਕਾਰ ਨੂੰ ਵੀ ਸਾੜ ਦਿੱਤਾ ਗਿਆ। ਇਸ ਖ਼ਿਲਾਫ਼ ਨੈਸ਼ਨਲ ਕ੍ਰਿਸ਼ਚੀਅਨ ਲੀਗ ਅਤੇ ਚੰਡੀਗੜ੍ਹ ਦੇ ਸੁਖਜਿੰਦਰ ਸਿੰਘ ਨੇ ਹਾਈ ਕੋਰਟ ਵਿੱਚ ਪਟੀਸ਼ਨ ਦਾਇਰ ਕੀਤੀ ਸੀ।
ਹਾਈ ਕੋਰਟ ਵਿੱਚ ਦਾਇਰ ਪਟੀਸ਼ਨ ਵਿੱਚ ਕਿਹਾ ਗਿਆ ਸੀ ਕਿ ਜੇਕਰ ਪੁਲਿਸ ਨੇ ਕਾਰਵਾਈ ਨਾ ਕੀਤੀ ਤਾਂ ਪੰਜਾਬ ਵਿੱਚ ਫਿਰਕੂ ਦੰਗੇ ਹੋ ਸਕਦੇ ਹਨ। ਤਰਨਤਾਰਨ ਚਰਚ ਵਿਖੇ ਵਾਪਰੀ ਘਟਨਾ ਤੋਂ ਬਾਅਦ ਈਸਾਈ ਭਾਈਚਾਰਾ ਆਪਣੇ ਆਪ ਨੂੰ ਅਸੁਰੱਖਿਅਤ ਮਹਿਸੂਸ ਕਰ ਰਿਹਾ ਹੈ। ਉਸ ਨੇ ਚਰਚਾਂ ਅਤੇ ਈਸਾਈ ਭਾਈਚਾਰੇ ਦੀ ਸੁਰੱਖਿਆ ਲਈ ਪੰਜਾਬ ਪੁਲਿਸ ਅਤੇ ਸਰਕਾਰ ਨੂੰ ਨਿਰਦੇਸ਼ ਦੇਣ ਦੀ ਮੰਗ ਕੀਤੀ ਸੀ।
ਕੁਝ ਦਿਨ ਪਹਿਲਾਂ ਤਰਨਤਾਰਨ 'ਚ ਅੱਧੀ ਰਾਤ ਨੂੰ ਕੁਝ ਲੋਕਾਂ ਨੇ ਚਰਚ 'ਤੇ ਹਮਲਾ ਕਰ ਦਿੱਤਾ ਸੀ। ਜਿਸ ਨੇ ਚਰਚ ਦੇ ਬਾਹਰ ਪ੍ਰਭੂ ਯਿਸੂ ਅਤੇ ਮਦਰ ਮਰੀਅਮ ਦੀ ਮੂਰਤੀ ਦਾ ਸਿਰ ਤੋੜ ਦਿੱਤਾ। ਪੁਜਾਰੀ ਦੀ ਕਾਰ ਨੂੰ ਵੀ ਅੱਗ ਲਗਾ ਦਿੱਤੀ ਗਈ। ਇਸ ਸਬੰਧੀ ਈਸਾਈ ਭਾਈਚਾਰੇ ਨੂੰ ਇਨਸਾਫ਼ ਲਈ ਧਰਨਾ ਵੀ ਦੇਣਾ ਪਿਆ। ਇਹ ਸਾਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਜਿਸ ਤੋਂ ਬਾਅਦ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।

Punjab Church Attack HC seeks status report on security arrangements of churches


📢

Reach thousands of targeted visitors daily.

Punajb News advertisement banner Punajb News advertisement banner
Popular Posts
Just Now